ਟਾਟਾ 45X ਕਨਸੈਪਟ ਟੈਸਟਿੰਗ ਦੌਰਾਨ ਹੋਈ ਸਪਾਟ, ਜਾਣੋ ਫੀਚਰਸ

07/18/2018 6:46:59 PM

ਜਲੰਧਰ-ਵਾਹਨ ਨਿਰਮਾਤਾ ਕੰਪਨੀ ਟਾਟਾ ਨੇ ਇਸ ਸਾਲ ਫਰਵਰੀ 2018 'ਚ ਹੋਏ ਆਟੋ ਐਕਸਪੋ ਦੇ ਦੌਰਾਨ ਆਪਣੀ ਅਪਕਮਿੰਗ ਪ੍ਰੀਮੀਅਮ ਹੈਚਬੈਕ ਕਾਰ ਟਾਟਾ 45X ਦਾ ਕਨਸੈਪਟ ਮਾਡਲ ਪੇਸ਼ ਕੀਤਾ ਸੀ। ਇਹ ਕਾਰ ਆਉਣ ਵਾਲੇ ਮਹੀਨਿਆਂ 'ਚ ਸ਼ਾਇਦ ਦੀਵਾਲੀ ਦੇ ਨੇੜੇ ਲਾਂਚ ਕੀਤੀ ਜਾ ਸਕਦੀ ਹੈ ਪਰ ਇਸ ਤੋਂ ਪਹਿਲਾਂ ਕਾਰ ਨੂੰ ਟੈਸਟਿੰਗ ਦੌਰਾਨ ਸਪਾਟ ਕੀਤੀ ਗਈ ਹੈ।

 

ਟਾਟਾ 45X ਜਦੋਂ ਸਪਾਟ ਕੀਤੀ ਗਈ ਸੀ ਤਾਂ ਪੂਰੀ ਤਰ੍ਹਾਂ ਨਾਲ ਕੈਮੂਫਲੇਜ ਸਟੀਕਰ ਨਾਲ ਢੱਕੀ ਹੋਈ ਸੀ, ਇਸ ਲਈ ਕਾਰ ਦੇ ਡਿਜ਼ਾਈਨ ਅਤੇ ਫੀਚਰਸ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ ਪਰ ਕਈ ਪਾਰਟਸ ਆਸਾਨੀ ਨਾਲ ਦੇਖੇ ਗਏ ਹਨ। ਇਕ ਗੱਲ ਦਾ ਸਾਫ ਪਤਾ ਲੱਗਦਾ ਹੈ ਕਿ 45X ਕਨਸੈਪਟ ਦਾ ਜੋ ਪ੍ਰੋਡਕਸ਼ਨ ਵਰਜ਼ਨ ਹੋਵੇਗਾ, ਉਹ ਆਟੋ ਐਕਸਪੋ 'ਚ ਖੁਲਾਸਾ ਕੀਤੇ ਗਏ ਕਨਸੈਪਟ ਮਾਡਲ ਨਾਲੋਂ ਕੁਝ ਵੱਖਰਾ ਜਰੂਰ ਹੋਵੇਗਾ। ਇਸ 'ਚ ਕਈ ਐਡੀਸ਼ਨਲ ਫੀਚਰਸ ਵੀ ਦਿੱਤੇ ਜਾਣਗੇ।
 

PunjabKesari

 

ਫੀਚਰਸ-
ਟਾਟਾ ਦੀ ਇਹ 45X ਕਨਸੈਪਟ ਹੈਚਬੈਕ ਟਾਟਾ ਮੋਟਰਸ ਦੇ ਨਵੇਂ ਇਫੈਕਟ 2.0 ਡਿਜ਼ਾਈਨ ਸਿਧਾਂਤਿਕ ਆਧਾਰਿਤ ਹੈ। ਇਸ 'ਚ ਬ੍ਰਾਂਡ ਨਿਊ ਐਡਵਾਂਸਡ ਮੋਡੀਊਲਰ ਪਲੇਟਫਾਰਮ (AMP) ਦੀ ਵਰਤੋਂ ਕੀਤੀ ਜਾਵੇਗੀ। ਇਸੇ ਦੌਰਾਨ ਟਾਟਾ ਨੇ ਆਪਣੀ ਇਕ SUV H5X ਕਨਸੈਪਟ ਵੀ ਸ਼ੋਕੇਸ ਕੀਤੀ ਸੀ।ਟਾਟਾ 45X ਦਾ ਡਿਜ਼ਾਈਨ ਕਾਫੀ ਸ਼ਾਨਦਾਰ ਹੈ ਅਤੇ ਲੁਕ ਕਾਫੀ ਮਾਡਰਨ ਹੈ। ਭਾਰਤ 'ਚ ਟਾਟਾ 45X ਕਨਸੈਪਟ ਹੈਚਬੈਕ ਦਾ ਮੁਕਾਬਲਾ ਮਾਰੂਤੀ ਬਲੈਨੋ, ਨਵੀਂ ਹੁੰਡਈ i20 ਅਤੇ ਫੋਕਸਵੈਗਨ ਪੋਲੋ ਨਾਲ ਹੋਵੇਗਾ।

