ਅਯੁੱਧਿਆ ਵਿੱਚ ਰਾਮ ਮੰਦਿਰ ਕੰਪਲੈਕਸ ਲਈ ਖਰੀਦੀ ਜ਼ਮੀਨ ''''ਤੇ ਵਿਵਾਦ ਦੇ ਉਲਝੇ ਸਵਾਲ - ਗਰਾਊਂਡ ਰਿਪੋਰਟ

06/18/2021 10:51:41 AM

ਅਯੁੱਧਿਆ ਵਿੱਚ ਸ਼੍ਰੀਰਾਮ ਮੰਦਿਰ ਕੰਪਲੈਕਸ ਦੇ ਵਿਸਥਾਰ ਲਈ ਖ਼ਰੀਦੀ ਗਈ ਜ਼ਮੀਨ ਵਿੱਚ ਕਥਿਤ ਘੁਟਾਲੇ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ।

ਮੰਦਿਰ ਨਿਰਮਾਣ ਲਈ ਅਧਿਕਾਰਤ ਸ਼੍ਰੀਰਾਮਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਇਸ ਮਾਮਲੇ ਵਿੱਚ ਆਪਣੀ ਸਫ਼ਾਈ ਦਿੱਤੀ ਹੈ ਅਤੇ ਵਿਸ਼ਵ ਹਿੰਦੂ ਪਰੀਸ਼ਦ ਨੇ ਇਲਜ਼ਾਮ ਲਗਾਉਣ ਵਾਲਿਆਂ ਖ਼ਿਲਾਫ਼ ਮਾਨਹਾਨੀ ਦਾ ਦਾਅਵਾ ਕਰਨ ਦੀ ਗੱਲ ਕਹੀ ਹੈ।

ਦੂਜੇ ਪਾਸੇ ਇਲਜ਼ਾਮ ਲਗਾਉਣ ਵਾਲੇ ਹੋਰ ਮੁਖਰ ਹੋ ਗਏ ਹਨ। ਨਾਲ ਹੀ ਇਸ ਸਭ ਵਿਚਕਾਰ ਅਜੇ ਵੀ ਕਈ ਸਵਾਲ ਅਜਿਹੇ ਹਨ ਜਿਨ੍ਹਾਂ ਦੇ ਜਵਾਬ ਨਹੀਂ ਮਿਲ ਸਕੇ ਹਨ।

ਇਹ ਵੀ ਪੜ੍ਹੋ

ਅਯੁੱਧਿਆ ਰਾਮ ਮੰਦਿਰ
Getty Images

ਦੋ ਕਰੋੜ ਰੁਪਏ ਦੀ ਜ਼ਮੀਨ ਦਾ ਸੌਦਾ 18.5 ਕਰੋੜ ਵਿੱਚ

ਇਸ ਪੂਰੇ ਮਾਮਲੇ ਵਿੱਚ ਵਿਵਾਦ ਦਾ ਸਭ ਤੋਂ ਅਹਿਮ ਪਹਿਲੂ ਇਹੀ ਹੈ, ਜਿਨ੍ਹਾਂ ਲੋਕਾਂ ਤੋਂ ਸ਼੍ਰੀਰਾਮਨਮਭੂਮੀ ਤੀਰਥ ਖੇਤਰ ਟਰੱਸਟ ਨੇ 12 ਹਜ਼ਾਰ ਵਰਗ ਮੀਟਰ ਜ਼ਮੀਨ ਦਾ ਸੌਦਾ 18.5 ਕਰੋੜ ਰੁਪਏ ਵਿੱਚ ਕੀਤਾ, ਉਨ੍ਹਾਂ ਲੋਕਾਂ ਨੇ ਉਸੀ ਦਿਨ ਸਿਰਫ਼ ਕੁਝ ਦੇਰ ਪਹਿਲਾਂ ਦੋ ਕਰੋੜ ਰੁਪਏ ਵਿੱਚ ਉਹੀ ਜ਼ਮੀਨ ਖ਼ਰੀਦੀ ਸੀ।

ਸ਼੍ਰੀਰਾਮਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਅਤੇ ਵਿਸ਼ਵ ਹਿੰਦੂ ਪਰੀਸ਼ ਦੇ ਸੀਨੀਅਰ ਨੇਤਾ ਚੰਪਤ ਰਾਏ ਨੇ ਇਸ ਮਾਮਲੇ ਵਿੱਚ ਕਈ ਵਾਰ ਸਪੱਸ਼ਟੀਕਰਨ ਦਿੱਤਾ ਅਤੇ ਸਾਫ਼ ਤੌਰ ''ਤੇ ਕਿਹਾ ਕਿ ਜ਼ਮੀਨ ਖ਼ਰੀਦ ਵਿੱਚ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਅਤੇ ਜ਼ਮੀਨ ਖ਼ਰੀਦਣ ਤੋਂ ਪਹਿਲਾਂ ਹਰ ਪਹਿਲੂ ਤੋਂ ਜਾਂਚ ਕੀਤੀ ਗਈ ਅਤੇ ਜ਼ਮੀਨ ਬਾਜ਼ਾਰ ਕੀਮਤ ਤੋਂ ਘੱਟ ਕੀਮਤ ''ਤੇ ਖ਼ਰੀਦੀ ਗਈ।

