ਸਦਕੇ ਜਾਈਏ 13 ਸਾਲਾ ਬੱਚੇ ਦੇ, ਅਖਬਾਰ ਵੰਡਣ ਵਾਲੇ ਦਾ ਪੁੱਤ ਬਣਿਆ ਨੈਸ਼ਨਲ ਚੈਂਪੀਅਨ
Monday, Jan 20, 2025 - 11:03 AM (IST)
ਗੁਰਦਾਸਪੁਰ (ਵਿਨੋਦ)-ਛੱਤੀਸਗੜ੍ਹ ’ਚ ਹੋਏ ਨੈਸ਼ਨਲ ਸਕੂਲ ਖੇਡਾਂ ’ਚ ਗੁਰਦਾਸਪੁਰ ਦੇ 13 ਸਾਲ ਦੇ ਬੱਚੇ ਨੇ ਗੋਲਡ ਮੈਡਲ ਜਿੱਤ ਕੇ ਆਪਣੇ ਮਾਪਿਆਂ ਸਮੇਤ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਛੱਤੀਸਗੜ੍ਹ ਦੇ ਰਾਏਪੁਰ ਵਿਖੇ ਹੋਈ ਚੈਂਪੀਅਨਸ਼ਿਪ ’ਚ ਇਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚੋਂ ਆਏ ਖਿਡਾਰੀਆਂ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਦੱਸਣਯੋਗ ਹੈ ਕਿ ਖਿਡਾਰੀ ਪਿਉਸ਼ ਰੈਸਲਿੰਗ ਦਾ ਸ਼ੌਕ ਸੀ, ਜਿਸ ’ਤੇ ਮਾਂ ਨੇ ਪੁੱਤਰ ਦੀ ਐਨਰਜੀ ਨੂੰ ਸਹੀ ਦਿਸ਼ਾ ਦੇਣ ਲਈ ਜੂਡੋ ਸੈਂਟਰ ਭੇਜਿਆ। ਜੂਡੋ ਖਿਡਾਰੀ 13 ਵਰਿਆਂ ਦਾ ਪਿਊਸ਼, ਜਿਸ ਦੇ ਪਿਤਾ ਸਵੇਰੇ ਸਾਈਕਲ ’ਤੇ ਅਖਬਾਰਾਂ ਵੰਡਣ ਦਾ ਕੰਮ ਕਰਦੇ ਹਨ, ਨੈਸ਼ਨਲ ਚੈਂਪੀਅਨ ਬਣ ਕੇ ਉਭਰਿਆ ਹੈ।ਜਦਕਿ ਉਸ ਦੀ ਮਾਂ ਨੇ ਇਸ ਦੇ ਅੰਦਰ ਛੁਪੇ ਖਿਡਾਰੀ ਨੂੰ ਪਛਾਣਿਆ ਤੇ ਜੂਡੋ ਸੈਂਟਰ ਲੈ ਕੇ ਗਈ ਤੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਵੀ ਇਸ ਦੇ ਅੰਦਰ ਛੁਪੇ ਹੁਨਰ ਨੂੰ ਨਿਖਾਰਨ ’ਚ ਕੋਈ ਕਸਰ ਨਹੀਂ ਛੱਡੀ। ਕੋਚਾਂ ਦੀ ਮਦਦ ਬਦੌਲਤ ਸਾਧਨਾਂ ਦੀ ਕਮੀ ਇਸ ਦੇ ਰਸਤੇ ਦਾ ਰੋੜਾ ਨਹੀਂ ਬਣੀ ਤੇ ਹੁਣ ਉਹ ਪਿਉਸ਼ ਨੂੰ ਇੰਟਰਨੈਸ਼ਨਲ ਪੱਧਰ ਦਾ ਖਿਡਾਰੀ ਬਣਾਉਣ ਵਿੱਚ ਜੁਟੇ ਹੋਏ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੀਆਂ ਇਨ੍ਹਾਂ ਪੁਲਸ ਚੌਕੀਆਂ ਨੂੰ ਲੱਗੇ ਤਾਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8