ਮੋਦੀ ਨੂੰ 2014 ’ਚ ਚੁਣੌਤੀ ਦੇਣ ਵਾਲੇ ਸੂਬੇ ਵਿੱਚ ਲੋਕ ਨਿਰਾਸ਼ ਕਿਉਂ

04/13/2019 7:33:42 AM

ਜੈਲਲਿਤਾ, ਕਰੁਣਾਨਿਧੀ
BBC
ਕਰੁਣਾਨਿਧੀ ਅਤੇ ਜੈਲਲਿਤਾ ਦੋਵੇਂ ਦੋ ਵੱਡੇ ਨੇਤਾ ਸਨ ਅਤੇ ਮੁੱਖ ਮੰਤਰੀ ਵੀ ਰਹੇ ਸਨ

ਤਮਿਲ ਨਾਡੂ ਦੇ ਦੋ ਵੱਡੇ ਨੇਤਾ ਅਤੇ ਸਾਬਕਾ ਮੁੱਖ ਮੰਤਰੀਆਂ ''ਚ ਜੈਲਲਿਤਾ ਅਤੇ ਕਰੁਣਾਨਿਧੀ ਦੀ ਮੌਤ ਤੋਂ ਬਾਅਦ 18 ਅਪ੍ਰੈਲ ਨੂੰ ਲੋਕ ਪਹਿਲੀ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੀਆਂ ਲਈ ਵੋਟ ਪਾਉਣਗੇ।

ਦਸੰਬਰ 2016 ''ਚ ਜੈਲਲਿਤਾ ਦੀ ਮੌਤ ਤੋਂ ਕਰੀਬ ਦੋ ਸਾਲ ਬਾਅਦ ਪਿਛਲੇ ਸਾਲ ਅਗਸਤ ''ਚ ਕਰੁਣਾਨਿਧੀ ਦੀ ਵੀ ਮੌਤ ਹੋ ਗਈ ਸੀ।

ਜਿਸ ਤੋਂ ਬਾਅਦ ਡੀਐੱਮਕੇ ਦੀ ਕਮਾਨ ਸਟਾਲਿਨ ਦੇ ਹੱਥਾਂ ''ਚ ਜਦਕਿ ਏਆਈਡੀਐੱਮਕੇ ਦੇ ਦੋ ਧੜੇ ਹੋ ਗਏ ਹਨ।

ਇੱਕ ਧੜਾ ਪਲਾਨੀਸੁਆਮੀ ਅਤੇ ਪਨੀਰਸੈਲਵਮ ਦੇ ਹੱਥਾਂ ''ਚ ਹੈ। ਦੂਜੇ ਧੜੇ ਦੇ ਟੀਟੀਵੀ ਦਿਨਾਕਰਨ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਧੜਾ ਹੀ ਅਸਲੀ ਏਆਈਏਡੀਐੱਮਕੇ ਹੈ।

ਇਡਾਪੱਡੀ ਕੇ ਪਲਾਨੀਸੁਆਮੀ ਦੀ ਅਗਵਾਈ ''ਚ ਤਮਿਲ ਨਾਡੂ ''ਚ ਏਆਈਏਡੀਐੱਮਕੇ ਦੀ ਸਰਕਾਰ ਹੈ ਜਦਕਿ ਓ ਪਨੀਰਸੈਲਵਮ ਉੱਪ-ਮੁੱਖ ਮੰਤਰੀ ਹਨ।

ਸਾਲ 2016 ''ਚ ਵਿਧਾਨ ਸਭਾ ਚੋਣਾਂ ਜਿੱਤਣ ਦੇ ਕੁਝ ਸਮੇਂ ਬਾਅਦ ਹੀ ਜੈਲਲਿਤਾ ਦੀ ਮੁੱਖ ਮੰਤਰੀ ਕਾਰਜਕਾਲ ਦੌਰਾਨ ਹੀ ਮੌਤ ਹੋ ਗਈ ਸੀ।