ਚੰਪਤ ਰਾਏ ਦਾ ਕਹਿਣਾ ਸੀ, ''''ਸ਼੍ਰੀਰਾਮਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਜਿੰਨੀ ਜ਼ਮੀਨ ਖ਼ਰੀਦੀ ਹੈ, ਉਸ ਨੂੰ ਬਜ਼ਾਰ ਦੀ ਕੀਮਤ ਤੋਂ ਬਹੁਤ ਘੱਟ ਕੀਮਤ ''ਤੇ ਖ਼ਰੀਦਿਆ ਹੈ। ਇਸ ਜ਼ਮੀਨ ਨੂੰ ਖ਼ਰੀਦਣ ਲਈ ਮੌਜੂਦਾ ਵਿਕਰੇਤਾਵਾਂ ਨੇ ਸਾਲਾਂ ਪਹਿਲਾਂ ਜਿਸ ਕੀਮਤ ''ਤੇ ਇਕਰਾਰਨਾਮਾ ਕੀਤਾ ਸੀ, ਉਸ ਜ਼ਮੀਨ ਨੂੰ ਉਨ੍ਹਾਂ ਨੇ 18 ਮਾਰਚ 2021 ਨੂੰ ਬੈਨਾਮ (ਨਾਂ ਦਰਜ ਕਰਾਉਣ ਦੀ ਪ੍ਰਕਿਰਿਆ) ਕਰਾਇਆ ਅਤੇ ਉਸ ਦੇ ਬਾਅਦ ਟਰੱਸਟ ਨਾਲ ਇਕਰਾਰਨਾਮਾ ਕੀਤਾ ਗਿਆ ਹੈ। ਅਜਿਹੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ ਹੈ।''''

ਅਯੁੱਧਿਆ ਦੇ ਬਾਗ ਬਿਜੇਸੀ ਇਲਾਕੇ ਵਿੱਚ ਗਾਟਾ ਨੰਬਰ 243, 244, 246 ਦੀ ਜ਼ਮੀਨ ਦਾ ਸਰਕਲ ਰੇਟ 4800 ਰੁਪਏ ਪ੍ਰਤੀ ਵਰਗ ਮੀਟਰ ਹੈ ਅਤੇ ਉਸ ਹਿਸਾਬ ਨਾਲ ਖ਼ਰੀਦੀ ਗਈ ਜ਼ਮੀਨ ਦੀ ਕੀਮਤ ਲਗਭਗ 5 ਕਰੋੜ 80 ਲੱਖ ਰੁਪਏ ਬਣਦੀ ਹੈ।

ਸੁਲਤਾਨ ਅੰਸਾਰੀ ਅਤੇ ਰਵੀ ਮੋਹਨ ਤਿਵਾਰੀ ਨੇ ਉਸ ਨੂੰ 2 ਕਰੋੜ ਰੁਪਏ ਵਿੱਚ ਕੁਸੁਮ ਪਾਠਕ ਅਤੇ ਹਰੀਸ਼ ਪਾਠਕ ਤੋਂ 18 ਮਾਰਚ 2021 ਨੂੰ ਖ਼ਰੀਦਿਆ ਅਤੇ ਫਿਰ ਉਸੀ ਦਿਨ ਰਾਮਜਨਮਭੂਮੀ ਟਰੱਸਟ ਨੂੰ 18.5 ਕਰੋੜ ਰੁਪਏ ਵਿੱਚ ਵੇਚ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਲਈ 17 ਕਰੋੜ ਰੁਪਏ ਬੈਂਕ ਟਰਾਂਸਫਰ ਜ਼ਰੀਏ ਦਿੱਤੇ ਗਏ ਹਨ, ਪਰ ਇਹ ਰੁਪਏ ਕਿਨ੍ਹਾਂ ਦੇ ਖਾਤਿਆਂ ਵਿੱਚ ਗਏ ਹਨ, ਇਹ ਸਪੱਸ਼ਟ ਨਹੀਂ ਹੈ।

ਚੰਪਤ ਰਾਏ ਕਹਿੰਦੇ ਹਨ ਕਿ ਇਹ ਸੌਦਾ ਪਿਛਲੇ ਕਈ ਸਾਲ ਤੋਂ ਚੱਲ ਰਿਹਾ ਸੀ ਅਤੇ ਇਹ ਸਹੀ ਵੀ ਹੈ। ਸੁਲਤਾਨ ਅੰਸਾਰੀ ਨੇ ਇਸ ਜ਼ਮੀਨ ਦਾ ਐਗਰੀਮੈਂਟ ਸਾਲ 2011 ਵਿੱਚ ਕੁਸੁਮ ਪਾਠਕ ਅਤੇ ਹਰੀਸ਼ ਪਾਠਕ ਨਾਲ ਦੋ ਕਰੋੜ ਰੁਪਏ ਵਿੱਚ ਕੀਤਾ ਸੀ, ਪਰ ਬੈਨਾਮਾ 18 ਮਾਰਚ 2021 ਨੂੰ ਕਰਾਇਆ ਸੀ।

https://twitter.com/ChampatRaiVHP/status/1404150206892023809?s=20

ਜ਼ਮੀਨ ਦੀ ਖ਼ਰੀਦ ਵਿਕਰੀ ਦੀ ਪ੍ਰਕਿਰਿਆ ਦੇ ਵਾਕਿਫ਼ ਲੋਕ ਜਾਣਦੇ ਹਨ ਕਿ ਪਹਿਲਾਂ ਇੱਕ ਕਰਾਰ ਜਾਂ ਐਗਰੀਮੈਂਟ ਹੁੰਦਾ ਹੈ ਕਿ ਜ਼ਮੀਨ ਦਾ ਸੌਦਾ ਫਲਾਣੇ-ਫਲਾਣੇ ਵਿਅਕਤੀਆਂ ਵਿਚਕਾਰ ਤੈਅ ਰਕਮ ਲਈ ਹੋਵੇਗਾ।

ਉਸ ਦੇ ਬਾਅਦ ਐਗਰੀਮੈਂਟ ਦੇ ਆਧਾਰ ''ਤੇ ਸੌਦਾ ਹੁੰਦਾ ਹੈ। ਜੇਕਰ ਸੌਦਾ ਨਾ ਹੋਵੇ ਤਾਂ ਐਗਰੀਮੈਂਟ ਤੈਅ ਸਮੇਂ ਵਿੱਚ ਐਕਸਪਾਇਰ ਹੋ ਜਾਂਦਾ ਹੈ। ਜੇਕਰ ਸੌਦਾ ਕਰਨ ਦਾ ਇਰਾਦਾ ਫਿਰ ਵੀ ਹੋਵੇ ਤਾਂ ਉਸ ਨੂੰ ਰੀਨਿਊ ਕਰਾਉਣਾ ਹੁੰਦਾ ਹੈ।

