ਬ੍ਰੈਗਜ਼ਿਟ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਹੋਰ ਦੇਰ ਲਈ ਭੇਜੀ ਚਿੱਠੀ - 5 ਮੁੱਖ ਖ਼ਬਰਾਂ

10/20/2019 7:16:16 AM

ਬ੍ਰਿਟੇਨ ਨੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਸਮਝੌਤੇ ਵਿਚ ਦੇਰੀ ਹੋਣ ਬਾਬਚ ਯੂਰਪੀਅਨ ਯੂਨੀਅਨ ਨੂੰ ਪੱਤਰ ਲਿਖਿਆ ਹੈ। ਪਰ ਇਸ ਚਿੱਠੀ ''ਤੇ ਉਨ੍ਹਾਂ ਦੇ ਦਸਤਾਖ਼ਰ ਨਹੀਂ ਹਨ।

ਇਸ ਚਿੱਠੀ ਦੇ ਨਾਲ ਲਿਖੀ ਇੱਕ ਹੋਰ ਚਿੱਠੀ ''ਤੇ ਬੋਰਿਸ ਦੇ ਹਸਤਾਖ਼ਰ ਹਨ। ਦੂਜੀ ਚਿੱਠੀ ਚ ਉਨ੍ਹਾਂ ਲਿਖਿਆ ਹੈ ਕਿ ਦੇਰੀ ਇੱਕ ਗ਼ਲਤੀ ਹੋਵੇਗੀ।

ਸਮਝੌਤੇ ''ਤੇ ਬਹੁਮਤ ਨਾਲ ਮਿਲਣ ਕਰਕੇ ਯੂਰਪੀ ਯੂਨੀਅਨ ਦੀ 31 ਅਕਤੂਬਰ ਨੂੰ ਖ਼ਤਮ ਹੋਣ ਵਾਲੀ ਸੀਮਾ ਨੂੰ ਵਧਾਉਣ ਲਈ ਕਹਿਣ ਪ੍ਰਧਾਨ ਮੰਤਰੀ ਦੀ ਕਾਨੰਨੀ ਲੋੜ ਸੀ।

ਯੂਰਪੀ ਯੂਨੀਅਨ ਦੇ ਪ੍ਰਧਾਨ ਡੌਨਲਡ ਟਸਕ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਨ੍ਹਾਂ ਨੂੰ ਦੇਰੀ ਲਈ ਅਰਜ਼ੀ ਮਿਲੀ ਹੈ।

ਪਰ ਉਨ੍ਹਾਂ ਨੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਤੇ ਕਿਹਾ ਹੈ ਕਿ ਉਹ ਯੂਰਪੀ ਯੂਨੀਅਨ ਦੇ ਆਗੂਆਂ ਨਾਲ ਗੱਲ ਕਰਨਗੇ।

ਇਹ ਵੀ ਪੜ੍ਹੋ-

ਇਸ ਤੋਂ ਪਹਿਲਾਂ ਯੂਕੇ ਦੇ ਸੰਸਦ ਮੈਂਬਰਾਂ ਨੇ ਬ੍ਰੈਗਜ਼ਿਟ ਡੀਲ ਵਿੱਚ ਦੇਰੀ ਕੀਤੇ ਜਾਣ ਦੇ ਪੱਖ ਵਿੱਚ ਵੋਟ ਪਾਈ ਹੈ। ਇਸ ਤਰ੍ਹਾਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਬ੍ਰੈਗਜ਼ਿਟ ਡੀਲ ਨੂੰ ਪਾਸ ਕਰਵਾਉਣ ਦਾ ਮਤਾ ਪਾਸ ਨਹੀਂ ਹੋ ਸਕਿਆ ਹੈ।

ਇਸ ਤੋਂ ਬਾਅਦ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਬ੍ਰੈਗਜ਼ਿਟ ਡੀਲ ਲਈ ਯੂਰਪੀ ਯੂਨੀਅਨ ਤੋਂ ਹੋਰ ਸਮੇਂ ਦੀ ਇਜਾਜ਼ਤ ਮੰਗਣੀ ਹੋਵੇਗੀ।