ਯਾਨਿ ਅੱਜ ਦੀ ਤਰੀਕ ''ਚ ਤਮਿਲ ਨਾਡੂ ਦੀ ਸਿਆਸਤ ''ਚ ਰਾਸ਼ਟਰੀ ਪਛਾਣ ਦਾ ਕੋਈ ਨੇਤਾ ਨਹੀਂ ਹੈ ਅਤੇ ਭਾਜਪਾ ਏਆਈਏਡੀਐੱਮਕੇ ਦੇ ਨਾਲ ਮਿਲ ਕੇ ਇੱਥੇ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ''ਚ ਹੈ।

ਸਿਆਸੀ ਇਤਿਹਾਸ

ਇਹ ਉਹ ਸੂਬਾ ਹੈ ਜਿੱਥੇ 1967 ''ਚ ਕਾਂਗਰਸ ਦੇ ਸੱਤਾ ਤੋਂ ਬਾਹਰ ਜਾਣ ਤੋਂ ਬਾਅਦ ਤੋਂ ਹੀ ਦ੍ਰਵਿਡ ਪਾਰਟੀਆਂ ਦਾ ਦਬਦਬਾ ਰਿਹਾ ਹੈ ਅਤੇ ਕੌਮੀ ਦਲਾਂ ਨੇ ਦ੍ਰਵਿਡ ਪਾਰਟੀਆਂ ਦੀ ਅਗਵਾਈ ''ਚ ਹੀ ਸਹਿਯੋਗੀਆਂ ਦੀ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ-

ਸਟਾਲਿਨ
PTI
ਡੀਐਮਕੇ ਦੀ ਕਮਾਨ ਸਟਾਲਿਨ ਦੇ ਹੱਥਾਂ ''ਚ ਹੈ

ਚੇਨੱਈ ਦੇ ਪ੍ਰਸਿੱਧ ਮਰੀਨਾ ਬੀਚ ''ਤੇ ਕਈ ਲੋਕਾਂ ਨੇ ਗੱਲਬਾਤ ''ਚ ਕਿਹਾ ਹੈ ਕਿ ਕਰੁਣਾਨਿਧੀ ਅਤੇ ਜੈਲਲਿਤਾ ਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਨਵੇਂ ਚਿਹਰਿਆਂ ''ਚੋਂ ਕਿਸ ''ਤੇ ਭਰੋਸਾ ਕਰਨ ਅਤੇ ਕਿਸ ਨੂੰ ਵੋਟ ਦੇਣ।

ਇਸ ਤੋਂ ਇਲਾਵਾ ਦੂਜਾ ਉਨ੍ਹਾਂ ਦਾ ਇਲਜ਼ਾਮ ਇਹ ਹੈ ਕਿ ਸੂਬਿਆਂ ਨੂੰ ਚਲਾਉਣ ਵਾਲੇ ਨੇਤਾ ਕਮਜ਼ੋਰ ਹਨ ਅਤੇ ਇਸ ਕਾਰਨ ਕੌਮੀ ਸਿਆਸਤ ''ਚ ਤਮਿਲ ਨਾਡੂ ਦਾ ਕਦ ਘੱਟ ਹੋਇਆ ਹੈ ਅਤੇ ਦਿੱਲੀ ਦਾ ਅਸਰ ਵਧਿਆ ਹੈ।

ਤਮਿਲ ਨਾਡੂ ਦੇ ਇਤਿਹਾਸ ''ਚ ਹਿੰਦੀ ਵਿਰੋਧੀ ਪ੍ਰਦਰਸ਼ਨ ਵੀ ਜੁੜੇ ਹਨ ਅਤੇ ਉੱਤਰ ਭਾਰਤ ਦੇ ਵਧਦੇ ਪ੍ਰਭਾਵ ਦਾ ਵਿਰੋਧ ਵੀ।

ਲੋਕ ਬੀਤੇ ਵੇਲੇ ਨੂੰ ਯਾਦ ਕਰ ਰਹੇ ਹਨ ਜਦੋਂ ਜੈਲਲਿਤਾ ਦੀ ਸਮਰਥਨ ਵਾਪਸੀ ਨਾਲ ਵਾਜਪਈ ਦੀ ਸਰਕਾਰ ਢਹਿ ਗਈ ਸੀ, ਕੇਂਦਰ ਦੀ ਯੂਪੀਏ ''ਤੇ ਡੀਐੱਮਕੇ ਦਾ ਪ੍ਰਭਾਵ ਸੀ, ਯਾਨਿ ਕਿ ਤਮਿਲਨਾਡੂ ਦੇ ਚੁਣੇ ਨੇਤਾ ਜ਼ੋਰ-ਸ਼ੋਰ ਨਾਲ ਆਪਣੀਆਂ ਮੰਗਾਂ ਨੂੰ ਅੱਗੇ ਰੱਖਦੇ ਸਨ।