ਜ਼ਮੀਨ ਦੀ ਕੀਮਤ ਦੇ ਭੁਗਤਾਨ ਦੇ ਬਾਅਦ ਜਦੋਂ ਸੌਦਾ ਪੁਖ਼ਤਾ ਹੋ ਜਾਂਦਾ ਹੈ, ਯਾਨੀ ਮਾਲਕ ਦਾ ਨਾਂ ਬਦਲ ਜਾਂਦਾ ਹੈ ਤਾਂ ਉਸ ਪ੍ਰਕਿਰਿਆ ਨੂੰ ਬੈਨਾਮਾ ਕਹਿੰਦੇ ਹਨ।

ਅਯੁੱਧਿਆ ਰਾਮ ਮੰਦਿਰ
Getty Images
ਟਰੱਸਟ ਨੇ ਜ਼ਮੀਨ ਸਿੱਧੀ ਹਰੀਸ਼ ਪਾਠਕ ਅਤੇ ਕੁਸੁਮ ਪਾਠਕ ਤੋਂ ਹੀ ਕਿਉਂ ਨਹੀਂ ਖ਼ਰੀਦੀ, ਵਿਚਕਾਰ ਸੁਲਤਾਨ ਅੰਸਾਰੀ ਅਤੇ ਰਵੀ ਤਿਵਾਰੀ ਨੂੰ ਕਿਉਂ ਆਉਣਾ ਪਿਆ?

ਕਈ ਹਨ ਅਣਸੁਲਝੇ ਸਵਾਲ

ਸਵਾਲ ਉੱਠਦਾ ਹੈ ਕਿ ਇੰਨੇ ਲੰਬੇ ਸਮੇਂ ਬਾਅਦ ਵੀ ਕੁਸੁਮ ਪਾਠਕ ਅਤੇ ਹਰੀਸ਼ ਪਾਠਕ ਨੇ ਇਹ ਜ਼ਮੀਨ ਸੁਲਤਾਨ ਅੰਸਾਰੀ ਅਤੇ ਰਵੀ ਤਿਵਾਰੀ ਨੂੰ ਦੋ ਕਰੋੜ ਰੁਪਏ ਵਿੱਚ ਹੀ ਕਿਉਂ ਵੇਚੀ, ਜਦੋਂਕਿ ਇਸ ਦੌਰਾਨ ਐਗਰੀਮੈਂਟ ਦਾ ਨਵੀਨੀਕਰਨ ਵੀ ਕਰਾਇਆ ਗਿਆ?

ਦੂਜਾ, ਟਰੱਸਟ ਨੇ ਜ਼ਮੀਨ ਸਿੱਧੀ ਹਰੀਸ਼ ਪਾਠਕ ਅਤੇ ਕੁਸੁਮ ਪਾਠਕ ਤੋਂ ਹੀ ਕਿਉਂ ਨਹੀਂ ਖ਼ਰੀਦੀ, ਵਿਚਕਾਰ ਸੁਲਤਾਨ ਅੰਸਾਰੀ ਅਤੇ ਰਵੀ ਤਿਵਾਰੀ ਨੂੰ ਕਿਉਂ ਆਉਣਾ ਪਿਆ?

ਇਸ ਮਾਮਲੇ ਨੂੰ ਉਠਾਉਣ ਵਾਲੇ ਸਪਾ ਨੇਤਾ ਤੇਜ ਨਾਰਾਇਣ ਪਾਂਡੇ ਉਰਫ਼ ਪਵਨ ਪਾਂਡੇ ਕਹਿੰਦੇ ਹਨ ਕਿ ਜੇਕਰ ਟਰੱਸਟ ਨੇ ਜ਼ਮੀਨ ਸਿੱਧੀ ਪਾਠਕ ਦੰਪਤੀ ਤੋਂ ਹੀ ਖ਼ਰੀਦੀ ਹੁੰਦੀ ਤਾਂ ਇਹ ਉਨ੍ਹਾਂ ਨੂੰ ਕਾਫ਼ੀ ਘੱਟ ਕੀਮਤ ''ਤੇ ਮਿਲ ਜਾਂਦੀ, ਪਰ ਜ਼ਮੀਨ ਖ਼ਰੀਦ ਵਿੱਚ ਸੁਲਤਾਨ ਅੰਸਾਰੀ ਅਤੇ ਰਵੀ ਤਿਵਾਰੀ ਦੇ ਵਿੱਚ ਆਉਣ ਨਾਲ ਟਰੱਸਟ ਨੂੰ ਇੰਨੀ ਜ਼ਿਆਦਾ ਰਕਮ ਦੇਣੀ ਪਈ ਅਤੇ ਇਹ ਦੋਵੇਂ ਖ਼ਰੀਦਦਾਰ ਕੁਝ ਹੀ ਮਿੰਟਾਂ ਵਿੱਚ 16.5 ਕਰੋੜ ਰੁਪਏ ਦਾ ਮੁਨਾਫ਼ਾ ਕਮਾ ਗਏ।

ਇਸ ਸਵਾਲ ਦਾ ਜਵਾਬ ਵੀ ਕਿਸੇ ਕੋਲ ਨਹੀਂ ਹੈ ਕਿ ਸੁਲਤਾਨ ਅੰਸਾਰੀ ਅਤੇ ਰਵੀ ਤਿਵਾਰੀ ਨੇ ਸਰਕਲ ਰੇਟ ਤੋਂ ਵੀ ਅੱਧੀ ਕੀਮਤ ''ਤੇ ਪਾਠਕ ਦੰਪਤੀ ਤੋਂ ਇਹ ਜ਼ਮੀਨ ਕਿਵੇਂ ਲੈ ਲਈ?