 

ਇੰਜਣ-
ਮੈਕੇਨੀਕਲ ਤੌਰ 'ਤੇ ਟਾਟਾ 45X 'ਚ ਟਾਟਾ ਨੈਕਸਨ ਦੀ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ ਮੌਜੂਦ ਹੋਣਗੇ। ਇਸ 'ਚ 1.2 ਲਿਟਰ ਦਾ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ, ਜੋ ਕਿ 108 ਬੀ. ਐੱਚ. ਪੀ. ਦੀ ਪਾਵਰ ਅਤੇ 170 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਟਾਟਾ 45X ਦੇ ਡੀਜ਼ਲ ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 1.5 ਲਿਟਰ ਦਾ ਇੰਜਣ ਦਿੱਤਾ ਜਾਵੇਗਾ, ਜੋ ਕਿ 108 ਬੀ. ਐੱਚ. ਪੀ. ਦੀ ਪਾਵਰ ਅਤੇ 260 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਪਾਵਰ ਆਊਟਪੁੱਟ ਨਾਲ ਹੈਚਬੈਕ ਸੈਗਮੈਂਟ 'ਚ ਇਹ ਮੋਸਟ ਪਾਵਰਫੁੱਲ ਕਾਰ ਹੋਵੇਗੀ। ਇਸ ਇੰਜਣ 'ਚ 6 ਸਪੀਡ ਮੈਨੂਅਲੀ ਗਿਅਰਬਾਕਸ ਸਟੈਂਡਰਡ ਦੇ ਤੌਰ 'ਤੇ ਮੌਜੂਦ ਹੋਵੇਗਾ।

 

PunjabKesari

 

ਟਾਟਾ 45X ਇਸ ਕਾਰ ਦਾ ਕੋਡ ਨੇਮ ਹੈ। ਬਾਅਦ 'ਚ ਇਸ ਦਾ ਪ੍ਰੋਡਕਸ਼ਨ ਨਾਂ ਕੁਝ ਵੱਖਰਾ ਹੀ ਹੋਵੇਗਾ ਮਤਲਬ ਬਾਜ਼ਾਰ 'ਚ ਇਸ ਨੂੰ ਵੱਖਰੇ ਨਾਂ ਨਾਲ ਵੇਚੀ ਜਾਵੇਗੀ। ਹਾਲ ਹੀ 'ਚ ਟਾਟਾ 45X ਕਨਸੈਪਟ ਦੇ ਪ੍ਰੋਡਕਸ਼ਨ ਨਾਂ ਦਾ ਵੀ ਖੁਲਾਸਾ ਹੋ ਗਿਆ ਹੈ। ਇਸ ਨੂੰ ਟਾਟਾ ਹਾਇਰਅਰ (Tata Harrier) ਨਾਂ ਨਾਲ ਵੇਚੀ ਜਾਵੇਗੀ। ਟਾਟਾ X45 ਇਕ ਪ੍ਰੀਮੀਅਮ ਹੈਚਬੈਕ ਕਾਰ ਹੋਵੇਗੀ ਅਤੇ ਇਸ 'ਚ ਬਹੁਤ ਸਾਰੇ ਪ੍ਰੀਮੀਅਮ ਫੀਚਰਸ ਦਿੱਤੇ ਜਾਣਗੇ। ਇਹ ਕਾਰ ਵੱਡੇ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਆਟੋਮੈਟਿਕ ਕਲਾਈਮੇਟ ਕੰਟਰੋਲ, ਵਧੀਆ ਕੁਆਲਿਟੀ ਦੀ ਸੀਟ ਆਦਿ ਨਾਲ ਆਵੇਗੀ। ਟਾਟਾ 45X 'ਚ ਸੁਰੱਖਿਆ ਦਾ ਵੀ ਪੂਰਾ ਇੰਤਜ਼ਾਮ ਹੋਵੇਗਾ।
 


Related News