ਕਈ ਲੋਕਾਂ ''ਚ ਨਾਰਾਜ਼ਗੀ ਇਸ ਗੱਲ ''ਤੇ ਵੀ ਹੈ ਕਿ ਮੁੱਖ ਮੰਤਰੀ ਵਜੋਂ ਜੈਲਲਿਤਾ ਨੇ ਜਿਨ੍ਹਾਂ ਵਰਕਰਾਂ ਦਾ ਵਿਰੋਧ ਕੀਤਾ, ਉਨ੍ਹਾਂ ਦੀ ਬਿਮਾਰੀ ਦੌਰਾਨ ਅਤੇ ਮੌਤ ਤੋਂ ਬਾਅਦ ਏਆਈਏਡੀਐੱਮਕੇ ਦੀ ਸੂਬਾ ਸਰਕਾਰ ਨੇ ਉਨ੍ਹਾਂ ''ਤੇ ਹਾਮੀ ਭਰੀ।

ਭਾਵੇਂ ਉਹ ਖਾਦ ਸੁਰੱਖਿਆ ਬਿਲ ਜਾਂ ਜੀਐਸਟੀ ਨੂੰ ਇੱਥੇ ਲਾਗੂ ਕਰਨਾ ਹੋਵੇ, ਮੈਡੀਕਲ ਕਾਲਜ ''ਚ ਦਾਖ਼ਲੇ ਲਈ ਨੀਟ ਦੀ ਪ੍ਰੀਖਿਆ ਹੋਵੇ ਜਾਂ ਫਿਰ ਬਿਜਲੀ ਵੰਡ ਕੰਪਨੀਆਂ ਨੂੰ ਪਟੜੀ ''ਤੇ ਲੈ ਕੇ ਆਉਣ ਲਈ ਉਦੇ ਯੋਜਨਾ ਲਾਗੂ ਕਰਨੀ ਹੋਵੇ।

ਓ ਪਨੀਰਸੈਲਵਮ
AFP

ਉਹ ਮੰਨਦੇ ਹਨ ਕਿ ਭਾਜਪਾ ਦੀ ਕੇਂਦਰ ਸਰਕਾਰ ਦੇ ਦਬਾਅ ''ਚ ਸੂਬਾ ਸਰਕਾਰ ਨੇ ਇਹ ਕਦਮ ਚੁੱਕੇ।

ਗੱਲਬਾਤ ''ਚ ਭਾਜਪਾ ਬੁਲਾਰੇ ਨਾਰਾਇਣ ਤਿਰੁਪਤੀ ਅਤੇ ਏਆਈਏਡੀਐੱਮਕੇ ਦੇ ਰਾਬੀ ਬਰਨਾਰਡ ਨੇ ਮੰਨਿਆ ਕਿ ਜੈਲਲਿਤਾ ਕੁਝ ਗੱਲਾਂ ਦੇ ਤਾਂ ਖ਼ਿਲਾਫ਼ ਸਨ, "ਪਰ ਅਜਿਹਾ ਕਿਵੇਂ ਹੋਵੇ ਕਿ ਕਾਨੂੰਨ ਪੂਰੇ ਦੇਸ ''ਚ ਲਾਗੂ ਹੋਵੇ ਪਰ ਤਮਿਲ ਨਾਡੂ ''ਚ ਲਾਗੂ ਨਾ ਹੋਵੇ।"

ਤਮਿਲ ਨਾਡੂ ਨੇ ਜੀਐਸਟੀ ਦਾ ਵਿਰੋਧ ਕੀਤਾ ਕਿਉਂਕਿ ਮੰਨਿਆ ਜਾਂਦਾ ਸੀ ਕਿ ਇਸ ਨਾਲ ਸੂਬੇ ਨੂੰ ਟੈਕਸ ਦਾ ਨੁਕਸਾਨ ਹੋਵੇਗਾ।