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਜ਼ਮੀਨ ਖ਼ਰੀਦ ਵਿੱਚ ਸ਼ਾਮਲ ਅੱਠ ਲੋਕ ਕਿੱਥੇ ਗਏ?

18 ਮਾਰਚ 2021 ਤੋਂ ਪਹਿਲਾਂ ਵੀ ਇਸ ਜ਼ਮੀਨ ਦਾ ਸੌਦਾ ਕਾਫ਼ੀ ਪੇਚੀਦਾ ਰਿਹਾ ਹੈ ਜਦੋਂ ਇਹ ਪਾਠਕ ਦੰਪਤੀ ਦੇ ਕੋਲ ਆਈ ਹੈ। ਸਾਲ 2011 ਵਿੱਚ ਇਸ ਜ਼ਮੀਨ ਦੇ ਐਗਰੀਮੈਂਟ ਵਿੱਚ ਵਿਕਰੇਤਾ ਦੇ ਤੌਰ ''ਤੇ ਮਹਿਬੂਬ ਆਲਮ, ਜਾਵੇਦ ਆਲਮ, ਨੂਰ ਆਲਮ ਅਤੇ ਫ਼ਿਰੋਜ਼ ਆਲਮ ਦੇ ਨਾਂ ਦਰਜ ਹਨ ਅਤੇ ਖ਼ਰੀਦਣ ਵਾਲਿਆਂ ਦੇ ਤੌਰ ''ਤੇ ਕੁਸੁਮ ਪਾਠਕ ਅਤੇ ਹਰੀਸ਼ ਪਾਠਕ ਦਾ ਨਾਂ ਲਿਖਿਆ ਹੈ।

ਇਹ ਸਮਝੌਤਾ ਇੱਕ ਕਰੋੜ ਰੁਪਏ ਵਿੱਚ ਹੋਇਆ ਸੀ। ਸਾਲ 2014 ਵਿੱਚ ਇਸ ਐਗਰੀਮੈਂਟ ਨੂੰ ਇਨ੍ਹਾਂ ਲੋਕਾਂ ਵਿਚਕਾਰ ਨਵਿਆਇਆ ਗਿਆ ਸੀ।

ਇਸ ਦੌਰਾਨ ਇਹ ਮਾਮਲਾ ਕੋਰਟ ਵਿੱਚ ਸੀ, ਇਸ ਲਈ ਇਸ ਦੀ ਰਜਿਸਟਰੀ ਨਹੀਂ ਹੋ ਸਕੀ ਸੀ, ਪਰ ਸਾਲ 2017 ਵਿੱਚ ਇਸ ਦੀ ਰਜਿਸਟਰੀ ਹੋ ਗਈ। ਸਾਲ 2019 ਵਿੱਚ ਕੁਸੁਮ ਪਾਠਕ ਅਤੇ ਹਰੀਸ਼ ਪਾਠਕ ਨੇ ਇਸ ਜ਼ਮੀਨ ਨੂੰ ਵੇਚਣ ਲਈ ਸੁਲਤਾਨ ਅੰਸਾਰੀ ਸਮੇਤ ਅੱਠ ਲੋਕਾਂ ਨਾਲ ਐਗਰੀਮੈਂਟ ਕੀਤਾ ਅਤੇ ਜ਼ਮੀਨ ਦੀ ਕੀਮਤ ਦੋ ਕਰੋੜ ਰੁਪਏ ਲਗਾਈ ਗਈ।

ਇਹ ਐਗਰੀਮੈਂਟ ਅਯੁੱਧਿਆ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਕੁਝ ਪਹਿਲਾਂ ਹੀ ਹੋਇਆ ਅਤੇ ਬਤੌਰ ਚੰਪਤ ਰਾਏ, ਫ਼ੈਸਲੇ ਦੇ ਬਾਅਦ ਅਯੁੱਧਿਆ ਵਿੱਚ ਜ਼ਮੀਨ ਦੀ ਕੀਮਤ ਆਸਮਾਨ ਛੂਹਣ ਲੱਗੀ ਕਿਉਂਕਿ ਬਹੁਤ ਸਾਰੇ ਲੋਕ ਮੰਦਿਰ ਬਣਨ ਦੇ ਭਰੋਸੇ ਵਿੱਚ ਉਸ ਦੇ ਆਸ ਪਾਸ ਜ਼ਮੀਨ ਖ਼ਰੀਦਣ ਲੱਗੇ।

ਇਸ ਐਗਰੀਮੈਂਟ ਦੇ ਦਸਤਾਵੇਜ਼ਾਂ ਵਿੱਚ ਦਰਜ ਅੱਠ ਲੋਕਾਂ ਦੇ ਨਾਂ ਉਸ ਵਕਤ ਗਾਇਬ ਹੋ ਜਾਂਦੇ ਹਨ ਜਦੋਂ ਇਸ ਐਗਰੀਮੈਂਟ ਦੀ ਰਜਿਸਟਰੀ ਹੁੰਦੀ ਹੈ ਅਤੇ ਇਸੀ ਸਮੇਂ ਉਸ ਵਿੱਚ ਇੱਕ ਨਵਾਂ ਨਾਂ ਰਵੀ ਮੋਹਨ ਤਿਵਾਰੀ ਦਾ ਜੁੜ ਜਾਂਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਰਵੀ ਮੋਹਨ ਤਿਵਾਰੀ ਪਹਿਲਾਂ ਇਸ ਐਗਰੀਮੈਂਟ ਵਿੱਚ ਬਤੌਰ ਗਵਾਹ ਹੁੰਦੇ ਹਨ, ਪਰ ਰਜਿਸਟਰੀ ਦੇ ਵਕਤ ਉਹ ਜ਼ਮੀਨ ਦੇ ਮਾਲਕ ਦੇ ਤੌਰ ''ਤੇ ਵਿਕਰੇਤਾ ਬਣ ਜਾਂਦੇ ਹਨ।