ਹਾਲਾਂਕਿ ਬੋਰਿਸ ਜੌਨਸਨ ਨੇ ਯੂਰਪੀ ਯੂਨੀਅਨ ਤੋਂ ਜ਼ਿਆਦਾ ਸਮਾਂ ਮੰਗਣ ਤੋਂ ਇਨਕਾਰ ਕੀਤਾ ਹੈ। ਬਰਤਾਨੀਆ ਨੂੰ ਬ੍ਰੈਗਜ਼ਿਟ ਡੀਲ ਜਾਂ ਨੋ ਡੀਲ ਲਈ ਯੂਰਪੀ ਯੂਨੀਅਨ ਨੂੰ 31 ਅਕਤੂਬਰ ਤੱਕ ਦੱਸਣਾ ਹੈ।

ਪਰ ਯੂਰਪੀ ਯੂਨੀਅਨ ਦਾ ਕਹਿਣਾ ਹੈ ਕਿ ਯੂਕੇ ਨੇ ਫੈਸਲਾ ਲੈਣਾ ਹੈ ਕਿ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ।

ਬੋਰਿਸ ਜੌਹਨਸਨ ਨੇ ਕਿਹਾ ਹੈ ਕਿ ਹਾਲਾਂਕਿ ਸੰਸਦ ਮੈਂਬਰਾਂ ਨੇ ਬ੍ਰੈਗਜ਼ਿਟ ਡੀਲ ਵਿੱਚ ਹੋਰ ਦੇਰੀ ਕਰਨ ਦੀ ਹਮਾਇਤ ਕੀਤੀ ਹੈ ਪਰ ਉਹ ਆਪਣੀ ਬ੍ਰੈਗਜ਼ਿਟ ਰਣਨੀਤੀ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੈਕਸੀਕੋ ਤੋਂ ਡਿਪੋਰਟ ਹੋਣ ਤੋਂ ਬਾਅਦ ਪੰਜਾਬ ਦੇ ਖ਼ੇਤਾਂ ਵਿਚ ਕੰਮ

ਮੈਕਸੀਕੋ
Getty Images

ਮੈਕਸੀਕੋ ਤੋਂ ਵਾਪਸ ਭਾਰਤ ਆਏ 311 ਲੋਕਾਂ ਵਿਚੋਂ ਇੱਕ ਜਲੰਧਰ ਦਾ ਕਮਲਪ੍ਰੀਤ ਸਿੰਘ ਵੀ ਸ਼ਾਮਿਲ ਸੀ, ਜਿਸ ਨੇ ਆਪਣੀ 12ਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਜਾਣ ਦੇ ਸੁਪਨਾ ਸਜਾਉਣੇ ਸ਼ੁਰੂ ਕਰ ਦਿੱਤੇ ਸਨ।

ਕਮਲਪ੍ਰੀਤ ਦਾ ਧਿਆਨ ਪਿਛਲੇ 7 ਸਾਲਾਂ ਤੋਂ ਕਿਸੇ ਤਰ੍ਹਾਂ ਅਮਰੀਕਾ ਜਾਂ ਬਰਤਾਨੀਆ ਪੁੱਜਣ ''ਤੇ ਕੇਂਦਰਿਤ ਸੀ ਅਤੇ 5 ਮਹੀਨੇ ਪਹਿਲਾਂ ਉਸ ਨੂੰ ਇਹ ਮੌਕਾ ਮਿਲ ਵੀ ਗਿਆ।

ਪਰ ਕਮਲਪ੍ਰੀਤ ਨੂੰ ਮੈਕਸੀਕੋ ਤੋਂ ਹੀ ਭਾਰਤ ਭੇਜ ਦਿੱਤਾ ਗਿਆ ਅਤੇ ਹੁਣ ਉਹ ਆਪਣੇ ਪਿਤਾ ਨਾਲ ਗੰਨੇ ਦੇ ਖੇਤਾਂ ਵਿੱਚ ਕੰਮ ਕਰ ਰਿਹਾ ਹੈ।

311 ਭਾਰਤੀਆਂ ਨੂੰ ਮੈਕਸੀਕੋ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਭਾਰਤ ਵਿੱਚ ਮੈਕਸੀਕੋ ਦੇ ਅੰਬੈਸਡਰ ਫੈਡਰੀਕੋ ਸਾਲਸ ਨਾਲ ਬੀਬੀਸੀ ਨੇ ਗੱਲਬਾਤ ਕੀਤੀ।

ਫੈਡਰੀਕੋ ਨੇ ਪਰਵਾਸੀਆਂ ਨੂੰ ਕਿਹਾ, "ਮੈਂ ਲੋਕਾਂ ਨੂੰ ਇਹੀ ਕਹਾਂਗਾ ਕਿ ਮੈਕਸੀਕੋ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਨਾ ਆਓ। ਉੱਥੇ ਜਾਣ ਦੇ ਕਾਨੂੰਨੀ ਤਰੀਕੇ ਵੀ ਹਨ। ਇਸ ਲਈ ਸਾਡੇ ਦਰਵਾਜ਼ੇ ਖੁੱਲ੍ਹੇ ਹਨ। ਪਰ ਹਰੇਕ ਦੇਸ ਵਾਂਗ ਸਾਡੇ ਵੀ ਪਰਵਾਸ ਨਾਲ ਜੁੜੇ ਹੋਏ ਨਿਯਮ ਹਨ ਅਤੇ ਅਸੀਂ ਉਨ੍ਹਾਂ ਨੂੰ ਲਾਗੂ ਕਰਨਾ ਚਾਹੁੰਦੇ ਹਾਂ।" ਪੂਰੀ ਗੱਲਬਾਤ ਨੂੰ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਜਲੰਧਰ ਦੇ ਕਰਤਾਰਪੁਰ ''ਚ ''ਹਥਿਆਰਾਂ ਦੇ ਬੋਰੇ'' ਸੁੱਟੇ ਜਾਣ ਦੀ ਸੂਚਨਾ ਮਗਰੋਂ ਸਰਚ ਆਪਰੇਸ਼ਨ

ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਰੇਲਵੇ ਸਟੇਸ਼ਨ ਨੇੜੇ ਹਥਿਆਰਾਂ ਨਾਲ ਭਰੇ ਬੋਰੇ ਸੁੱਟਣ ਦੀ ਖ਼ਬਰ ਮਗਰੋਂ ਪੁਲਿਸ ਅਮਲਾ ਹਰਕਤ ਵਿੱਚ ਆ ਗਿਆ ਹੈ।

ਪੁਲਿਸ ਪਾਰਟੀਆਂ ਨੇ ਰਾਤ ਦੇ ਹਨੇਰੇ ਵਿੱਚ ਇਲਾਕੇ ਵਿੱਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ। ਮੌਕੇ ''ਤੇ ਕਈ ਸੀਨੀਅਰ ਪੁਲਿਸ ਅਧਿਕਾਰੀ ਪਹੁੰਚੇ ਹੋਏ ਹਨ।

ਕਰਤਾਰਪੁਰ ਦੇ ਐੱਸਐੱਚਓ ਰਾਜੀਵ ਕੁਮਾਰ ਮੁਤਾਬਕ, ''''ਅੰਮ੍ਰਿਤਸਰ ਤੋਂ ਆ ਰਹੀ ਰੇਲਗੱਡੀ ਵਿੱਚੋਂ ਦੋ ਨੌਜਵਾਨਾਂ ਨੇ ਦੋ-ਤਿੰਨ ਬੈਗ ਗੱਡੀ ਵਿੱਚੋਂ ਬਾਹਰ ਸੁੱਟੇ ਸਨ।ਇੰਨਾ ਬੈਗਾਂ ਵਿੱਚ ਹਥਿਆਰ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਸਰਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੁਝ ਲੱਭਿਆ ਨਹੀਂ ਹੈ।''''

ਇਸ ਤੋਂ ਪਹਿਲਾਂ ਭਾਰਤ-ਪਾਕ ਸਰਹੱਦ ''ਤੇ ਸ਼ੱਕੀ ਡਰੋਨਾਂ ਰਾਹੀਂ ਭਾਰਤ ਅੰਦਰ ਹਥਿਆਰ ਭੇਜੇ ਜਾਣ ਦਾ ਦਾਅਵਾ ਪੰਜਾਬ ਪੁਲਿਸ ਕਰ ਚੁੱਕੀ ਹੈ। ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਕਸ਼ਮੀਰ ਦੇ ਸ਼ੋਪੀਆਂ ''ਚ ਪੰਜਾਬੀ ਵਪਾਰੀ ਇੰਝ ਜਾਨ ਬਚਾ ਕੇ ਭੱਜੇ

ਸ਼ੋਪੀਆਂ ਵਿੱਚ 16 ਅਕਤੂਬਰ ਨੂੰ ਅੱਤਵਾਦੀਆਂ ਨੇ ਅਬੋਹਰ ਦੇ ਸੇਬ ਵਪਾਰੀ ਚਰਨਜੀਤ ਦਾ ਕਤਲ ਕੀਤਾ ਸੀ।