ਨੀਟ ਦੇ ਵਿਰੋਧ ਦੇ ਪਿੱਛੇ ਸੋਚ ਸੀ ਕਿ ਇਸ ਨਾਲ ਗਰੀਬ ਪਰਿਵਾਰਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਉਹ ਮਹਿੰਗੀ ਕੋਚਿੰਗ ''ਤੇ ਪੈਸਾ ਖਰਚ ਨਹੀਂ ਸਕਣਗੇ।

ਜੈਲਲਿਤਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਸੂਬੇ ਦੇ ਅਧਿਕਾਰਾਂ ''ਚ ਦਖ਼ਲ ਨਹੀਂ ਦੇਣਾ ਚਾਹੀਦਾ। ਉਹ ਖਾਦ ਸੁਰੱਖਿਆ ਬਿਲ ਨੂੰ ਉਸੇ ਨਜ਼ਰ ਨਾਲ ਦੇਖਦੀ ਸੀ।

ਭਾਜਪਾ ਮੁਤਾਬਕ ਅਸਮਾਜਿਕ ਅਤੇ ਲੋਕਾਂ ਨੂੰ ਵੰਡਣ ਵਾਲੇ ਲੋਕ ਜਨਤਾ ਨੂੰ ਭੜਕਾ ਰਹੇ ਹਨ ਅਤੇ ਜੇ ਕੇਂਦਰ ਸਰਕਾਰ ਸੂਬੇ ਦੀ ਮਦਦ ਕਰਦੀ ਤਾਂ ਉਸ ਵਿੱਚ ਗ਼ਲਤ ਗੱਲ ਨਹੀਂ ਸੀ।

ਨਵੇਂ ਅਤੇ ਪੁਰਾਣੇ ਦੀ ਤੁਲਨਾ

ਤੁਲਨਾ ਹੋ ਰਹੀ ਹੈ ਕਿ ਕਿਸ ਤਰ੍ਹਾਂ ਜੈਲਿਲਤਾ ਵਿਰੋਧੀ ਨੇਤਾਵਾਂ ਅਤੇ ਕੇਂਦਰ ਸਰਕਾਰ ਦੇ ਸਾਹਮਣੇ ਮਜ਼ਬੂਤੀ ਨਾਲ ਆਪਣੀ ਗੱਲ ਰੱਖਦੇ ਸਨ ਅਤੇ ਵਾਕਪਟੂ ਕਰੁਣਾਨਿਧੀ ਦੀ ਲੋਕਾਂ ਤੱਕ ਕਿੰਨੀ ਪਹੁੰਚ ਸੀ। ਇਹ ਗੱਲਾਂ ਪਾਰਟੀ ਦੇ ਨਵੇਂ ਨੇਤਾਵਾਂ ''ਚ ਨਹੀਂ ਹੈ।

ਇਹ ਵੀ ਪੜ੍ਹੋ-

ਡੀਐਮਕੇ ਨੇਤਾ ਅਤੇ ਰਾਜ ਸਭਾ ਸੰਸਦ ਟੀਕੇਐਸ ਇਲੰਗੋਵਨ
BBC
ਟੀਕੇਐਸ ਇਲੰਗੋਵਨ ਮੁਤਾਬਕ ਵਿਰੋਧੀ ਨੇਤਾ ਰਾਹੁਲ ਗਾਂਧੀ ਨੂੰ ਬਹੁਤ "ਜੂਨੀਅਰ" ਮੰਨਦੇ ਹਨ

ਹਾਲ ''ਚ ਜਦੋਂ ਸਟਾਲਿਨ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨਾਮ ਅੱਗੇ ਕੀਤਾ ਤਾਂ ਸ਼ਾਇਦ ਹੀ ਕਿਸੇ ਨੇ ਇਸ ਨੂੰ ਅੱਗੇ ਵਧਾਇਆ ਹੋਵੇ।