ਇਹੀ ਨਹੀਂ ਦਸਤਾਵੇਜ਼ ਵਿੱਚ ਸੁਲਤਾਨ ਅੰਸਾਰੀ ਦੇ ਇਲਾਵਾ ਐਗਰੀਮੈਂਟ ਵਿੱਚ ਸ਼ਾਮਲ ਅੱਠ ਹੋਰ ਲੋਕਾਂ ਵਿੱਚੋਂ ਕੁਝ ਲੋਕਾਂ ਦੇ ਪਤੇ ਅਤੇ ਮੋਬਾਇਲ ਨੰਬਰ ਵੀ ਦਰਜ ਹਨ, ਪਰ ਸੁਲਤਾਨ ਅੰਸਾਰੀ ਦੇ ਇਲਾਵਾ ਕਿਸੇ ਹੋਰ ਦੇ ਮੋਬਾਇਲ ਨੰਬਰ ''ਤੇ ਉਨ੍ਹਾਂ ਤੋਂ ਸੰਪਰਕ ਨਹੀਂ ਹੋ ਸਕਿਆ।

ਕੁਝ ਨੰਬਰਾਂ ''ਤੇ ਫੋਨ ਕਰਨ ''ਤੇ ਗ਼ਲਤ ਨੰਬਰ ਦੱਸਿਆ ਗਿਆ ਤਾਂ ਕੁਝ ਨੰਬਰ ਕੰਮ ਨਹੀਂ ਕਰ ਰਹੇ ਸਨ। ਇਹੀ ਨਹੀਂ ਐਗਰੀਮੈਂਟ ਵਿੱਚ ਵਿਸ਼ਵਵਿਜੇ ਉਪਾਧਿਆਏ ਨਾਂ ਦੇ ਇੱਕ ਵਿਅਕਤੀ ਜ਼ਮੀਨ ਦੇ 15 ਫ਼ੀਸਦੀ ਦੇ ਹੱਕਦਾਰ ਦੱਸੇ ਗਏ ਹਨ।

ਦਸਤਾਵੇਜ਼ ਵਿੱਚ ਉਨ੍ਹਾਂ ਦਾ ਮੋਬਾਇਲ ਨੰਬਰ ਉਹੀ ਹੈ ਜੋ ਕਿ ਰਵੀ ਮੋਹਨ ਤਿਵਾਰੀ ਦਾ ਹੈ। ਮੋਬਾਇਲ ''ਤੇ ਘੰਟੀ ਵੱਜਦੀ ਜ਼ਰੂਰ ਹੈ, ਪਰ ਉਸ ਨੂੰ ਉਠਾਉਂਦਾ ਕੋਈ ਨਹੀਂ ਹੈ।

ਇਸ ਦੇ ਇਲਾਵਾ ਕੁਸੁਮ ਪਾਠਕ ਅਤੇ ਹਰੀਸ਼ ਪਾਠਕ ਨੇ ਸੁਲਤਾਨ ਅੰਸਾਰੀ ਸਮੇਤ ਨੌਂ ਲੋਕਾਂ ਨਾਲ ਕੁੱਲ 2.34 ਹੈਕਟੇਅਰ ਜ਼ਮੀਨ ਦਾ ਐਗਰੀਮੈਂਟ ਕੀਤਾ ਸੀ, ਪਰ ਸੁਲਤਾਨ ਅੰਸਾਰੀ ਅਤੇ ਰਵੀ ਤਿਵਾਰੀ ਨੂੰ ਸਿਰਫ਼ 1.208 ਹੈਕਟੇਅਰ ਜ਼ਮੀਨ ਹੀ ਬੈਨਾਮਾ ਕੀਤੀ ਗਈ ਹੈ।

ਹਰੀਸ਼ ਪਾਠਕ ਅਤੇ ਕੁਸੁਮ ਪਾਠਕ ਕੌਣ ਹਨ?

ਇਸ ਪੂਰੇ ਘਟਨਾਕ੍ਰਮ ਵਿੱਚ ਹਰੀਸ਼ ਪਾਠਕ ਅਤੇ ਉਨ੍ਹਾਂ ਦੀ ਪਤਨੀ ਕੁਸੁਮ ਪਾਠਕ ਦਾ ਨਾਂ ਕਾਫ਼ੀ ਪ੍ਰਮੁੱਖਤਾ ਨਾਲ ਆ ਰਿਹਾ ਹੈ। ਐਗਰੀਮੈਂਟ ਅਤੇ ਰਜਿਸਟਰੀ ਦੇ ਦਸਤਾਵੇਜ਼ਾਂ ਮੁਤਾਬਿਕ ਹਰੀਸ਼ ਪਾਠਕ ਬਸਤੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਦਸਤਾਵੇਜ਼ਾਂ ਵਿੱਚ ਹਰੀਸ਼ ਪਾਠਕ ਦੇ ਨਾਂ ਦੇ ਨਾਲ ਹਰੀਦਾਸ ਪਾਠਕ ਵੀ ਦਰਜ ਹੈ। ਇਸ ਦੇ ਇਲਾਵਾ ਅਯੁੱਧਿਆ ਵਿੱਚ ਲੋਕ ਉਨ੍ਹਾਂ ਨੂੰ ਬਬਲੂ ਪਾਠਕ ਅਤੇ ਬੱਕਰੀ ਵਾਲੇ ਬਾਬਾ ਦੇ ਤੌਰ ''ਤੇ ਵੀ ਜਾਣਦੇ ਹਨ, ਪਰ ਇਸ ਵਕਤ ਅਯੁੱਧਿਆ ਤੋਂ ਲੈ ਕੇ ਬਸਤੀ ਜ਼ਿਲ੍ਹੇ ਵਿੱਚ ਸਥਿਤ ਆਪਣੇ ਮੂਲ ਆਵਾਸ ਤੱਕ ਉਹ ਕਿਧਰੇ ਵੀ ਨਹੀਂ ਮਿਲ ਰਹੇ ਹਨ।

