ਨਸ਼ੀਲੇ ਕੈਪਸੂਲਾਂ ਅਤੇ ਨਸ਼ੀਲੀਆਂ ਗੋਲ਼ੀਆਂ ਸਮੇਤ ਦੋ ਨਸ਼ਾ ਤਸ਼ਕਰ ਕਾਬੂ
Sunday, Jan 12, 2025 - 05:32 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਦੀ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ੀਲੇ ਕੈਪਸੂਲ ਅਤੇ ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਹੁਲ ਗੋਸਵਾਮੀ ਪੁੱਤਰ ਸੁਖਪਾਲ ਵਾਸੀ ਲਿੰਕ ਰੋਡ ਮੁੱਲਾਂਪੁਰ ਅਤੇ ਸਹਿਨਾਜ਼ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਇੰਦਰਾ ਕਲੋਨੀ ਨੇੜੇ ਰੇਲਵੇ ਸ਼ਟੇਸ਼ਨ ਮੁੱਲਾਂਪੁਰ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - 16 ਜਨਵਰੀ ਨੂੰ ਬੰਦ ਰਹਿਣਗੇ ਇਹ ਪੈਟਰੋਲ ਪੰਪ! ਇਸ ਪਾਸੇ ਜਾਣ ਤੋਂ ਪਹਿਲਾਂ Full ਕਰਵਾ ਲਓ ਟੈਂਕੀ
ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਇੰਦਰਜੀਤ ਸਿੰਘ ਸਮੇਤ ਪੁਲਸ ਪਾਰਟੀ ਚੌਕ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਰਾਹੁਲ ਗੋਸਵਾਮੀ ਅਤੇ ਸ਼ਹਿਨਾਜ਼ ਸਿੰਘ ਪਿੰਡ ਬੜੈਚ ਤੋਂ ਚੱਕ ਕਲਾਂ ਰੋਡ ਉੱਤੇ ਸਿਵਿਆਂ ਵਿਚ ਨੀਲੇ ਰੰਗ ਦੀ ਐੱਸ ਕਰੋਸ ਗੱਡੀ ਵਿਚ ਭਾਰੀ ਮਾਤਰਾ ਵਿਚ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਲਿਆ ਕੇ ਆਪਸ ਵਿਚ ਵੰਡ ਰਹੇ ਹਨ, ਜੇਕਰ ਹੁਣੇ ਹੀ ਉੱਥੇ ਜਾ ਕੇ ਨੀਲੇ ਰੰਗ ਦੀ ਗੱਡੀ ਨੂੰ ਚੈਕ ਕੀਤਾ ਜਾਵੇ ਤਾਂ ਇਹ ਨਸ਼ੀਲੇ ਕੈਪਸੂਲ ਅਤੇ ਗੋਲ਼ੀਆਂ ਸਮੇਤ ਕਾਬੂ ਆ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਬੱਚੇ ਗਏ ਸੀ ਆਸਟ੍ਰੇਲੀਆ, ਮਗਰੋਂ ਬਜ਼ੁਰਗ ਜੋੜੇ ਨਾਲ ਜੋ ਹੋਇਆ... ਸਾਰੇ ਪਿੰਡ ਦੀਆਂ ਨਿਕਲ ਗਈਆਂ ਧਾਹਾਂ
ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਇੰਨਾਂ ਨੂੰ ਕਾਬੂ ਕਰ ਕੇ ਇਹਨਾਂ ਕੋਲੋਂ 100 ਖੁੱਲ੍ਹੀਆਂ ਨਸ਼ੀਲ਼ੀਆ ਗੋਲ਼ੀਆਂ, 800 ਖੁੱਲ੍ਹੇ ਨਸ਼ੀਲੇ ਕੈਪਸੂਲ ਸਮੇਤ ਗੱਡੀ ਬਰਾਮਦ ਕਰ ਕੇ ਇਨ੍ਹਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ਼ਹਿਨਾਜ ਸਿੰਘ ਉੱਪਰ ਪਹਿਲਾਂ ਵੀ ਥਾਣਾ ਦਾਖਾ ਵਿਖੇ ਨਸ਼ਾ ਵਿਰੋਧੀ ਐਕਟ ਅਧੀਨ ਕੇਸ ਦਰਜ ਹੈ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8