ਸਟਾਲਿਨ ਦੇ ਆਲੋਚਕ ਕਹਿੰਦੇ ਹਨ ਕਿ ਜੇਕਰ ਕਰੁਣਾਨਿਧੀ ਕਿਸੇ ਦਾ ਨਾਮ ਅੱਗੇ ਵਧਾਉਂਦੇ ਤਾਂ ਉਨ੍ਹਾਂ ਦੀ ਗੱਲ ਕਾਫੀ ਵਜ਼ਨਦਾਰ ਹੁੰਦੀ ਸੀ।

ਡੀਐੱਮਕੇ ਨੇਤਾ ਅਤੇ ਮੈਂਬਰ ਪਾਰਲੀਮੈਂਟ ਟੀਕੇਐੱਸ ਇਲੰਗੋਵਨ ਮੁਤਾਬਕ ਵਿਰੋਧੀ ਨੇਤਾ ਰਾਹੁਲ ਗਾਂਧੀ ਨੂੰ ਬਹੁਤ "ਜੂਨੀਅਰ" ਮੰਨਦੇ ਹਨ ਅਤੇ ਸ਼ਾਇਦ ਇਸ ਲਈ ਸਟਾਲਿਨ ਦੀ ਗੱਲ ''ਤੇ ਚੁੱਪ ਸਾਧ ਲਈ ਹੈ।

ਉਹ ਕਹਿੰਦੇ ਹਨ, "ਕਿਸੇ ਨੇ ਰਾਹੁਲ ਵਾਲੀ ਗੱਲ ਨਹੀਂ ਮੰਨੀ ਪਰ ਰਾਹੁਲ ਗਾਂਧੀ ਦੀ ਥਾਂ ਕਿਸੇ ਨੇ ਦੂਜਾ ਨਾਮ ਵੀ ਪੇਸ਼ ਨਹੀਂ ਕੀਤਾ। ਉਸ ਨੂੰ ਲੈ ਕੇ ਵੀ ਵਿਰੋਧੀ ਧਿਰ ''ਚ ਏਕਤਾ ਨਹੀਂ ਹੈ।"

ਇਲੰਗੋਵਨ ਮੁਤਾਬਕ 2004 ''ਚ ਜਦੋਂ ਕਰੁਣਾਨਿਧੀ ਨੇ ਸੋਨੀਆ ਗਾਂਧੀ ਦਾ ਨਾਮ ਪ੍ਰਧਾਨ ਮੰਤਰੀ ਅਹੁਦੇ ਲਈ ਅੱਗੇ ਵਧਾਇਆ ਸੀ ਤਾਂ ਉਦੋਂ ਵੀ ਕਈ ਪਾਸਿਓਂ ਉਨ੍ਹਾਂ ਦਾ ਵਿਰੋਧ ਨਹੀਂ ਹੋਇਆ ਸੀ।

ਕੀ ਹੈ ਕਮੀ?

ਆਮ ਲੋਕ ਕਰੁਣਾਨਿਧੀ ਅਤੇ ਜੈਲਲਿਤਾ ਦੀ ਕਮੀ ਦੀ ਗੱਲ ਕਰਦੇ ਹਨ।

ਡੀ ਸੁਰੇਸ਼
BBC
ਅਖ਼ਬਾਰ ''ਦਿ ਹਿੰਦੂ'' ਦੇ ਡੀ ਸੁਰੇਸ਼ ਕੁਮਾਰ ਮੁਤਾਬਕ ਸਥਾਨਕ ਲੋਕਾਂ ਵਿੱਚ ਮਜ਼ਬੂਤ ਨੇਤਾ ਦੀ ਕਮੀ ਹੈ

