ਟਵਿਨ ਸਪਾਰਕ ਸਪੋਰਟ ਨਾਲ ਜੂਨ 2008 ''ਚ ਲਾਂਚ ਹੋਇਆ ਸੀ ਥੰਡਰਬਰਡ ਦਾ ਇਹ ਮਾਡਲ

Sunday, Jun 10, 2018 - 06:12 PM (IST)

ਟਵਿਨ ਸਪਾਰਕ ਸਪੋਰਟ ਨਾਲ ਜੂਨ 2008 ''ਚ ਲਾਂਚ ਹੋਇਆ ਸੀ ਥੰਡਰਬਰਡ ਦਾ ਇਹ ਮਾਡਲ

ਜਲੰਧਰ— ਦੋਪਹੀਆ ਵਾਹਨ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਦਾ ਨਾਂ ਦੁਨੀਆ ਭਰ 'ਚ ਆਪਣੀਆਂ ਹਾਈ-ਪਰਫਾਰਮੈਂਸ ਬਾਈਕਸ ਲਈ ਮਸ਼ਹੂਰ ਹੈ। ਉਥੇ ਹੀ ਕੰਪਨੀ ਨੇ ਸਾਲ 2002 'ਚ ਆਪਣੀ ਥੰਡਰਬਰਡ ਬਾਈਕ ਪੇਸ਼ ਕੀਤੀ ਸੀ ਜਿਸ ਵਿਚ 350cc ਦਾ AVL lean burn ਇੰਜਣ ਦਿੱਤਾ ਸੀ। ਇਸ ਦੇ ਬਾਵਜੂਦ 2008 'ਚ ਰਾਇਲ ਐਨਫੀਲਡ ਨੇ ਆਪਣੀ ਥੰਡਰਬਰਡ ਬਾਈਕ ਦਾ ਨਵਾਂ ਮਾਡਲ ਪੇਸ਼ ਕੀਤਾ ਸੀ, ਜਿਸ ਦਾ ਨਾਂ Twinspark ਸੀ। ਕੰਪਨੀ ਦੀ ਇਸ ਬਾਈਕ ਨੂੰ ਬਾਜ਼ਾਰ 'ਚ ਕਾਫੀ ਚੰਗਾ ਰਿਸਪਾਂਸ ਮਿਲਿਆ ਅਤੇ ਇਹ ਬਾਈਕ ਖਾਸਤੌਰ 'ਤੇ ਨੌਜਵਾਨ ਵਰਗ ਨੂੰ ਬੇਹੱਦ ਪਸੰਦ ਆਈ। ਇਸ ਬਾਈਕ 'ਚ ਕੰਪਨੀ ਨੇ ਪਹਿਲੀ ਵਾਰ Unit Construction Engine (U.C.E) ਨੂੰ ਸ਼ਾਮਲ ਕੀਤਾ ਸੀ, ਜਿਸ ਨਾਲ ਥੰਡਰਬਰਡ ਦੀ Twinspark ਬਾਈਕ ਦੇ ਇੰਜਣ 'ਚ ਦੋ ਸਪਾਰਕ ਪਲੱਗਸ ਦਾ ਇਸਤੇਮਾਲ ਕੀਤਾ ਗਿਆ ਸੀ। ਆਓ ਜਾਣਦੇ ਹਾਂ ਇਸ ਬਾਈਕ ਬਾਰੇ...
PunjabKesari
Thunderbird Twin Spark 
ਥੰਡਰਬਰਡ ਟਵਿਨ-ਸਪਾਰਕ ਬਾਈਕ 'ਚ ਕੰਪਨੀ ਨੇ ਸਿੰਗਲ ਸਿਲੰਡਰ ਦਾ 346cc ਵਾਲਾ 4 ਸਟੋਕ ਇੰਜਣ ਦਿੱਤਾ ਹੈ ਜੋ ਕਿ ਏਅਰ ਕੂਲਡ ਹੈ। ਇਹ ਇੰਜਮ 5250 ਆਰ.ਪੀ.ਐੱਮ. 'ਤੇ 19.8 ਬੀ.ਐੱਚ.ਪੀ. ਦੀ ਪਾਵਰ ਅਤੇ 4000 ਆਰ.ਪੀ.ਐੱਮ. 'ਤੇ 28 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਰਾਇਲ ਐਨਫੀਲਡ ਨੇ ਇਸ ਬਾਈਕ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਹੈ। 

PunjabKesari
ਉਥੇ ਹੀ ਇਸ ਬਾਈਕ ਦੇ ਡਾਈਮੈਂਸ਼ਨ ਦੀ ਗੱਲ ਕਰੀਏ ਤਾਂ ਇਸ ਦਾ ਗ੍ਰਾਊਂਡ ਕਲੀਅਰੇਂਸ 135mm,  ਵ੍ਹੀਲ ਬੇਸ 1370 mm, ਲੰਬਾਈ 1080mm ਹੈ। ਉਥੇ ਹੀ ਬਾਈਕ ਦੇ ਫਰੰਟ 'ਚ 280mm ਦੀ ਹਾਈਡ੍ਰੋਲਿਕ ਡਿਸਕ ਬ੍ਰੇਕ ਅਤੇ ਪਿਛਲੇ ਟਾਇਰ 'ਚ ਮਕੈਨਿਕਲ ਡਰੱਮ ਬ੍ਰੇਕ ਦਿੱਤੀ ਗਈ ਹੈ। 
PunjabKesari

ਜ਼ਿਕਰਯੋਗ ਹੈ ਕਿ ਸਾਲ 2008 'ਚ ਕੰਪਨੀ ਨੇ ਥੰਡਰਬਰਡ ਟਵਿਨ-ਸਪਾਰਕ ਬਾਈਕ ਨੂੰ ਲਾਂਚ ਕਰਨ ਤੋਂ ਬਾਅਦ ਇਸ ਬਾਈਕ ਦੇ ਹੋਰ ਮਾਡਲਸ ਵੀ ਲਾਂਚ ਕੀਤੇ ਹਨ। ਜੇਕਰ 2018 ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਸਾਲ Thunderbird 350X ਅਤੇ 500X ਬਾਈਕਸ ਨੂੰ ਲਾਂਚ ਕੀਤਾ ਹੈ ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 1.56 ਲੱਖ ਹੈ।


Related News