ਅਯੁੱਧਿਆ ਤੋਂ ਲਗਭਗ 35 ਕਿਲੋਮੀਟਰ ਦੂਰ ਬਸਤੀ ਜ਼ਿਲ੍ਹੇ ਦੀ ਹਰੈਯਾ ਤਹਿਸੀਲ ਦੇ ਪਾਠਕਪੁਰ ਪਿੰਡ ਦੇ ਉਹ ਰਹਿਣ ਵਾਲੇ ਹਨ, ਪਰ ਕਈ ਯਤਨਾਂ ਦੇ ਬਾਵਜੂਦ ਉਨ੍ਹਾਂ ਨੂੰ ਨਾ ਤਾਂ ਮਿਲਣਾ ਸੰਭਵ ਹੋ ਸਕਿਆ ਅਤੇ ਨਾ ਹੀ ਕੋਈ ਗੱਲ ਹੋ ਸਕੀ।

ਅਯੁੱਧਿਆ ਪ੍ਰੈੱਸ ਕਲੱਬ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਮਹੇਂਦਰ ਤ੍ਰਿਪਾਠੀ ਕਹਿੰਦੇ ਹਨ ਕਿ ਹਰੀਸ਼ ਪਾਠਕ ਕਈ ਸਾਲ ਤੋਂ ਜ਼ਮੀਨ ਦੀ ਖ਼ਰੀਦੋ-ਫਰੋਖ਼ਤ ਦਾ ਕੰਮ ਕਰਦੇ ਹਨ। ਮਹੇਂਦਰ ਤ੍ਰਿਪਾਠੀ ਮੁਤਾਬਿਕ ਉਹ ਅਯੁੱਧਿਆ ਵਿੱਚ ਕੰਮ ਧੰਦੇ ਦੇ ਸਿਲਸਿਲੇ ਵਿੱਚ ਰਹਿੰਦੇ ਜ਼ਰੂਰ ਹਨ, ਪਰ ਮੁੱਖ ਰੂਪ ਨਾਲ ਆਪਣੇ ਪਿੰਡ ਵਿੱਚ ਹੀ ਰਹਿੰਦੇ ਹਨ।

ਅਯੁੱਧਿਆ ਦੇ ਕੈਂਟ ਥਾਣੇ ਵਿੱਚ ਉਨ੍ਹਾਂ ਖ਼ਿਲਾਫ਼ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਕਈ ਕੇਸ ਵੀ ਦਰਜ ਹਨ। ਇੱਕ ਸਥਾਨਕ ਪੁਲਿਸ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ''ਤੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਭੱਜਣ ਕਾਰਨ ਸਾਲ 2018 ਵਿੱਚ ਉਨ੍ਹਾਂ ਦੇ ਘਰ ਦੀ ਕੁਰਕੀ ਵੀ ਹੋ ਚੁੱਕੀ ਹੈ, ਪਰ ਉਹ ਗ੍ਰਿਫ਼ਤ ਵਿੱਚ ਨਹੀਂ ਆਇਆ।

18 ਮਾਰਚ 2021 ਨੂੰ ਬਾਗ ਬਿਜੇਸੀ ਸਥਿਤ ਇਸ ਜ਼ਮੀਨ ਵਿੱਚ ਜੋ ਦੋ ਸੌਦੇ ਹੋਏ, ਉਨ੍ਹਾਂ ਦੋਵਾਂ ਵਿੱਚ ਅਯੁੱਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਅਤੇ ਸ਼੍ਰੀਰਾਮਜਨਮਭੂਮੀ ਟਰੱਸਟ ਖੇਤਰ ਦੇ ਟਰੱਸਟੀ ਡਾਕਟਰ ਅਨਿਲ ਮਿਸ਼ਰ ਗਵਾਹ ਹਨ।

ਬਾਵਜੂਦ ਇਸ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਕਹਿੰਦੇ ਹਨ ਕਿ ਹਰੀਸ਼ ਪਾਠਕ ਦੇ ਬਾਰੇ ਉਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ।

ਵਕਫ਼ ਬੋਰਡ ਦੀ ਜ਼ਮੀਨ ਹਰੀਸ਼ ਪਾਠਕ ਨੂੰ ਕਿਵੇਂ ਮਿਲੀ?

ਅਯੁੱਧਿਆ ਵਿੱਚ ਰਾਮਜਮਨਭੂਮੀ ਕੰਪਲੈਕਸ ਤੋਂ ਲਗਭਗ ਚਾਰ ਕਿਲੋਮੀਟਰ ਦੂਰ ਸਥਿਤ ਬਾਗ ਬਿਜੇਸੀ ਦੀ ਇਸ ਜ਼ਮੀਨ ਦਾ ਮਾਲਕਾਨਾ ਹੱਕ ਹਰੀਸ਼ ਪਾਠਕ ਅਤੇ ਉਨ੍ਹਾਂ ਦੀ ਪਤਨੀ ਨੂੰ ਕਿਵੇਂ ਮਿਲਿਆ, ਇਹ ਮਾਮਲਾ ਵੀ ਵਿਵਾਦਾਂ ਦੇ ਘੇਰੇ ਵਿੱਚ ਹੈ।

