ਇਕ ਚਾਰਜ ''ਚ 378 ਕਿਲੋਮੀਟਰ ਤਕ ਚੱਲੇਗੀ Nissan 2018 LEAF

Saturday, Sep 09, 2017 - 10:57 AM (IST)

ਇਕ ਚਾਰਜ ''ਚ 378 ਕਿਲੋਮੀਟਰ ਤਕ ਚੱਲੇਗੀ Nissan 2018 LEAF

ਜਲੰਧਰ : ਜਾਪਾਨ ਦੀ ਕਾਰ ਨਿਰਮਾਤਾ ਕੰਪਨੀ ਨਿਸਾਨ ਪਿਛਲੇ 7 ਸਾਲਾਂ ਤੋਂ ਇਲੈਕਟ੍ਰਿਕ ਕਾਰ ਮਾਰਕੀਟ 'ਚ ਆਪਣਾ ਨਾਂ ਬਣਾਉਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਕੰਪਨੀ ਨੇ ਟੋਕੀਓ 'ਚ ਆਯੋਜਿਤ ਇਕ ਈਵੈਂਟ ਦੌਰਾਨ ਜ਼ਿਆਦਾ ਪਾਵਰ ਅਤੇ ਬਿਹਤਰ ਫੀਚਰਸ ਨਾਲ ਲੈਸ ਨਵੀਂ ਨਿਸਾਨ ਲੀਫ ਦੇ 2018 ਮਾਡਲ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਕਾਰ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਇਕ ਵਾਰ ਫੁਲ ਚਾਰਜ ਹੋਣ 'ਤੇ 378 ਕਿਲੋਮੀਟਰ ਦਾ ਰਸਤਾ ਤੈਅ ਕਰਨ 'ਚ ਮਦਦ ਕਰਦੀ ਹੈ। ਫਿਲਹਾਲ ਇਹ ਕਾਰ ਕਿੰਨੀ ਕੀਮਤ 'ਤੇ  ਉਪਲੱਬਧ ਹੋਵੇਗੀ, ਇਸ ਦੀ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ ਪਰ ਉਮੀਦ ਹੈ ਕਿ ਇਸ ਦਾ ਬੇਸ ਵੇਰੀਐਂਟ 30,000 ਡਾਲਰ (ਲਗਭਗ 19 ਲੱਖ 14 ਹਜ਼ਾਰ ਰੁਪਏ) 'ਚ ਉਪਲੱਬਧ ਕੀਤਾ ਜਾਵੇਗਾ।

ਕਾਰ 'ਚ ਲੱਗੀ ਹੈ 40 ਕਿਲੋਵਾਟ ਦੀ ਵੱਡੀ ਬੈਟਰੀ
ਮੌਜੂਦਾ ਨਿਸਾਨ ਲੀਫ 'ਚ ਕੰਪਨੀ ਨੇ 30 ਕਿਲੋਵਾਟ ਦੀ ਲੀਥੀਅਮ ਆਇਨ ਬੈਟਰੀ ਦਿੱਤੀ ਸੀ ਜੋ ਇਕ ਵਾਰ ਫੁੱਲ ਚਾਰਜ ਕਰਨ 'ਤੇ 160 ਕਿਲੋਮੀਟਰ ਦਾ ਰਸਤਾ ਤੈਅ ਕਰਨ 'ਚ ਮਦਦ ਕਰਦੀ ਸੀ। ਉਹੀ ਇਸ ਕਾਰ ਦੇ ਨਵੇਂ 2018 ਮਾਡਲ 'ਚ ਖਾਸ 40 ਕਿਲੋਵਾਟ ਦੀ ਵੱਡੀ ਬੈਟਰੀ ਲਾਈ ਗਈ ਹੈ ਜੋ ਨਾਰਮਲ ਵਾਲ ਸਾਕੇਟ ਨਾਲ 8 ਘੰਟਿਆਂ 'ਚ ਫੁੱਲ ਚਾਰਜ ਹੁੰਦੀ ਹੈ। ਇਸ ਕਾਰ ਨੂੰ ਵ੍ਹੀਕਲ 2 ਗ੍ਰਿਡ ਟੈਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ ਭਾਵ ਚਾਲਕ ਲੋੜ ਪੈਣ 'ਤੇ ਇਸ 'ਚ ਸਟੋਰ ਹੋਈ ਬਿਜਲੀ ਨੂੰ ਪਾਵਰ ਗ੍ਰਿਡ ਨਾਲ ਕੁਨੈਕਟ ਕਰ ਕੇ ਉਪਕਰਨ ਵੀ ਚਲਾ ਸਕਦਾ ਹੈ।

