ਭਾਜਪਾ ਨਾਲ ਗਠਜੋੜ ਖ਼ਤਮ ਕਰਨਾ ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨ ਹਿੱਤ ''ਚ ਲਿਆ ਸਹੀ ਫੈਸਲਾ :ਕਲੀਪੁਰ

09/27/2020 3:32:08 PM

ਬੁਢਲਾਡਾ (ਬਾਂਸਲ): ਸ਼੍ਰੋਮਣੀ ਅਕਾਲੀ ਦਲ ਨੇ ਐੱਨ.ਡੀ.ਏ. 'ਚੋਂ ਬਾਹਰ ਆਉਣ ਤੇ ਅਕਾਲੀ ਭਾਜਪਾ ਗਠਜੋੜ ਖ਼ਤਮ ਕਰਨ ਦਾ ਫੈਸਲਾ ਬਿਲਕੁੱਲ ਸਹੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਰ ਕਮੇਟੀ ਮੈਂਬਰ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਕੀਤਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀ ਬਹੁਤ ਔਖੇ ਸਮੇਂ ਅੱਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੌਰਾਨ ਚੱਟਾਨ ਵਾਂਗ ਖੜ੍ਹ ਕੇ ਮਦਦ ਕੀਤੀ ਸੀ ਪਰ ਭਾਜਪਾ ਦੀ ਮੌਜੂਦਾ ਲੀਡਰਸ਼ਿਪ ਮੌਕਾਪ੍ਰਸਤ ਨਿਕਲੀ, ਭਾਵੇਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਦਾ ਕੈਬਨਿਟ ਅਹੁਦਾ ਪਹਿਲਾਂ ਹੀ ਕਿਸਾਨ ਹਿੱਤਾਂ ਲਈ ਤਿਆਗ ਦਿੱਤਾ ਸੀ, ਪਰ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਕਿਸਾਨ, ਮਜ਼ਦੂਰ ਤੇ ਆੜਤੀਆਂ ਖ਼ਿਲਾਫ਼ ਖੇਤੀ ਕਾਨੂੰਨ ਲੈ ਕੇ ਆਉਣ ਵਾਲੀ ਪਾਰਟੀ ਨਾਲ ਅਸੀਂ ਗਠਜੋੜ 'ਚ ਨਹੀਂ ਰਹਿ ਸਕਦੇ।ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਐੱਨ.ਡੀ.ਏ. ਗਠਜੋੜ 'ਚੋਂ ਬਾਹਰ ਆਉਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਦੇਸ਼ 'ਚ ਪਹਿਲੀ ਵਾਰ ਬਣੇ ਹਨ ਕਿ ਗਠਜੋੜ ਸਰਕਾਰ ਕਾਨੂੰਨ ਬਣਾ ਰਹੀ ਹੋਵੇ ਉਹ ਵੀ ਖੇਤੀਬਾੜੀ ਨਾਲ ਸਬੰਧਿਤ ਪਰ ਆਪਣੇ ਭਾਈਵਾਲ ਜੋ ਹੈ ਹੀ ਕਿਸਾਨਾਂ ਦੀ ਪਾਰਟੀ ਉਸ ਨਾਲ ਗੱਲ ਕਰਨੀ ਵੀ ਵਾਜਬ ਨਾ ਸਮਝਿਆ, ਸਗੋਂ ਝੂਠੇ ਭਰੋਸੇ ਦਿੰਦੇ ਖੇਤੀ ਆਰਡੀਨੈਂਸ ਭਾਈਵਾਲ ਦੇ ਵਿਰੋਧ ਦੇ ਬਾਵਜੂਦ ਦੋਵੇਂ ਸਦਨਾਂ 'ਚ ਕਾਹਲੀ-ਕਾਹਲੀ ਪਾਸ ਕਰਵਾ ਗਏ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਦਲੇਰੀ ਭਰਿਆ ਕਦਮ ਸਹੀ ਸਮੇਂ ਤੇ ਕਿਸਾਨ ਹਿੱਤ 'ਚ ਲਿਆ ਸਹੀ ਫੈਸਲਾ ਹੈ।ਉਨ੍ਹਾਂ ਕਿਹਾ ਇਸ ਤੋਂ ਸਾਬਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ। ਕਿਸਾਨੀ ਹਿੱਤ ਤੋਂ ਵੱਧ ਸਾਨੂੰ ਕੋਈ ਅਹੁਦਾ ਜਾਂ ਗਠਜੋੜ ਪਿਆਰਾ ਨਹੀਂ ਕਿਸਾਨ ਮਾਰੂ ਕਾਨੂੰਨ ਲੈ ਕੇ ਆਉਣ ਵਾਲੀ ਪਾਰਟੀ ਨਾਲ ਸਾਂਝ ਖ਼ਤਮ ਕਰਨ ਦਾ ਫੈਸਲਾ ਲੋਕ ਹਿੱਤ 'ਚ ਲਿਆ ਸਹੀ ਫੈਸਲਾ ਹੈ।

PunjabKesari

ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਸਮਸ਼ੇਰ ਸਿੰਘ ਗੁੜੱਦੀ, ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ, ਜਿਲਾ ਪ੍ਰਧਾਨ ਯੂਥ ਵਿੰਗ ਗੁਰਦੀਪ ਸਿੰਘ ਟੋਡਰਪੁਰ, ਸਰਕਲ ਜਥੇਦਾਰ ਬਲਵੀਰ ਸਿੰਘ  ਬੀਰੋਕੇ, ਸਰਕਲ ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਸਰਕਲ ਜਥੇਦਾਰ ਭੋਲਾ ਸਿੰਘ ਬਰੇਹ, ਸਰਕਲ ਜਥੇਦਾਰ ਮਹਿੰਦਰ ਸਿੰਘ ਮੜੀਆ, ਜਥੇਦਾਰ ਜੋਗਾ ਸਿੰਘ ਬੋਹਾ, ਕਿਸਾਨ ਆਗੂ ਪ੍ਰਸ਼ੋਤਮ ਸਿੰਘ ਗਿੱਲ, ਆੜਤੀਆ ਆਗੂ ਸ਼ਾਮ ਲਾਲ ਧਲੇਵਾਂ, ਬਲਜਿੰਦਰ ਸਿੰਘ ਚੱਕਅਲੀਸ਼ੇਰ, ਸਿਕੰਦਰ ਸਿੰਘ ਜੈਲਦਾਰ, ਬਲਦੇਵ ਸਿੰਘ ਸਿਰਸੀਵਾਲਾ ਹਾਜ਼ਰ ਸਨ।


Shyna

Content Editor

Related News