ਸਾਲ 2011 ਵਿੱਚ ਇਸ ਜ਼ਮੀਨ ਨੂੰ ਪਾਠਕ ਦੰਪਤੀ ਨੇ ਮਹਿਫੂਜ਼ ਆਲਮ, ਜਾਵੇਦ ਆਲਮ, ਨੂਰ ਆਲਮ ਅਤੇ ਫ਼ਿਰੋਜ਼ ਆਲਮ ਤੋਂ ਇੱਕ ਕਰੋੜ ਰੁਪਏ ਵਿੱਚ ਖਰੀਦਿਆ, ਪਰ ਉਸ ਤੋਂ ਪਹਿਲਾਂ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਸੀ ਅਤੇ ਦੋਸ਼ ਹਨ ਕਿ ਇਨ੍ਹਾਂ ਚਾਰੋ ਵਿਅਕਤੀਆਂ ਨੂੰ ਇਹ ਜ਼ਮੀਨ ਵੇਚਣ ਦਾ ਅਧਿਕਾਰ ਨਹੀਂ ਸੀ।

ਅਯੁੱਧਿਆ ਸ਼ਹਿਰ ਵਿੱਚ ਰਾਮਜਨਮਭੂਮੀ ਕੰਪਲੈਕਸ ਦੇ ਕੋਲ ਹੀ ਰਹਿਣ ਵਾਲੇ ਵਹੀਦ ਅਹਿਮਦ ਕਹਿੰਦੇ ਹਨ, ''''ਇਹ ਸੰਪਤੀ ਸਾਡੇ ਪੂਰਵਜਾਂ ਨੇ ਵਕਫ਼ ਨੂੰ ਦਿੱਤੀ ਸੀ ਜਿਸ ਅਨੁਸਾਰ ਇਸ ਦੀ ਦੇਖ-ਰੇਖ ਲਈ ਪਰਿਵਾਰ ਵਿੱਚੋਂ ਹੀ ਕੋਈ ਇੱਕ ਮੁਤਵੱਲੀ ਚੁਣਿਆ ਜਾਂਦਾ ਸੀ। ਮੁਤਵੱਲੀ ਨੂੰ ਜ਼ਮੀਨ ਵੇਚਣ ਦਾ ਅਧਿਕਾਰ ਨਹੀਂ ਹੈ, ਪਰ ਮੌਜੂਦਾ ਮੁਤਵੱਲੀ ਮਹਿਫੂਜ਼ ਆਲਮ ਦੇ ਪਿਤਾ ਮਹਿਬੂਬ ਆਲਮ ਨੇ ਇਸ ਜ਼ਮੀਨ ਨੂੰ ਧੋਖੇ ਨਾਲ ਆਪਣੀ ਜ਼ਮੀਨ ਦੇ ਤੌਰ ''ਤੇ ਦਰਜ ਕਰਾ ਲਿਆ।''''

ਵਹੀਦ ਦੱਸਦੇ ਹਨ, ''''ਇਸੀ ਜ਼ਮੀਨ ਨੂੰ ਉਨ੍ਹਾਂ ਦੇ ਬੇਟੇ ਨੇ ਕੁਸੁਮ ਪਾਠਕ ਅਤੇ ਹਰੀਸ਼ ਪਾਠਕ ਨੂੰ ਵੇਚ ਦਿੱਤਾ। ਇਸ ਦੇ ਇਲਾਵਾ ਵੀ ਕਈ ਜ਼ਮੀਨਾਂ ਉਨ੍ਹਾਂ ਨੇ ਵੇਚੀਆਂ ਹਨ। ਇਸ ਦੇ ਖ਼ਿਲਾਫ਼ ਅਸੀਂ ਵਕਫ਼ ਬੋਰਡ ਵਿੱਚ ਕਾਰਵਾਈ ਲਈ 10 ਅਪ੍ਰੈਲ 2018 ਨੂੰ ਇੱਕ ਪ੍ਰਾਰਥਨਾ ਪੱਤਰ ਵੀ ਦਿੱਤਾ ਸੀ ਅਤੇ ਮਹਿਫ਼ੂਜ਼ ਆਲਮ ਅਤੇ ਉਨ੍ਹਾਂ ਦੇ ਤਿੰਨੋਂ ਭਰਾਵਾਂ ਦੇ ਖ਼ਿਲਾਫ਼ ਰਾਮਜਨਮਭੂਮੀ ਥਾਣੇ ਵਿੱਚ ਐੱਫਆਈਆਰ ਵੀ ਦਰਜ ਕਰਾਈ ਸੀ।''''

ਵਹੀਦ ਅਹਿਮਦ ਦੱਸਦੇ ਹਨ ਕਿ ਵਕਫ਼ ਦੀ ਇਸ ਸੰਪਤੀ ਦਾ ਮੁਕੱਦਮਾ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਮੁਤਾਬਿਕ, ''''ਇਹੀ ਵਜ੍ਹਾ ਹੈ ਕਿ ਸਾਲ 2017 ਵਿੱਚ ਜਿਸ ਸੰਪਤੀ ਦਾ ਐਗਰੀਮੈਂਟ ਪਾਠਕ ਦੰਪਤੀ ਨੇ ਸੁਲਤਾਨ ਅੰਸਾਰੀ ਅਤੇ ਹੋਰ ਲੋਕਾਂ ਨਾਲ ਕੀਤਾ ਸੀ, ਉਸ ਦਾ ਦਾਖ਼ਿਲ ਖ਼ਾਰਿਜ ਮਾਰਚ 2021 ਤੱਕ ਨਹੀਂ ਹੋ ਸਕਿਆ ਸੀ।''''

ਕੀ ਟਰੱਸਟ ਨੂੰ ਜ਼ਮੀਨ ਖ਼ਰੀਦ ਮਾਮਲੇ ਵਿੱਚ ਧੋਖੇ ਵਿੱਚ ਰੱਖਿਆ ਗਿਆ?

