ਮੋਹਾਲੀ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਹੋਏ ਕਈ ਧਮਾਕੇ

03/15/2019 5:15:50 PM

ਮੋਹਾਲੀ ਦੀ ਕੈਮਿਕਲ ਫੈਕਟ੍ਰੀ ਵਿੱਚ ਅੱਗ
BBC
ਮੋਹਾਲੀ ਦੀ ਕੈਮਿਕਲ ਫੈਕਟਰੀ ਵਿੱਚ ਅੱਗ

ਮੋਹਾਲੀ ਦੀ ਇੱਕ ਕੈਮੀਕਲ ਫੈਕਟਰੀ ਭਿਆਨਕ ਅੱਗ ਲੱਗਣ ਤੋਂ ਬਾਅਦ ਉੱਥੇ ਕਈ ਧਮਾਕੇ ਹੋਏ ਹਨ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਦੱਸਿਆ ਕਿ ਫੈਕਟਰੀ ''ਸਿਨਰਜੀ ਮੈਟਲਜ਼ ਪ੍ਰਾਈਵੇਟ ਲਿਮਿਟਿਡ'' ਮੋਹਾਲੀ ਦੇ ਇੰਡਸਟਰੀਅਲ ਏਰੀਆ ਵਿੱਚ ਹੈ।

ਅੱਗ ਨੂੰ ਬੁਝਾਉਣ ਲਈ ਮੌਕੇ ''ਤੇ 9 ਫਾਇਰ ਟੈਂਡਰ ਮੌਜੂਦ ਹਨ ਅਤੇ ਹੋਰ ਦੀ ਮੰਗ ਕੀਤੀ ਗਈ ਹੈ।

ਮੌਕੇ ''ਤੇ ਮੌਜੂਦ ਸਬ-ਇੰਸਪੈਕਟਰ ਸੁਲੇਖ ਚੰਦ ਨੇ ਦੱਸਿਆ ਕਿ ਫੈਕਟਰੀ ਦੇ ਮਾਲਕ ਨੇ ਦੱਸਿਆ ਹੈ ਕਿ ਅੰਦਰ ਕੋਈ ਵੀ ਮੌਜੂਦ ਨਹੀਂ ਹੈ।

ਡੀਐਸਪੀ ਏ ਐਸ ਔਲਖ ਨੇ ਕਿਹਾ ਕਿ ਆਸ ਪਾਸ ਦੀਆਂ ਬਿਲਡਿੰਗਾਂ ਖਾਲੀ ਕਰਵਾਈਆਂ ਜਾ ਰਹੀਆਂ ਹਨ।

ਔਲਖ ਨੇ ਕਿਹਾ ਕਿ ਸਿਲੰਡਰ ਫਟਨ ਦੇ ਕਾਰਨ ਅੱਗ ਲੱਗੀ ਹੋ ਸਕਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News