ਭਾਰਤ ''ਚ ਹਾਈਬ੍ਰਿਡ ਗੱਡੀਆਂ ਅਸੈਂਬਲ ਕਰੇਗੀ ਵਾਲਵੋ

04/20/2018 6:19:26 PM

ਜਲੰਧਰ- ਸਵੀਡਨ ਦੀ ਲਗਜ਼ਰੀ ਕਾਰ ਕੰਪਨੀ ਵਾਲਵੋ ਕਾਰ ਇੰਡੀਆ ਭਾਰਤ 'ਚ ਹਾਈਬ੍ਰਿਡ ਗੱਡੀਆਂ ਨੂੰ ਅਸੈਂਬਲ ਕਰਨ ਦੀ ਯੋਜਨਾ ਬਣਾ ਰਹੀ ਹੈ। ਵਾਲਵੋ ਦਾ ਮੰਨਣਾ ਹੈ ਕਿ ਇਸ ਨਾਲ ਕਲੀਨ ਵ੍ਹੀਕਲ ਸੈਗਮੈਂਟ 'ਚ ਉਸ ਨੂੰ ਜਰਮਨੀ ਦੀ ਲਗਜ਼ਰੀ ਕਾਰ ਕੰਪਨੀਆਂ 'ਤੇ ਬੜਤ ਬਣਾਉਣ 'ਚ ਮਦਦ ਮਿਲੇਗੀ। ਕੰਪਨੀ ਨੇ ਪਿਛਲੇ ਸਾਲ ਭਾਰਤ 'ਚ ਇਕ ਪਲਾਂਟ ਲਗਾਇਆ ਸੀ। ਅਗਲੇ 2 ਤੋਂ 3 ਸਾਲ 'ਚ ਵਾਲਵੋ ਦੇਸ਼ 'ਚ ਵੇਚਣ ਲਈ ਜ਼ਿਆਦਾਤਰ ਗੱਡੀਆਂ ਇਸੇ ਪਲਾਂਟ 'ਚ ਬਣਾਉਣ ਦਾ ਇਰਾਦਾ ਰੱਖਦੀ ਹੈ। ਇਸ ਵਿਚ ਕੁਝ ਹਾਈਬ੍ਰਿਡ ਵੇਰੀਐਂਟਸ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। 
ਵਾਲਵੋ ਕਾਰ ਇੰਡੀਆ ਦੇ ਐੱਮ.ਡੀ. ਚਾਰਲਸ ਫਰੰਪ ਨੇ ਦੱਸਿਆ ਕਿ ਕੰਪਨੀ ਨੇ ਸਾਲ 2025 ਤਕ 10 ਲੱਖ ਇਲੈਕਟ੍ਰਿਕ ਵ੍ਹੀਕਲ ਵੇਚਣ ਦਾ ਟੀਚਾ ਰੱਖਿਆ ਹੈ ਅਤੇ ਇਸ ਨੂੰ ਪੂਰਾ ਕਰਨ 'ਚ ਭਾਰਤ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਦੱਸਿਆ ਕਿ ਅਸੀਂ ਭਾਰਤ 'ਚ ਹਾਈਬ੍ਰਿਡ ਵ੍ਹੀਕਲ ਨੂੰ ਅਸੈਂਬਲ ਕਰਨ ਜਾ ਰਹੇ ਨਹ ਪਰ ਇਹ ਕੰਮ ਕਦੋਂ ਸ਼ੁਰੂ ਹੋਵੇਗਾ, ਅਜੇ ਇਹ ਤੈਅ ਨਹੀਂ ਕੀਤਾ ਗਿਆ ਹੈ। ਅਸੀਂ ਇਸ ਲਈ ਕਈ ਅਧਿਐਨ ਕਰ ਰਹੇ ਹਾਂ। ਅਸੀਂ ਸਰਕਾਰ ਨੂੰ ਹਾਈਬ੍ਰਿਡ ਗੱਡੀਆਂ ਦੀ ਜ਼ਰੂਰਤ ਬਾਰੇ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਇਹ ਇਲੈਕਟ੍ਰਿਕ ਵ੍ਹੀਕਲਸ ਦੀ ਤਰ੍ਹਾਂ ਸ਼ਿਫਟ ਹੋਣ 'ਤੇ ਪੁੱਲ ਦਾ ਕੰਮ ਕਰ ਸਕਦੀਆਂ ਹਨ। ਸਾਲ 2020 ਤਕ ਕੰਪਨੀ ਭਾਰਤ ਸਮੇਤ ਦੁਨੀਆ 'ਚ ਇਲੈਕਟ੍ਰਿਕ ਜ਼ਿਆਦਾਤਰ ਗੱਡੀਆਂ ਵੇਚੇਗੀ। ਮਾਰੂਤੀ ਅਤੇ ਟੋਇਟਾ ਵੀ ਇਲੈਕਟ੍ਰਿਕ ਅਤੇ ਹਾਈਬ੍ਰਿਡ ਕਾਰਾਂ ਨੂੰ ਲੋਕਲਾਈਜ਼ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀਆਂ ਹਨ। ਇਥੋਂ ਤਕ ਕਿ ਹੁੰਡਈ ਨੇ ਵੀ 2019 ਤੋਂ ਭਾਰਤ 'ਚ ਇਲੈਕਟ੍ਰਿਕ ਕਾਰਾਂ ਦੀ ਅਸੈਂਬਲਿੰਗ ਦੀ ਯੋਜਨਾ ਬਣਾਈ ਹੈ। 
ਵਾਲਵੋ ਗਲੋਬਲ ਲਾਂਚ ਦੇ 6 ਮਹੀਨੇ ਦੇ ਅੰਦਰ ਮਾਡਲਸ ਨੂੰ ਭਾਰਤ ਲੈ ਕੇ ਆ ਰਹੀ ਹੈ। ਉਥੇ ਹੀ ਇਸ ਦੀ ਵੀ ਸੰਭਾਵਨਾ ਤਲਾਸ਼ ਰਹੀ ਹੈ ਕਿ ਭਾਰਤੀ ਸਬਸੀਡੀਅਰੀ ਕੰਪਨੀ ਦੀ ਪਹਿਲੀ ਇਲੈਕਟ੍ਰਿਕ ਕਾਰ 'ਚ ਕੀ ਭੂਮਿਕਾ ਨਿਭਾ ਸਕਦੀ ਹੈ, ਜਿਸ ਨੂੰ ਉਸ ਨੇ 2019 'ਚ ਦੁਨੀਆ ਭਰ 'ਚ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਇਸ ਦੌਰਾਨ ਕੰਪਨੀ ਲੋਕਲ ਮੈਨਿਊਫੈਕਚਰਿੰਗ ਵਧਾਉਣ ਲਈ ਹੋਰ ਮਾਡਲਸ ਨੂੰ ਜੋੜ ਰਹੀ X390 ਤੋਂ ਬਾਅਦ ਵਾਲਵੋ ਨੇ ਐੱਸ90 ਦਾ ਵੀ ਭਾਰਤ 'ਚ ਪ੍ਰਾਡਕਸ਼ਨ ਸ਼ੁਰੂ ਕਰ ਦਿੱਤਾ ਹੈ। ਅਗਲੇ ਇਕ ਸਾਲ 'ਚ ਉਸ ਦੀ ਯੋਜਨਾ X360 ਅਤੇ V90 ਕ੍ਰਾਸ ਕੰਟਰੀ ਦਾ ਵੀ ਪ੍ਰਾਡਕਸ਼ਨ ਇਥੇ ਸ਼ੁਰੂ ਕਰਨ ਦੀ ਹੈ। 
ਨਵੀਂ X360 ਵਾਲਵੋ ਕਾਰ ਇੰਡੀਆ ਦੀ ਅਗਵਾਈ 'ਚ ਜਨਵਰੀ ਤੋਂ ਮਾਰਚ 2018 'ਚ ਭਾਰਤ 'ਚ ਕੰਪਨੀ ਦੀ ਵਿਕਰੀ 25 ਫੀਸਦੀ ਵਧੀ ਹੈ। ਪਿਛਲੇ ਸਾਲ ਇਸ ਦੌਰਾਨ ਉਸ ਨੇ 28 ਫੀਸਦੀ ਤੋਂ ਜ਼ਿਆਦਾ ਦੀ ਗ੍ਰੋਥ ਹਾਸਲ ਕੀਤੀ ਸੀ। ਉਦੋਂ ਵਾਲਵੋ ਨੇ 2,000 ਯੂਨਿਟਸ ਤੋਂ ਜ਼ਿਆਦਾ ਦੀ ਵਿਕਰੀ ਕੀਤੀ ਸੀ। ਨਵੀਂ X40 ਵਾਲਵੋ ਨੂੰ ਜੁਲਾਈ ਤੋਂ ਸਤੰਬਰ ਕੁਆਟਰ ਤਕ ਲਾਂਚ ਕੀਤਾ ਜਾਵੇਗਾ। ਕੰਪਨੀ ਨੇ 2018 'ਚ ਸੇਲਸ 'ਚ 50 ਫੀਸਦੀ ਵਾਧੇ ਦੀ ਯੋਜਨਾ ਬਣਾਈ ਹੈ। 2018 ਦੇ ਅੰਤ ਤਕ ਵਾਲਵੋ ਦਾ ਮਾਰਕੀਟ ਸ਼ੇਅਰ 5 ਫੀਸਦੀ ਦੇ ਕਰੀਬ ਸੀ। ਫਰੰਪ ਦਾ ਕਹਿਣਾ ਹੈ ਕਿ ਅਗਲੇ 3 ਸਾਲ 'ਚ ਇਹ 10 ਫੀਸਦੀ ਤਕ ਪਹੁੰਚ ਜਾਵੇਗਾ।


Related News