ਨਵਾਂ ਡਿਜ਼ਾਈਨ
ਨਿਸਾਨ 2018  ਲੀਫ 'ਚ ਨਵੀਂ ਅਗ੍ਰੈਸਿਵ ਐੱਲ. ਈ. ਡੀ. ਹੈੱਡਲਾਈਟਸ ਅਤੇ ਰੀਅਰ 'ਚ ਬੂਮਰੈਂਗ ਟੇਲ ਲਾਈਟ ਲਾਈ ਗਈ ਹੈ, ਜੋ ਇਸ ਦੀ ਲੁਕ ਨੂੰ ਹੋਰ ਵੀ ਨਿਖਾਰ ਰਹੀ ਹੈ। ਇਸ 'ਚ ਨਵੇਂ ਐਰੋ ਵ੍ਹੀਕਲਸ ਤੇ ਰੀਅਰ ਡਿਫਯੂਜ਼ਰ ਵੀ ਲੱਗਾ ਹੈ ਜੋ ਕਾਰ ਨੂੰ ਸਪੀਡ 'ਤੇ ਚਲਾਉਂਦੇ ਸਮੇਂ ਇਸ ਦੇ ਬੈਲੇਂਸ ਨੂੰ ਵਿਗਾੜਨ ਨਹੀਂ ਦੇਵੇਗਾ। ਕਾਰ ਦੇ ਇੰਟੀਰੀਅਰ ਨੂੰ ਪਹਿਲਾਂ ਤੋਂ ਕਾਫੀ ਲਗਜ਼ੀਰੀਅਸ ਬਣਾਇਆ ਗਿਆ ਹੈ। ਇਸ ਡੈਸ਼ਬੋਰਡ 'ਤੇ 7 ਇੰਚ ਦੀ ਡਿਸਪਲੇ ਲੱਗੀ ਹੈ ਜੋ ਐੱਪਲ ਕਾਰ ਪਲੇ ਅਤੇ ਐਂਡ੍ਰਾਇਡ ਆਟੋ ਨੂੰ ਸਪੋਰਟ ਕਰਦੀ ਹੈ।

148 ਬੀ. ਐੱਚ. ਪੀ. ਦੀ ਪਾਵਰ
ਨਿਸਾਨ ਲੀਫ ਦੇ 2018 ਮਾਡਲ 'ਚ ਲੱਗੀ ਇਲੈਕਟ੍ਰਿਕ ਮੋਟਰ 148 ਬੀ. ਐੱਚ. ਪੀ. ਦੀ ਪਾਵਰ ਅਤੇ 320 ਐੱਨ. ਐੱਮ. ਦਾ ਟਾਰਕ ਪੈਦਾ ਕਰਦੀ ਹੈ। ਕਾਰ ਦੀ ਟਾਪ ਸਪੀਡ 144 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ।

ਪ੍ਰੋ-ਪਾਇਲਟ ਕਰੂਜ਼ ਕੰਟਰੋਲ ਸਿਸਟਮ
ਇਸ ਕਾਰ 'ਚ ਸੈਮੀ ਆਟੋਨੋਮਸ ਪ੍ਰੋ-ਪਾਇਲਟ ਕਰੂਜ਼ ਕੰਟਰੋਲ ਸਿਸਟਮ ਲੱਗਾ ਹੈ ਜੋ 12 ਸੌਨਾਰ ਸੈਂਸਰਸ ਅਤੇ 4 ਕੈਮਰਿਆਂ ਦੀ ਮਦਦ ਨਾਲ ਹਾਈਵੇ 'ਤੇ ਨਿਸਾਨ ਲੀਫ ਨਾਲ ਦੂਜੀ ਕਾਰ 'ਚ ਗੈਪ ਬਣਾਈ ਰੱਖਣ 'ਚ ਮਦਦ ਕਰੇਗਾ। ਇਸ ਦੇ ਇਲਾਵਾ ਇਹ ਤਕਨੀਕ 30 ਤੋਂ 100 ਕਿ. ਮੀ. ਪ੍ਰਤੀ ਘੰਟਾ ਦੀ ਸਪੀਡ 'ਤੇ ਕਾਰ ਚਲਾਉਂਦੇ ਸਮੇਂ ਲੇਨ ਦੇ ਸੈਂਟਰ 'ਚ ਡਰਾਈਵ ਕਰਨ ਅਤੇ ਲੋੜ ਪੈਣ 'ਤੇ ਸਪੋਰਟ ਮੋਡ ਨੂੰ ਆਟੋਮੈਟਿਕ ਐਕਟੀਵੇਟ ਕਰਨ 'ਚ ਮਦਦ ਕਰੇਗੀ।

ਈ-ਪੈਡਲ ਸਿਸਟਮ
ਜ਼ਿਆਦਾਤਰ ਇਲੈਕਟ੍ਰਿਕ ਕਾਰਾਂ 'ਚ ਰੀਜਨਰੇਟਿਵ ਬ੍ਰੇਕਿੰਗ ਸਿਸਟਮ ਦਿੱਤਾ ਜਾਂਦਾ ਹੈ ਉਹੀ ਲੀਫ 'ਚ ਈ-ਪੈਡਲ ਸਿਸਟਮ ਲੱਗਾ ਹੈ ਜੋ ਬ੍ਰੇਕ ਲਾਉਣ ਦੀ ਬਜਾਏ ਸਲੋ ਕਰਨ 'ਤੇ ਵੀ ਟਾਇਰਾਂ ਤੋਂ ਪਾਵਰ ਨੂੰ ਪੈਦਾ ਕਰ ਕੇ ਬੈਟਰੀ 'ਚ ਸਟੋਰ ਕਰੇਗਾ ਜਿਸ ਨਾਲ ਜ਼ਿਆਦਾਤਰ ਦੂਰੀ ਦੇ ਰਸਤੇ ਨੂੰ ਤੈਅ ਕਰਨ 'ਚ ਵੀ ਆਸਾਨੀ ਹੋਵੇਗੀ। ਇਸ ਕਾਰ ਨੂੰ ਸਭ ਤੋਂ ਪਹਿਲਾਂ 2 ਅਕਤੂਬਰ ਤੋਂ ਜਾਪਾਨ 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ, ਉਹੀ ਭਾਰਤ 'ਚ ਇਸ ਕਾਰ ਦੇ 2018 ਤਕ ਆਉਣ ਦੀ ਉਮੀਦ ਹੈ।


Related News