ਵੋਲਵੋ ਦੀ ਸਭ ਤੋਂ ਸਸਤੀ SUV XC40 ਦੇ ਦੋ ਨਵੇਂ ਵੇਰੀਐਂਟਸ ਭਾਰਤ 'ਚ ਲਾਂਚ

Wednesday, Jul 18, 2018 - 12:36 PM (IST)

ਵੋਲਵੋ ਦੀ ਸਭ ਤੋਂ ਸਸਤੀ SUV XC40 ਦੇ ਦੋ ਨਵੇਂ ਵੇਰੀਐਂਟਸ ਭਾਰਤ 'ਚ ਲਾਂਚ

ਜਲੰਧਰ— ਵੋਲਵੋ ਨੇ ਆਪਣੀ ਐਂਟਰੀ ਲੈਵਲ ਐੱਸ.ਯੂ.ਵੀ. XC40 ਦੇ ਦੋ ਨਵੇਂ ਵੇਰੀਐਂਟ ਲਾਂਚ ਕੀਤੇ ਹਨ। ਕੰਪਨੀ ਨੇ ਇਨ੍ਹਾਂ XC40 D4 Momentum ਅਤੇ XC40 D4 Inscription ਨਾਂ ਨਾਲ ਪੇਸ਼ ਕੀਤਾ ਹੈ। D4 Momentum ਦੀ ਕੀਮਤ 39.9 ਲੱਖ ਰੁਪਏ ਅਤੇ D4 Inscription ਦੀ ਕੀਮਤ 43.9 ਲੱਖ ਰੁਪਏ (ਦੋਵੇਂ ਕੀਮਤਾਂ ਐਕਸ-ਸ਼ੋਅਰੂਮ ਦੀਆਂ ਹਨ) ਰੱਖੀ ਗਈ ਹੈ। ਇਨ੍ਹਾਂ ਵੇਰੀਐਂਟਸ ਦੀ ਲਾਂਚਿੰਗ ਦੇ ਨਾਲ ਹੀ ਕੰਪਨੀ ਨੇ XC40 ਦੇ ਪੁਰਾਣੇ ਆਰ-ਡਿਜ਼ਾਈਨ ਵੇਰੀਐਂਟ ਦੀ ਕੀਮਤ ਵੀ ਵਧਾ ਦਿੱਤੀ ਹੈ। 
ਲਾਂਚਿੰਗ ਸਮੇਂ XC40 ਦੇ ਆਰ-ਡਿਜ਼ਾਈਨ ਦੀ ਕੀਮਤ 39.9 ਲੱਖ ਰੁਪਏ ਰੱਖੀ ਗਈ ਸੀ। ਇਸ ਦੀ ਲਾਂਚਿੰਗ ਦੇ 15 ਦਿਨਾਂ ਦੇ ਅੰਦਰ ਹੀ ਇਸ ਦੀਆਂ 200 ਇਕਾਈਆਂ ਵਿਕ ਗਈਆਂ। ਹੁਣ ਆਰ-ਡਿਜ਼ਾਈਨ ਦੀ ਕੀਮਤ ਵਧਾ ਕੇ 42.9 ਲੱਖ ਰੁਪਏ ਹੋ ਗਈ ਹੈ। 

PunjabKesari

ਇੰਜਣ
ਦੋਵਾਂ ਹੀ ਨਵੇਂ ਵੇਰੀਐਂਟਸ 'ਚ ਸਟੈਂਡਰਡ ਵੇਰੀਐਂਟ ਵਾਲੀ ਹੀ ਇੰਜਣ ਦਿੱਤਾ ਗਿਆ ਹੈ। ਇਨ੍ਹਾਂ 'ਚ 2.0-ਲੀਟਰ, 4 ਸਿਲੰਡਰ ਡੀਜ਼ਲ ਇੰਜਣ ਹੈ ਜੋ ਕਿ 190 ਬੀ.ਐੱਚ.ਪੀ. ਦੀ ਪਾਵਰ ਅਤੇ 400 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ ਜੋ ਕਿ ਚਾਰਾਂ ਪਹੀਆਂ ਨੂੰ ਪਾਵਰ ਸਪਲਾਈ ਕਰਦਾ ਹੈ। 

PunjabKesari

ਫੀਚਰਸ
ਮੋਮੈਂਟਸ ਵੇਰੀਐਂਟ ਬੇਸ ਮਾਡਲ ਹੈ। ਇਸ ਵਿਚ 9.0-ਇੰਚ ਦੀ ਟੱਚਸਕਰੀਨ ਇੰਫੋਟੇਨਮੈਂਟ ਹੈ ਜੋ ਐਂਡਰਾਇਡ ਆਟੋ, ਐਪਲ ਕਾਰਪਲੇਅ ਅਤੇ ਨੈਵੀਗੇਸ਼ਨ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਚਾਰ ਏਅਰਬੈਗਸ, ਹਿੱਲ ਸਟਾਰਟ ਅਸਿਸਟ, ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰ, ਕਰੁਜ਼ ਕੰਟਰੋਲ, ਲੈਨ ਕੀਪ ਅਸਿਸਟ, ਪਾਵਰ ਫਰੰਟ ਸੀਟਾਂ, ਟੂ-ਜ਼ੋਨ ਕਲਾਈਮੇਟ ਕੰਟਰੋਲ, ਏਅਰ ਕੁਆਲਿਟੀ ਸਿਸਟਮ ਅਤੇ ਪੈਨੋਰਮਿਕ ਸਨਰੂਫ ਵਰਗੇ ਫੀਚਰਸ ਦਿੱਤੇ ਗਏ ਹਨ। 
 

PunjabKesari

ਇਸ ਦਾ ਦੂਜਾ ਵੇਰੀਐਂਟ ਇੰਸਕ੍ਰਿਪਸ਼ਨ ਟਾਪ ਐਂਡ ਮਾਡਲ ਹੈ। ਇਸ ਵਿਚ ਬਾਕੀ ਦੋਵਾਂ ਵੇਰੀਐਂਟਸ ਨਾਲੋਂ ਜ਼ਿਆਦਾ ਫੀਚਸ ਹਨ। ਇਸ ਵਿਚ ਪਾਵਰ ਫੋਲਡੇਬਲ ਰੀਅਰ ਹੈੱਡਰੈੱਸਟ, ਕ੍ਰਿਸਟਲ ਗਿਅਰ ਲੇਅਰ ਸ਼ਾਮਲ ਹਨ। ਇਸ ਦੀ ਸੀ-ਪਿੱਲਰ 'ਤੇ ਇੰਸਕ੍ਰਿਪਸ਼ਨ ਦਾ ਬੈਜ਼ ਦਿੱਤਾ ਗਿਆ ਹੈ।

PunjabKesari


Related News