ਡੌਨਲਡ ਟਰੰਪ ਕੈਪੀਟਲ ਬਿਲਡਿੰਗ ਹਿੰਸਾ ਦੇ ਇਲਜ਼ਾਮ ਤੋਂ ਬਰੀ - ਵਕੀਲ ਨੇ ਦਿੱਤੀ ਇਹ ਦਲੀਲ

02/14/2021 8:04:33 AM

ਡੋਨਲਡ ਟਰੰਪ
Getty Images

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਸੀਨੇਟ ਨੇ ਛੇ ਜਨਵਰੀ ਨੂੰ ਕੈਪੀਟਲ ਹਿਲ ਬਿਲਡਿੰਗ ਵਿੱਚ ਹੋਈ ਹਿੰਸਾ ਨੂੰ ਭੜਕਾਉਣ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ।

ਸੀਨੇਟ ਨੇ ਸ਼ਨੀਵਾਰ ਨੂੰ ਪੰਜਵੇਂ ਦਿਨ ਇਸ ਮਾਮਲੇ ਦੀ ਸੁਣਵਾਈ ਕਰਨ ਮਗਰੋਂ ਵੋਟਿੰਗ ਨਾਲ ਇਹ ਫ਼ੈਸਲਾ ਕੀਤਾ।

Click here to see the BBC interactive

ਇਹ ਵੀ ਪੜ੍ਹੋ:

ਵੋਟਿੰਗ ਦੌਰਾਨ ਸੀਨੇਟ ਦੇ 57 ਮੈਂਬਰਾਂ ਨੇ ਉਨ੍ਹਾਂ ਦੇ ਵਿਰੁੱਧ ਅਤੇ 43 ਨੇ ਉਨ੍ਹਾਂ ਦੇ ਹੱਕ ਵਿੱਚ ਵੋਟ ਕੀਤਾ। ਅਜਿਹੇ ਵਿੱਚ ਟਰੰਪ ਨੂੰ ਮੁਲਜ਼ਮ ਕਰਾਰ ਦੇਣ ਲਈ ਜ਼ਰੂਰੀ ਇੱਕ ਤਿਹਾਈ ਵੋਟਾਂ ਪੂਰੀਆਂ ਨਹੀਂ ਹੋ ਸਕੀਆਂ।

ਸ਼ਨੀਵਾਰ ਨੂੰ ਡੈਮੋਕ੍ਰੇਟਸ ਵੱਲੋਂ ਆਪਣਾ ਪੱਖ ਰੱਖੇ ਜਾਣ ਤੋਂ ਬਾਅਦ ਟਰੰਪ ਦੇ ਬਚਾਅ ਵਿੱਚ ਦਲੀਲ ਸੁਣਨ ਲਈ ਦੋ ਘੰਟਿਆਂ ਦਾ ਸਮਾਂ ਤੈਅ ਕੀਤਾ ਗਿਆ ਜਿਸ ਤੋਂ ਬਾਅਦ ਇਸ ਬਾਰੇ ਵੋਟਿੰਗ ਹੋਈ।

ਟਰੰਪ ਦੇ ਵਕੀਲ ਮਾਈਕਲ ਵਾਨ ਡੇਰ ਵੀਨ ਨੇ ਉਨ੍ਹਾਂ ਦੇ ਬਚਾਅ ਵਿੱਚ ਕਿਹਾ ਕਿ ਕਾਂਗਰਸ ਉੱਪਰ ਹਮਲਾ ਯੋਜਨਾਬੱਧ ਸੀ ਅਥੇ ਇਸ ਲਈ ਪਹਿਲਾਂ ਤੋਂ ਵਿਉਂਤ ਬਣਾਈ ਗਈ ਸੀ। ਇਸ ਘਟਨਾ ਨੂੰ ਟਰੰਪ ਦੇ ਭਾਸ਼ਣ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ।

ਉਨ੍ਹਾਂ ਨੇ ਆਪਣੀ ਆਖ਼ਰੀ ਦਲੀਲ ਵਿੱਚ ਕਿਹਾ ਕਿ ਸਰਕਾਰੀ ਪੱਖ ਜੋ ਮਾਮਲਾ ਲੈ ਕੇ ਆਇਆ ਹੈ ਉਸ ਦਾ ਕੋਈ ਕਾਨੂੰਨੀ ਅਧਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੀਨੇਟ ਨੂੰ ਮੌਜੂਦਾ ਸਮੇਂ ਵਿੱਚ ਕੌਮੀ ਹਿੱਤਾਂ ਨਾਲ ਜੁੜੇ ਗੰਭੀਰ ਮੁੱਦਿਆਂ ਉੱਪਰ ਧਿਆਨ ਦੇਣਾ ਚਾਹੀਦਾ ਹੈ ਅਤੇ ਸੁਣਵਾਈ ਨੂੰ ਛੇਤੀ ਖ਼ਤਮ ਕਰਨਾ ਚਾਹੀਦਾ ਹੈ।

ਸੀਨਟ ਵਿੱਚ ਕੀ-ਕੀ ਹੋਇਆ?

