ਪੁੱਤ ਦੇ ਵਿਆਹ ਦੌਰਾਨ ਫ਼ੋਟੋ ਖਿਚਵਾਉਣ ਗਈ ਮਾਂ, ਵਾਪਸ ਪਰਤੀ ਤਾਂ ਉੱਡ ਗਏ ਹੋਸ਼
Tuesday, Jan 21, 2025 - 01:49 PM (IST)
ਲੁਧਿਆਣਾ (ਅਨਿਲ): ਵਿਆਹਾਂ-ਸ਼ਾਦੀਆਂ ਵਿਚੋਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਹੁਣ ਰਾਹੋਂ ਰੋਡ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਾੜੇ ਦੀ ਮਾਂ ਦਾ ਸ਼ਗਨਾਂ ਵਾਲਾ ਪਰਸ ਚੋਰੀ ਹੋ ਗਿਆ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਲੱਗ ਗਿਆ ਕਰਫ਼ਿਊ! ਜਾਰੀ ਹੋਏ ਸਖ਼ਤ ਹੁਕਮ
ਸੁਰਜੀਤ ਸਿੰਘ ਵਾਸੀ ਰਾਮਨਗਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ 18 ਜਨਵਰੀ ਨੂੰ ਉਸ ਦੇ ਪੁੱਤਰ ਤਰਨਦੀਪ ਸਿੰਘ ਦਾ ਵਿਆਹ ਸ਼ਹਿਨਾਈ ਪੈਲਸ ਰਾਹੋਂ ਰੋਡ ਵਿਚ ਸੀ। ਇਸ ਦੌਰਾਨ ਉਸ ਦੀ ਪਤਨੀ ਦੇ ਹੱਥ ਵਿਚ ਇਕ ਬੈਗ ਫੜਿਆ ਹੋਇਆ ਸੀ, ਜਿਸ ਵਿਚ ਰਿਸ਼ਤੇਦਾਰਾਂ ਵੱਲੋਂ ਦਿੱਤੇ ਗਏ ਸਗਨ, ਸੋਨੇ ਦੇ ਗਹਿਣੇ ਤੇ ਕੁਝ ਪੈਸੇ ਸਨ। ਇਸੇ ਦੌਰਰਾਨ ਉਸ ਦੀ ਪਤਨੀ ਫੋਟੋ ਖਿਚਵਾਉਣ ਲਈ ਆਪਣਾ ਪਰਸ ਸੋਫ਼ੇ 'ਤੇ ਛੱਡ ਕੇ ਚਲੀ ਗਈ ਤੇ ਜਦੋਂ ਉਹ ਵਾਪਸ ਆਈ ਤਾਂ ਉੱਥੋਂ ਪਰਸ ਗਾਇਬ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੈਮਰਿਆਂ ਰਾਹੀਂ ਕੱਟੇ ਜਾਣਗੇ ਚਾਲਾਨ, ਜੇ ਨਾ ਭੁਗਤਿਆ ਤਾਂ...
ਥਾਣਾ ਮੇਹਰਬਾਨ ਦੇ ਮੁਖੀ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਸੁਰਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8