ਅਖ਼ਬਾਰ ''ਦਿ ਹਿੰਦੂ'' ਦੇ ਡੀ ਸੁਰੇਸ਼ ਕੁਮਾਰ ਕਹਿੰਦੇ ਹਨ, "ਇੱਥੇ ਲੋਕਾਂ ਨੂੰ ਮਜ਼ਬੂਤ ਨੇਤਾਵਾਂ ਦੀ ਕਮੀ ਚੁਭ ਰਹੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਇੱਥੋਂ ਇੱਕ ਕਮਜ਼ੋਰ ਸੂਬਾ ਸਰਕਾਰ ਹੈ ਜੋ ਕੇਂਦਰ ਦੀ ਭਾਜਪਾ ਸਰਕਾਰ ਦੀ ਗ਼ੁਲਾਮ ਹੈ। ਅਜਿਹਾ ਪਹਿਲਾਂ ਨਹੀਂ ਸੀ। ਪਿਛਲੇ 50 ਸਾਲਾਂ ਦੀ ਦ੍ਰਵਿਡ ਸਿਆਸਤ ''ਚ ਸੂਬੇ ''ਚ ਅੰਨਾਦੁਰਾਈ, ਐਮਜੀਆਰ, ਜੈਲਲਿਤਾ ਅਤੇ ਕਰੁਣਾਨਿਧੀ ਵਰਗੇ ਮਜ਼ਬੂਤ ਨੇਤਾਵਾਂ ਦਾ ਜ਼ੋਰ ਰਿਹਾ ਹੈ।"

ਏਆਈਏਡੀਐੱਮਕੇ ਭਾਜਪਾ ਦੇ ਨਾਲ ਇਨ੍ਹਾਂ ਚੋਣਾਂ ''ਚ ਉਤਰੀ ਹੈ ਪਰ ਕਈ ਇਲਾਕਿਆਂ ''ਚ ਸੋਚ ਇਹ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਏਆਈਏਡੀਐੱਮਕੇ ਦੀ ਕਮਜ਼ੋਰ ਲੀਡਰਸ਼ਿਪ ਕਾਰਨ ਇਸ ''ਤੇ ਹਾਵੀ ਹੈ।

ਯਾਦ ਹੈ ਕਿ 2014 ''ਚ ਨਰਿੰਦਰ ਮੋਦੀ ਦੀ ਲਹਿਰ ਦੌਰਾਨ ਵੀ ਤਮਿਲ ਨਾਡੂ ਦੀ 39 ਸੀਟਾਂ ''ਚੋਂ 37 ਜੈਲਲਿਤਾ ਦੀ ਏਆਈਏਡੀਐਮਕੇ ਨੇ ਜਿੱਤੀ ਸੀ ਅਤੇ ਸੂਬੇ ''ਚ ਦ੍ਰਵਿਡ ਦਲਾਂ ਦਾ ਮਜ਼ਬੂਤ ਪ੍ਰਭਾਵ ਜਾਰੀ ਰਿਹਾ ਸੀ।

ਕਵਿਤਾ ਮੁਰਲੀਧਰਨ
BBC
ਕਾਲਮਨਵੀਸ ਕਵਿਤਾ ਮੁਰਲੀਧਰਨ ਹਨ ਕਿ ਭਾਜਪਾ ਦੇ ਵੱਧ ਹਾਵੀ ਹੋਣ ਨਾਲ ਲੋਕ ਨਿਰਾਸ਼ ਹਨ

ਕਾਲਮਨਿਸਟ ਅਤੇ ਪੱਤਰਕਾਰ ਕਵਿਤਾ ਮੁਰਲੀਧਰਨ ਕਹਿੰਦੀ ਹੈ, "2017 ਦੀਆਂ ਚੋਣਾਂ ''ਚ ਜੈਲਲਿਤਾ ਨੇ ਚੋਣਾਂ ਪ੍ਰਚਾਰ ''ਚ ਮੋਦੀ ਨੂੰ ਚੁਣੌਤੀ ਦਿੱਤੀ ਹੈ ਅਤੇ ਲੋਕਾਂ ਨੂੰ ਪੁੱਛਿਆ- ਕੌਣ ਬਿਹਤਰ ਪ੍ਰਸ਼ਾਸਕ ਹੈ, ਗੁਜਰਾਤ ਦੇ ਮੋਦੀ ਜਾਂ ਤਮਿਲ ਨਾਡੂ ਦੀ ਲੇਡੀ। ਉਨ੍ਹਾਂ ਦੀ ਮੌਤ ਤੋਂ ਬਾਅਦ ਹਾਲ ਹੀ ਵਿੱਚ ਇੱਕ ਏਆਈਏਡੀਐੱਮਕੇ ਮੰਤਰੀ ਨੇ ਕਿਹਾ ਮੋਦੀ ਸਾਡੇ ਡੈਡੀ ਹਨ। ਅਜਿਹੇ ਬਿਆਨਾਂ ਨਾਲ ਲੋਕ ਬੇਹੱਦ ਨਿਰਾਸ਼ ਹਨ।"

