ਹਾਈਟੈੱਕ ਫੀਚਰ ਨਾਲ ਟੋਇਟਾ ਨੇ ਲਗਜ਼ਰੀ ਸੇਡਾਨ ਦਾ ਨਿਯੂ ਜਨਰੇਸ਼ਨ ਮਾਡਲ ਕੀਤਾ ਪੇਸ਼
Tuesday, Jun 26, 2018 - 01:22 PM (IST)
ਜਲੰਧਰ- ਜਾਪਾਨੀ ਕਾਰ ਮੇਕਰ ਕੰਪਨੀ ਟੋਇਟਾ ਨੇ ਆਪਣੀ Century ਤੋਂ ਪਰਦਾ ਚੁੱਕ ਦਿੱਤਾ ਹੈ। ਇਹ ਇਕ ਰੀ-ਡਿਜ਼ਾਇੰਡ ਲਗਜ਼ਰੀ ਸੇਡਾਨ ਹੈ। ਇਸ ਕਾਰ 'ਚ 5.0 ਲਿਟਰ, ਵੀ8 ਇੰਜਣ ਹੈ ਅਤੇ ਇਕ ਇਲੈਕਟ੍ਰਿਕ ਮੋਟਰ ਵੀ ਦਿੱਤਾ ਗਿਆ ਹੈ। ਇਸ ਤਰ੍ਹਾਂ ਨਾਲ ਇਹ ਹਾਇ-ਬਰਿਡ ਸਿਸਟਮ ਮਿਲ ਕੇ 430 ਹਾਰਸਪਾਵਰ ਦੀ ਤਾਕਤ ਜਨਰੇਟ ਕਰਦਾ ਹੈ। ਇਸ ਹਾਇ-ਬਰਿਡ ਸਿਸਟਮ ਨੇ ਪੁਰਾਣੇ ਵੀ12 ਮੋਟਰ ਨੂੰ ਰਿਪਲੇਸ ਕੀਤਾ ਹੈ। ਜਾਪਾਨੀ ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 13.59 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਇਲੇਜ ਦਿੰਦੀ ਹੈ। ਹਾਲਾਂਕਿ ਟੋਇਟਾ ਨੇ ਅਜੇ ਇਸ ਦੇ ਪਰਫਾਰਮੇਂਟ ਡੀਟੇਲਸ ਤੋਂ ਪਰਦਾ ਨਹੀਂ ਚੁੱਕਿਆ ਹੈ।
ਜਾਪਾਨੀ ਕੰਪਨੀ ਟੋਇਟਾ ਦਾ ਟੀਚਾ ਹਰ ਮਹੀਨੇ 50 ਯੂਨੀਟਸ ਵੇਚਣ ਦਾ ਹੈ। Century ਟੋਇਟਾ ਦੀ ਮਹੀਨਾ ਮਾਰਕੀਟ ਕਾਰਾਂ ਤੋਂ ਜ਼ਿਆਦਾ ਪ੍ਰੀਮੀਅਮ ਹੋਵੇਗੀ। ਇਸ ਨੂੰ ਹੱਥ ਨਾਲ ਤਿਆਰ ਕੀਤਾ ਗਿਆ ਹੈ। ਇਕੱਲੇ ਕਾਰ ਇਕ ਫੋ ਐੈਨੇਕਸ ਤਿਆਰ ਕਰਨ ਅਤੇ ਇਸ ਦੀ ਇਨਗਰੇਵਿੰਗ ਕਰਨ 'ਚ 6 ਹਫ਼ਤੇ ਲੱਗ ਗਏ।
ਇਹ ਨਵੀਂ ਸੇਡਾਨ ਮਾਡਰਨ ਸੇਫਟੀ ਤਕਨੀਕ ਨਾਲ ਲੈਸ ਹੈ। ਇਸ 'ਚ ਟੋਇਟਾ ਦਾ ਸੈਂਸ ਪੈਕ ਦਿੱਤਾ ਗਿਆ ਹੈ ਜੋ ਕਿ ਪ੍ਰੀ-ਕੋਲਿਜਨ ਸਿਸਟਮ, ਅਡੈਪਟਿੱਵ ਕਰੂਜ਼ ਕੰਟਰੋਲ, ਲੇਨ ਡਿਪਾਰਚਰ ਵਾਰਨਿੰਗ, ਆਟੋਮੈਟਿਕ ਲਾਈਟਸ ਆਦਿ ਨਾਲ ਲੈਸ ਹੈ। ਇਸ 'ਚ ਅਜਿਹਾ ਸਿਸਟਮ ਫਿੱਟ ਕੀਤਾ ਗਿਆ ਹੈ ਜਿਸ ਦੇ ਨਾਲ ਇੰਜਣ ਦੀ ਨੌਆਇਜ਼ ਅਤੇ ਵਾਇਬਰੇਸ਼ਨ ਨੂੰ ਲਿਮਟਿਡ ਕੀਤਾ ਜਾ ਸਕੇ।
Century ਦਾ ਓਰਿਜਿਨਲ ਮਾਡਲ 1967 'ਚ ਲਿਆਇਆ ਗਿਆ ਸੀ। ਇਸ ਨੂੰ ਟੋਇਟਾ ਦੇ ਫਾਊਂਡਰ ਸਾਕਿਚੀ ਟੋਇਡਾ ਦੇ 100ਵੇਂ ਜਨਮਦਿਨ ਨੂੰ ਸਪੈਸ਼ਲ ਬਣਾਉਣ ਲਈ ਲਿਆਇਆ ਗਿਆ ਸੀ। ਸੇਂਚੂਰੀ ਕਾਰ ਦੇ ਨਵੇਂ ਮਾਡਲ 'ਚ ਵ੍ਹੀਲਬੇਸ ਨੂੰ ਵਧਾਇਆ ਗਿਆ ਹੈ ਅਤੇ ਪਿੱਛੇ ਜ਼ਿਆਦਾ ਸਪੇਸ ਦਿੱਤੀ ਗਈ ਹੈ। ਐਂਟਰੀ ਅਤੇ ਐਗਜ਼ਿਟ 'ਚ ਆਸਾਨੀ ਲਈ ਫਲੋਰ ਨੂੰ ਵੀ ਹੇਠਾਂ ਕੀਤਾ ਗਿਆ ਹੈ। ਇਸ 'ਚ ਇਲੈਕਟ੍ਰਿਕਲੀ ਅਜਸਟ ਹੋਣ ਵਾਲਾ ਲੈਗ ਰੇਸਟ, ਮਸਾਜ ਸੀਟ,11.3 ਇੰਚ ਇੰਟਰਟੇਨਮੈਂਟ ਸਿਸਟਮ, 7 ਇੰਚ ਟੱਚਪੈਡ ਕੰਟਰੋਲ ਮਾਡਿਊਲ ਆਦਿ ਫੀਚਰਸ ਦਿੱਤੇ ਗਏ ਹਨ।
