ਬ੍ਰੈਗਜ਼ਿਟ ਮਾਰਚ: ਰਾਇ ਸ਼ੁਮਾਰੀ ਦੀ ਮੰਗ ਲਈ ਵਿਸ਼ਾਲ ਪ੍ਰਦਰਸ਼ਨ

03/23/2019 9:30:21 PM

ਬ੍ਰੈਗਜ਼ਿਟ ਮਾਰਚ
EPA

ਬਰਤਾਨੀਆ ਦਾ ਯੂਰਪੀ ਯੂਨੀਅਨ ਨਾਲੋਂ ਤੋੜ - ਵਿਛੋੜਾ, ਵਿਚਵਿਚਾਲੇ ਫਸ ਗਿਆ ਹੈ। ਮੈਂਬਰ ਪਾਰਲੀਮੈਂਟ ਇਸ ਦਾ ਰਾਹ ਤਲਾਸ਼ ਰਹੇ ਹਨ। ਇਸੇ ਦੌਰਾਨ ਯੂਰਪੀ ਯੂਨੀਅਨ ਵਿੱਚ ਇੱਕ ਹੋਰ ਰਾਇ ਸ਼ੁਮਾਰੀ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਲੋਕ ਸੈਂਟਰਲ ਲੰਡਨ ਵਿੱਚ ਇਕੱਠੇ ਹੋਏ।

ਹਜ਼ਾਰਾਂ ਲੋਕਾਂ ਨੇ "ਪੁੱਟ ਟੂ ਦਿ ਪੀਪਲ'' ਦੇ ਬੈਨਰ ਹੇਠ ਪਾਰਕ ਲੇਨ ਤੋਂ ਪਾਰਲੀਮੈਂਟ ਸਕੁਏਰ ਤੱਕ ਮਾਰਚ ਕੱਢਿਆ।

ਇਸ ਤੋਂ ਬਾਅਦ ਉਹ ਇੱਕ ਰੈਲੀ ਦੀ ਸ਼ਕਲ ਵਿੱਚ ਪਾਰਲੀਮੈਂਟ ਵੱਲ ਗਏ। ਇਹ ਪ੍ਰਦਰਸ਼ਨ ਯੂਰਪੀ ਯੂਨੀਅਨ ਦੇ ਬਰਤਾਨੀਆ ਦੇ ਯੂਰਪੀ ਯੂਨੀਅਨ ਛੱਡਣ ਵਿੱਚ ਮੰਗੀ ਗਈ ਹੋਰ ਮੁਹਲਤ ਲਈ ਸਹਿਮਤ ਹੋਣ ਮਗਰੋਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਕਿਹਾ ਹੈ ਕਿ ਜੇ ਉਨ੍ਹਾਂ ਦੀ ਯੋਜਨਾ ਨੂੰ ਪਾਰਲੀਮੈਂਟ ਮੈਂਬਰਾਂ ਦੀ ਲੋੜੀਂਦੀ ਹਮਾਇਤ ਨਹੀਂ ਮਿਲਦੀ ਤਾਂ ਉਹ ਇਸ ਉੱਤੇ ਮੁੜ ਵੋਟਿੰਗ ਕਰਵਾਉਣਗੇ।

ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਆਪਣੀ ਇੱਕ ਵੀਡੀਓ ਟਵੀਟ ਕੀਤੀ ਜਿਸ ਵਿੱਚ ਉਹ ਇਸ ਮਾਰਚ ਵਿੱਚ ਹਿੱਸਾ ਲੈਂਦੇ ਦੇਖੇ ਜਾ ਸਕਦੇ ਹਨ।

https://twitter.com/SadiqKhan/status/1109436888841097216

ਮਾਰਚ ਤੋਂ ਬਾਅਦ ਪਾਰਲੀਮੈਂਟ ਵੱਲ ਨੂੰ ਇੱਕ ਰੈਲੀ ਕੱਢੀ ਗਈ।
Getty Images
ਮਾਰਚ ਤੋਂ ਬਾਅਦ ਪਾਰਲੀਮੈਂਟ ਵੱਲ ਨੂੰ ਇੱਕ ਰੈਲੀ ਕੱਢੀ ਗਈ।

ਉਨ੍ਹਾਂ ਤੋਂ ਬਾਅਦ ਲਿਬਰਲ ਡੈਮੋਰਕਰੇਟ ਆਗੂ ਵਿਨਸ ਕੇਬਲ ਨੇ ਵੀ ਟਵੀਟ ਕੀਤਾ—

https://twitter.com/vincecable/status/1109434786416918528

ਇਸੇ ਦੌਰਾਨ ਬ੍ਰੈਗਜ਼ਿਟ ਨੂੰ ਰੱਦ ਕਰਨ ਲਈ 43 ਲੱਖ ਦਸਖ਼ਤਾਂ ਵਾਲੀ ਇੱਕ ਪਟੀਸ਼ਨ ਬਰਤਾਨਵੀ ਪਾਰਲੀਮੈਂਟ ਦੀ ਵੈਬਸਾਈਟ ''ਤੇ ਪਾਈ ਗਈ ਹੈ।

ਲਿਬਰਲ ਡੈਮੋਰਕਰੇਟ ਐੱਪੀ ਲੈਲਾ ਮੋਰਨ ਨੇ ਕਿਹਾ ਕਿ ਇਸ ਨਾਲ ਬ੍ਰੈਗਜ਼ਿਟ ਲਈ ਇੱਕ ਹੋਰ ਰਾਇਸ਼ੁਮਾਰੀ ਦੀ ਮੰਗ ਨੂੰ ਬਲ ਮਿਲੇਗਾ।

ਬ੍ਰੈਗਜ਼ਿਟ ਮਾਰਚ
BBC

ਬ੍ਰੈਗਜ਼ਿਟ ਮਾਰਚ
BBC

ਬ੍ਰੈਗਜ਼ਿਟ ਮਾਰਚ
BBC

ਬ੍ਰੈਗਜ਼ਿਟ ਮਾਰਚ
Getty Images

ਹੁਣ ਕੀ ਹਨ ਸੰਭਾਵਨਾਵਾਂ?

ਜੇ ਟੈਰੀਜ਼ਾ ਮੇਅ ਦੇ ਸਮਝੌਤੇ ਨੂੰ ਐੱਮਪੀਜ਼ ਨੇ ਅਗਲੇ ਹਫ਼ਤੇ ਪ੍ਰਵਾਨ ਕਰ ਲਿਆ ਤਾਂ ਯੂਰਪੀ ਯੂਨੀਅਨ ਤੋੜ - ਵਿਛੋੜੇ ਦੀ ਡੈੱਡਲਾਈਨ ਨੂੰ 22 ਮਈ ਤੱਕ ਵਧਾਉਣ ਲਈ ਤਿਆਰ ਹੋ ਗਿਆ ਹੈ।

ਜੇ ਐੱਮਪੀਜ਼ ਨੇ ਸਮਝੌਤੇ ਨੂੰ ਰੱਦ ਕਰ ਦਿੱਤਾ ਅਤੇ ਕੋਈ ਬਦਲ ਪੇਸ਼ ਨਾ ਕੀਤਾ ਤਾਂ ਬਰਤਾਨੀਆ 12 ਅਪ੍ਰੈਲ ਨੂੰ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=xWw19z7Edrs&t=1s

https://www.youtube.com/watch?v=-_6O8Y0fImk

https://www.youtube.com/watch?v=MLC6fHV4zxo&t=59s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News