ਸਟਾਲਿਨ ਦੇ ਇੱਕ ਨੇਤਾ ਨੇ ਦੱਸਿਆ ਕਿ ਸਟਾਲਿਨ ਦੇ ਭਾਸ਼ਣਾਂ ''ਤੇ ਇੱਕ ਟੀਮ ਕੰਮ ਕਰ ਰਹੀ ਹੈ ਪਰ ਸਫ਼ਰ ਲੰਬਾ ਹੈ।

ਪੱਤਰਕਾਰ ਡੀ ਸੁਰੇਸ਼ ਕਹਿੰਦੇ ਹਨ ਏਆਈਏਡੀਐੱਮਕੇ ਨੇਤਾ ਅਤੇ ਮੁੱਖ ਮੰਤਰੀ ਈਪੀ ਪੱਲਾਨੀਸੁਆਮੀ ਦੀਆਂ ਸਭਾਵਾਂ ''ਚ ਲੋਕ ਆ ਤਾਂ ਰਹੇ ਹਨ ਪਰ ਰੁੱਕ ਨਹੀਂ ਰਹੇ ਹਨ।

ਉਨ੍ਹਾਂ ਨੇ ਟਵਿੱਟਰ ''ਤੇ ਚੱਲ ਰਿਹਾ ਇੱਕ ਵੀਡੀਓ ਦਿਖਾਇਆ ਜਿਸ ਵਿੱਚ ਏਆਈਏਡੀਐੱਮਕੇ ਵਰਕਰ ਲੋਕਾਂ ਨੂੰ ਸਭਾ ਛੱਡ ਕੇ ਜਾਣ ਤੋਂ ਰੋਕ ਰਹੇ ਸਨ।

ਡੀਐੱਮਕੇ ਅਤੇ ਏਆਈਏਡੀਐੱਮਕੇ ਦੇ ਨੇਤਾਵਾਂ ਨੂੰ ਇਸ ਗੱਲ ਤੋਂ ਰਾਹਤ ਮਿਲਦੀ ਹੋਵੇਗੀ ਕਿ ਤਮਿਲ ਨਾਡੂ ''ਚ ਅਜਿਹੇ ਕਈ ਲੋਕ ਹਨ ਜੋ ਆਪਣਾ ਵੋਟ ਨਹੀਂ ਬਦਲਦੇ ਭਾਵੇਂ ਨੇਤਾ ਬਦਲ ਜਾਵੇ।

ਸਾਡੇ ਡਰਾਈਵਰ ਬਾਸ਼ਾ ਨੇ ਦੱਸਿਆ ਕਿ ਦਾਦਾ ਡੀਐਮਕੇ ਨੂੰ ਵੋਟ ਦਿੰਦੇ ਸਨ, ਉਨ੍ਹਾਂ ਦੇ ਪਿਤਾ ਤੋਂ ਬਾਅਦ ਹੁਣ ਉਹ ਵੀ ਡੀਐਮਕੇ ਨੂੰ ਵੋਟ ਦਿੰਦੇ ਹਨ।

ਪਰ ਜਾਣਕਾਰ ਦੱਸਦੇ ਹਨ ਕਿ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਨਵੇਂ ਵੋਟਰਾਂ ''ਚ ਅਜਿਹੀ ਲਗਨ ਨਹੀਂ ਹੈ ਇਸ ਲਈ ਨੇਤਾਵਾਂ ਦੇ ਸਾਹਮਣੇ ਕੰਮ ਕਰ ਕੇ ਖ਼ੁਦ ਨੂੰ ਸਾਬਿਕ ਕਰਨ ਦੀ ਚੁਣੌਤੀ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=xWw19z7Edrs&t=1s

https://www.youtube.com/watch?v=NH8Dk9Cmsx4

https://www.youtube.com/watch?v=xLsyoiQFMEw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News