ਅਬੋਹਰ ਵਿੱਚ ਸੇਬ ਵਪਾਰੀ
BBC

ਇਸ ਘਟਨਾ ਵਿੱਚ ਇੱਕ ਵਪਾਰੀ ਜ਼ਖ਼ਮੀ ਵੀ ਹੋਇਆ ਸੀ। ਹੁਣ ਪੰਜਾਬ ਦੇ ਸੇਬ ਵਪਾਰੀ ਜੰਮੂ-ਕਸ਼ਮੀਰ ਜਾਣ ਤੋਂ ਡਰ ਰਹੇ ਹਨ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆ ਕੇ ਪੁੱਛਿਆ ਕਿ ਸੰਜੂ ਤੇ ਚੰਨਾ ਕੌਣ ਹਨ ਅਤੇ ਫਿਰ ਉਨ੍ਹਾਂ ਨੂੰ ਥੋੜ੍ਹਾ ਜਿਹਾ ਅੱਗੇ ਤੋਰ ਕੇ ਪਿੱਛੋਂ ਗੋਲੀ ਮਾਰ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਆਪਣੇ ਟਿਕਾਣਾ ਛੱਡਿਆ ਅਤੇ ਗੱਡੀ ਕਰ ਕੇ ਆਪਣੇ ਬੰਦਿਆਂ ਨੂੰ ਲੈ ਕੇ ਆਏ।

ਚਰਨਜੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਸੰਜੂਵ ਗੰਭੀਰ ਜਖ਼ਮੀ ਹੈ। ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

WhatsApp ''ਤੇ ਲੱਗਾ ਟੈਕਸ, ਭੜਕੇ ਲਿਬਨਾਨ ਦੇ ਲੋਕ

ਲਿਬਨਾਨ ਸਰਕਾਰ ਨੇ ਵਟਸਐਪ ਕਾਲ ''ਤੇ ਟੈਕਸ ਲਗਾਉਣ ਦੇ ਆਪਣੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ, ਬਾਵਜੂਦ ਇਸ ਦੇ ਉੱਥੇ ਪ੍ਰਦਰਸ਼ਨ ਜਾਰੀ ਹਨ।

ਲਿਬਨਾਨ
EPA

ਵੀਰਵਾਰ ਨੂੰ ਸਰਕਾਰ ਨੇ ਐਲਾਨ ਕੀਤਾ ਸੀ ਕਿ ਵਟਸਐਪ, ਫੇਸਬੁੱਕ ਮੈਸੇਂਜਰ ਅਤੇ ਐਪਲ ਫੇਸ ਟਾਈਮ ਵਰਗੇ ਐਪ ਰਾਹੀਂ ਕੀਤੇ ਜਾਣ ਵਾਲੇ ਕਾਲ ''ਤੇ ਰੋਜ਼ਾਨਾ ਟੈਕਸ ਲੱਗੇਗਾ।

ਇਨ੍ਹਾਂ ਐਪਸ ਰਾਹੀਂ ਕਾਲਿੰਗ ਕਰਨ ਵਾਲਿਆਂ ਨੂੰ ਰੋਜ਼ਾਨਾ ਕਰੀਬ ਸਾਢੇ 14 ਰੁਪਏ ਦਾ ਟੈਕਸ ਦੇਣਾ ਪੈਂਦਾ।

ਪਰ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਕਾਰੀਆਂ ਵਿਚਾਲੇ ਹੋਈਆਂ ਝੜਪਾਂ ਦੇ ਕੁਝ ਘੰਟਿਆਂ ਬਾਅਦ ਸਰਕਾਰ ਨੇ ਇਸ ਫ਼ੈਸਲੇ ਨੂੰ ਵਾਪਸ ਲੈ ਲਿਆ।

ਦੇਸ ''ਚ ਚੱਲ ਰਹੇ ਆਰਥਿਕ ਸੰਕਟ ਨਾਲ ਨਜਿੱਠਣ ਦੇ ਸਰਕਾਰ ਦੇ ਤਰੀਕੇ ਨਾਲ ਨਾਰਾਜ਼ ਹਜ਼ਾਰਾਂ ਲੋਕ ਸੜਕਾਂ ''ਤੇ ਉਤਰੇ ਅਤੇ ਪ੍ਰਧਾਨ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=f6zTwEylV_A

https://www.youtube.com/watch?v=Rl7eZ9Aa4KA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News