ਗਲਤ ਬੱਸ ਚਡ਼੍ਹਨ ’ਤੇ ਬੱਸ ਚਾਲਕ ਤੇ ਕੰਡਕਟਰ ਨੇ ਅੌਰਤ ਦੀ ਕੀਤੀ ਕੁੱਟ-ਮਾਰ

11/15/2018 1:23:27 PM

ਬਠਿੰਡਾ (ਵਰਮਾ)- ਬੱਸ ਸਟੈਂਡ ਬਠਿੰਡਾ ਤੋਂ ਇਕ ਅੌਰਤ ਚਾਰ ਸਾਲ ਦੀ ਬੱਚੀ ਨਾਲ ਤਲਵੰਡੀ ਸਾਬੋ ਜਾਣਾ ਚਾਹੁੰਦੀ ਸੀ ਪਰ ਗਲਤੀ ਨਾਲ ਉਹ ਮਾਨਸਾ ਵਾਲੀ ਬੱਸ ਚਡ਼੍ਹ ਗਈ। ਜਿਵੇਂ ਹੀ ਬੱਸ ਕੋਰਟ ਕੰਪਲੈਕਸ ਕੋਲ ਰੁਕੀ ਤਾਂ ਅੌਰਤ ਨੇ ਉੱਥੇ ਉਤਰਨਾ ਚਾਹਿਆ ਜਿਸ ਕਾਰਨ ਕੰਡਕਟਰ ਭਡ਼ਕ ਗਿਆ। ਉਸ ਨੇ ਅੌਰਤ ਨੂੰ ਅਪਸ਼ਬਦ ਦਾ ਪ੍ਰਯੋਗ ਕੀਤਾ ਜਿਸ ਕਾਰਨ ਦੋਹਾਂ ’ਚ ਬਹਿਸ ਹੋ ਗਈ ਇਸ ਦੌਰਾਨ ਬੱਸ ਚਾਲਕ ਵੀ ਹੇਠਾਂ ਉਤਰ ਆਇਆ ਅਤੇ ਦੋਹਾਂ ਨੇ ਸ਼ਰੇਆਮ ਅੌਰਤ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਅੌਰਤ ਨਾਲ ਬੱਚਾ ਜ਼ੋਰ ਜ਼ੋਰ ਨਾਲ ਰੋਣ ਲੱਗਾ ਕਿਸੇ ਯਾਤਰੀ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਕੋਰਟ ਕੰਪਲੈਕਸ ’ਚ ਬੈਠੇ ਵਕੀਲ ਅੰਗਰੇਜ ਸਿੰਘ ਸੋਹਲ ਨੇ ਜਦੋਂ ਭੀਡ਼ ਦੇਖੀ ਉਦੋਂ ਉਹ ਬਚਾਅ ਲਈ ਅੱਗੇ ਆਇਆ। ਅੌਰਤ ਦੀ ਕੁੱਟਮਾਰ ਕਰਨ ਤੋਂ ਬਾਅਦ ਜਦੋਂ ਵਕੀਲ ਤੇ ਹੋਰ ਲੋਕਾਂ ਨੇ ਅੌਰਤ ਨੂੰ ਬਚਾਉਣ ਲਈ ਸ਼ੋਰ ਮਚਾਇਆ ਤਾਂ ਅਗਮਪ੍ਰੀਤ ਬੱਸ ਚਾਲਕ ਤੇ ਕੰਡਕਟਰ ਬੱਸ ਨੂੰ ਭਜਾ ਕੇ ਲੈ ਗਏ। ਅੌਰਤ ਨੇ ਵਕੀਲ ਨਾਲ ਥਾਣਾ ਕਚਹਿਰੀ ’ਚ ਸ਼ਿਕਾਇਤ ਦਰਜ ਕਰਵਾਈ ਪਰ ਬੱਸ ਜਾ ਚੁੱਕੀ ਸੀ ਇਸ ਲਈ ਵੀਰਵਾਰ ਨੂੰ 10 ਵਜੇ ਦਾ ਥਾਣਾ ਪ੍ਰਮੁੱਖ ਨੇ ਉਨ੍ਹਾਂ ਨੂੰ ਸਮਾਂ ਦਿੱਤਾ। ਇਕ ਸਾਲ ਪਹਿਲਾਂ ਅੌਰਤ ਮੰਜੂ ਪਤਨੀ ਰੌਸ਼ਨੀ ਵਾਸੀ ਤਲਵੰਡੀ ਦਾ ਪੰਜ ਸਾਲ ਦਾ ਬੇਟਾ ਬਠਿੰਡਾ ਹਨੂੰਮਾਨ ਚੌਕ ਸਥਿਤ ਆਟੋ ਦੀ ਲਪੇਟ ’ਚ ਆ ਕੇ ਮਾਰਿਆ ਗਿਆ ਸੀ। ਉਦੋਂ ਤੋਂ ਹੀ ਅੌਰਤ ਬੀਮਾਰ ਚਲੀ ਆ ਰਹੀ ਸੀ ਅਤੇ ਦਵਾਈ ਲੈਣ ਲਈ ਬਠਿੰਡਾ ਆਈ ਸੀ।

ਕੀ ਕਹਿੰਦੇ ਹਨ ਚੌਕੀ ਮੁਖੀ:

ਕਚਹਿਰੀ ਪਰਿਸਰ ਕਥਿਤ ਚੌਕੀ ਮੁਖੀ ਸੁਖਵੀਰ ਕੌਰ ਦੀ ਉਨ੍ਹਾਂ ਕੋਲ ਉਕਤ ਅੌਰਤ ਦੀ ਸ਼ਿਕਾਇਤ ਆਈ ਹੈ। ਇਸ ਮਾਮਲੇ ਨੂੰ ਲੈ ਕੇ ਕੰਡਕਟਰ ਨਾਲ ਫੋਨ ਤੇ ਗੱਲ ਕੀਤੀ ਸੀ ਤਾਂ ਉਸਨੇ ਕਿਹਾ ਕਿ ਇਹ ਅੌਰਤ ਪੌਕੀਟ ਮਾਰ ਹੈ ਇਸ ਨੇ ਇਕ ਯਾਤਰੀ ਦੀ ਪੌਕੀਟ ਮਾਰਨ ਦੀ ਕੋਸ਼ਿਸ਼ ਕੀਤੀ ਸੀ ਨਾਕਾਮ ਹੋਣ ਤੇ ਬੱਸ ਤੋਂ ਛਾਲ ਮਾਰ ਦਿੱਤੀ ਸੀ। ਕੰਡਕਟਰ ਨੇ ਮੰਨਿਆ ਕਿ ਉਸਨੇ ਡਰਾਈਵਰ ਨਾਲ ਮਿਲ ਕੇ ਥੱਪਡ਼ ਮਾਰੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਅਪਸ਼ਬਦ ਕਹਿ ਰਹੀ ਸੀ। ਚੌਕੀ ਪ੍ਰਮੁੱਖ ਨੇ ਦੱਸਿਆ ਕਿ ਦੋਹਾਂ ਨੂੰ ਵੀਰਵਾਰ 10 ਵਜੇ ਥਾਣੇ ਬੁਲਾਇਆ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਪਰ ਕੰਡਕਟਰ ਤੇ ਚਾਲਕ ਵਲੋਂ ਅੌਰਤ ਨੂੰ ਥੱਪਡ਼ ਮਾਰਨਾ ਕਾਨੂੰਨੀ ਜੁਰਮ ਹੈ ਇਸ ਤੇ ਵੀ ਕਾਰਵਾਈ ਜ਼ਰੂਰ ਹੋਵੇਗੀ।


Related News