  • ਟਰੰਪ ਉੱਪਰ ਇਲਜ਼ਾਮ ਸਾਬਤ ਕਰਨ ਲਈ ਸੀਨੇਟ ਕੋਲ ਦਸ ਵੋਟਾਂ ਘੱਟ ਸਨ। ਰਿਪਬਲੀਕਨ ਪਾਰਟੀ ਦੇ ਸੱਤ ਮੈਂਬਰਾਂ ਨੇ ਡੈਮੋਕ੍ਰੇਟਿਕ ਪਾਰਟੀ ਦਾ ਸਾਥ ਦਿੱਤਾ ਅਤੇ ਟਰੰਪ ਦੇ ਖ਼ਿਲਾਫ਼ ਵੋਟ ਦਿੱਤਾ।
  • ਇਲਜ਼ਾਮਾਂ ਤੋਂ ਬਰੀ ਹੋਣ ਮਗਰੋਂ ਟਰੰਪ ਨੇ ਅਧਿਕਾਰਿਤ ਤੌਰ ''ਤੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ "ਅਮਰੀਕਾ ਨੂੰ ਮਹਾਨ ਬਣਾਉਣ ਦੀਆਂ ਕੋਸ਼ਿਸ਼ਾਂ'' ਜਾਰੀ ਰੱਖਣਗੇ।
  • ਰਿਪਬਿਲੀਕਨ ਪਾਰਟੀ ਦੇ ਆਗੂ ਮਿਚ ਮੈਕਸਿਮਲਨ ਨੇ ਟਰੰਪ ਦੇ ਪੱਖ ਵਿੱਚ ਵੋਟ ਪਾਈ। ਪਰ ਵੋਟਿੰਗ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਟਰੰਪ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਹਿੰਸਾ ਲਈ ਭੀੜ ਨੂੰ ਉਕਸਾਉਣ ਲਈ ਟਰੰਪ ਜ਼ਿੰਮੇਵਾਰ ਹਨ ਅਤੇ ਇਸ ਬਾਰੇ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।
  • ਸੁਣਵਾਈ ਦੇ ਦੌਰਾਨ ਗਵਾਹਾਂ ਦੀ ਪੇਸ਼ੀ ਬਾਰੇ ਚਰਚਾ ਹੋਈ ਜਿਸ ਤੋਂ ਬਾਅਦ ਸੀਨੇਟ ਵਿੱਚ ਇਸ ਬਾਰੇ ਸਵਾਲ ਚੁੱਕੇ ਗਏ ਕਿ ਇਹ ਟਰਾਇਲ ਕਿੰਨਾ ਲੰਬਾ ਚੱਲਣ ਵਾਲਾ ਹੈ। ਬਾਅਦ ਵਿੱਚ ਸੀਨੇਟ ਨੇ ਫ਼ੈਸਲਾ ਕੀਤਾ ਕਿ ਲਿਖਤੀ ਬਿਆਨਾਂ ਨੂੰ ਸ਼ਾਮਲ ਕੀਤਾ ਜਾਵੇਗਾ।
  • ਦੋਵਾਂ ਪੱਖਾਂ ਦੇ ਵਕੀਲ ਇਸ ਬਾਰੇ ਸਹਿਮਤ ਨਜ਼ਰ ਆਏ ਕਿ ਕਾਂਗਰਸ ਨੇਤਾ ਮੈਕਾਰਥੀ ਅਤੇ ਟਰੰਪ ਦੀ ਫ਼ੋਨ ਉੱਪਰ ਹੋਈ ਬਹਿਸ ਨੂੰ ਇਸ ਮਾਮਲੇ ਵਿੱਚ ਦਰਜ ਕਰਨਗੇ।
  • ਆਖ਼ਰੀ ਦਲੀਲ ਵਿੱਚ ਟਰੰਪ ਦੇ ਵਕੀਲ ਨੇ ਕਿਹਾ ਕਿ ਟਰੰਪ ਖ਼ਿਲਾਫ਼ ਲਿਆਂਦਾ ਗਿਆ ਮਹਾਂਦੋਸ਼ ਮਤਾ ਗੈਰ-ਸੰਵਿਧਾਨਕ ਹੈ।
  • ਸੀਨੇਟ ਵਿੱਚ ਡੈਮੋਕ੍ਰੇਟ ਨੇਤਾ ਜਿਮ ਰਸਕਿਨ ਨੇ ਰਿਪਬਲੀਕਨ ਪਾਰਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਟਰੰਪ ਦੀ ਇੱਛਾ ਮੁਤਾਬਕ ਕੰਮ ਨਾ ਕਰਨ।
ISWOTY
BBC

ਇਹ ਵੀ ਪੜ੍ਹੋ:

https://www.youtube.com/watch?v=-Oftp_BNI2M

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4a3e7f28-5670-447e-8f5e-aa9e8a756588'',''assetType'': ''STY'',''pageCounter'': ''punjabi.international.story.56058872.page'',''title'': ''ਡੌਨਲਡ ਟਰੰਪ ਕੈਪੀਟਲ ਬਿਲਡਿੰਗ ਹਿੰਸਾ ਦੇ ਇਲਜ਼ਾਮ ਤੋਂ ਬਰੀ - ਵਕੀਲ ਨੇ ਦਿੱਤੀ ਇਹ ਦਲੀਲ'',''published'': ''2021-02-14T02:32:24Z'',''updated'': ''2021-02-14T02:32:24Z''});s_bbcws(''track'',''pageView'');

Related News