ਬਾਗ ਬਿਜੇਸੀ ਦੀ ਇਹ ਜ਼ਮੀਨ ਉਂਜ ਤਾਂ ਪ੍ਰਾਈਮ ਲੋਕੇਸ਼ਨ ''ਤੇ ਦੱਸੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਇੱਥੋਂ ਦੀ ਕੀਮਤ ਆਸਮਾਨ ਛੂਹ ਰਹੀ ਹੈ, ਪਰ ਸੱਚਾਈ ਇਹ ਹੈ ਕਿ ਇਹ ਪੂਰਾ ਇਲਾਕਾ ਜੰਗਲ ਹੈ ਅਤੇ ਇੱਥੋਂ ਦੀਆਂ ਜ਼ਿਆਦਾਤਰ ਜ਼ਮੀਨਾਂ ਜਾਂ ਤਾਂ ਸਰਕਾਰ ਦੀਆਂ ਹਨ ਜਾਂ ਫਿਰ ਵਕਫ਼ ਬੋਰਡ ਦੀ ਸੰਪਤੀ ਹਨ।

ਜਿਸ ਮੁਹੰਮਦ ਫਾਇਕ ਦੇ ਖ਼ਾਨਦਾਨ ਦੀ ਵਕਫ਼ ਸੰਪਤੀ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਦੂਜੇ ਪਾਸੇ ਵੀ ਉਨ੍ਹਾਂ ਦੀ ਸੰਪਤੀ ਹੈ।

ਜੋ ਜ਼ਮੀਨ ਟਰੱਸਟ ਨੇ ਖ਼ਰੀਦੀ ਹੈ ਉਹ ਅਮਰੂਦ ਦੇ ਬਾਗ ਹਨ ਅਤੇ ਇਸ ਦੇ ਠੀਕ ਸਾਹਮਣੇ ਕਬਰਸਤਾਨ ਹੈ।

ਵਹੀਦ ਅਹਿਮਦ ਕਹਿੰਦੇ ਹਨ, ''''ਇਸ ਪੂਰੇ ਮਾਮਲੇ ਵਿੱਚ ਅਯੁੱਧਿਆ ਦੇ ਵੱਡੇ ਪ੍ਰਾਪਰਟੀ ਡੀਲਰਜ਼ ਸ਼ਾਮਲ ਹਨ। ਜ਼ਮੀਨ ਦੀ ਵਾਸਤਵਿਕਤਾ ਟਰੱਸਟ ਦੇ ਲੋਕਾਂ ਨੂੰ ਨਹੀਂ ਦੱਸੀ ਗਈ। ਸਾਨੂੰ ਅਜਿਹਾ ਲੱਗਦਾ ਹੈ ਕਿ ਟਰੱਸਟ ਨੂੰ ਧੋਖੇ ਵਿੱਚ ਰੱਖਿਆ ਗਿਆ ਅਤੇ ਕੁਝ ਲੋਕਾਂ ਨੇ ਟਰੱਸਟ ਨੂੰ ਜ਼ਮੀਨ ਦਿਵਾ ਕੇ ਮੋਟੀ ਕਮਾਈ ਕੀਤੀ ਹੈ।''''

ਪਰ ਟਰੱਸਟ ਦੇ ਜਨਰਲ ਸੈਕਟਰੀ ਚੰਪਤ ਰਾਏ ਕਹਿੰਦੇ ਹਨ ਕਿ ਜ਼ਮੀਨ ਖ਼ਰੀਦਣ ਤੋਂ ਪਹਿਲਾਂ ਉਸ ਦੇ ਸਾਰੇ ਪਹਿਲੂਆਂ ਨੂੰ ਚੰਗੀ ਤਰ੍ਹਾਂ ਜਾਂਚਿਆ ਪਰਖਿਆ ਗਿਆ ਹੈ। ਰਾਮਮੰਦਿਰ ਕੰਪਲੈਕਸ ਤੋਂ ਇਸ ਜਗ੍ਹਾ ਦੀ ਦੂਰੀ ਲਗਭਗ ਚਾਰ ਕਿਲੋਮੀਟਰ ਹੈ।

ਚੰਪਤ ਰਾਏ ਕਹਿੰਦੇ ਹਨ ਕਿ ਇਸ ਨੂੰ ਇਸ ਲਈ ਖ਼ਰੀਦਿਆ ਗਿਆ ਹੈ ਤਾਂ ਕਿ ਰਾਮ ਮੰਦਿਰ ਕੰਪਲੈਕਸ ਦੇ ਆਸ-ਪਾਸ ਜਿਨ੍ਹਾਂ ਲੋਕਾਂ ਦੇ ਮਕਾਨ ਲਏ ਗਏ ਹਨ, ਇਸ ਜਗ੍ਹਾ ''ਤੇ ਉਨ੍ਹਾਂ ਦਾ ਪੁਨਰਵਾਸ ਕੀਤਾ ਜਾ ਸਕੇ।

ਇਹ ਵੀ ਪੜ੍ਹੋ:

https://www.youtube.com/watch?v=lMCT__VcezM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5b41744c-f2f9-4341-afb0-c90df4dfd0c2'',''assetType'': ''STY'',''pageCounter'': ''punjabi.india.story.57517875.page'',''title'': ''ਅਯੁੱਧਿਆ ਵਿੱਚ ਰਾਮ ਮੰਦਿਰ ਕੰਪਲੈਕਸ ਲਈ ਖਰੀਦੀ ਜ਼ਮੀਨ \''ਤੇ ਵਿਵਾਦ ਦੇ ਉਲਝੇ ਸਵਾਲ - ਗਰਾਊਂਡ ਰਿਪੋਰਟ'',''author'': ''ਸਮੀਰਾਤਮਜ ਮਿਸ਼ਰ'',''published'': ''2021-06-18T05:18:59Z'',''updated'': ''2021-06-18T05:18:59Z''});s_bbcws(''track'',''pageView'');

Related News