ਮਹਿੰਦਰਾ ਨੇ ਬੰਦ ਕਰ ਦਿੱਤੀ ਆਪਣੀ ਕੰਪੈਕਟ ਦਾ NuvoSport
Thursday, Jun 28, 2018 - 04:06 PM (IST)
ਜਲੰਧਰ- ਪਿਛਲੇ ਕਾਫ਼ੀ ਸਮੇਂ ਤੋਂ ਮਹਿੰਦਰਾ ਦੀ ਕੰਪੈਕਟ ਐੱਸ. ਯੂ. ਵੀ. ਨੁਵੋਸਪੋਰਟ ਦੀ ਸੇਲ ਲਗਾਤਾਰ ਘੱਟ ਹੋ ਰਹੀ ਸੀ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਮਹਿੰਦਰਾ ਇਸ ਗੱਡੀ ਨੂੰ ਜਲਦ ਹੀ ਬੰਦ ਕਰ ਸਕਦੀ ਹੈ। ਹੁਣ ਕੁਝ ਰਿਪੋਰਟਸ ਅਜਿਹੀ ਆ ਰਹੀ ਹਨ ਕਿ ਕੰਪਨੀ ਨੇ ਆਪਣੀ ਇਸ ਕਾਂਪੈਕਟ ਐੱਸ. ਯੂ. ਵੀ. ਦਾ ਪ੍ਰਾਡਕਸ਼ਨ ਬੰਦ ਕਰ ਦਿੱਤਾ ਹੈ। ਕੁੱਝ ਰਿਪੋਰਟ 'ਚ ਅਜਿਹਾ ਵੀ ਕਿਹਾ ਗਿਆ ਹੈ ਕਿ ਮਈ ਦੇ ਮਹੀਨੇ 'ਚ ਇਸ ਗੱਡੀ ਦੀ ਇਕ ਵੀ ਯੂਨਿਟ ਨਹੀਂ ਵਿੱਕੀ ਹੈ। ਹਾਲਾਂਕਿ ਮਹਿੰਦਰਾ ਨੇ ਅਜੇ ਤੱਕ ਇਸ ਰਿਪੋਰਟ ਨੂੰ ਕੰਫਰਮ ਨਹੀਂ ਕੀਤਾ ਹੈ।
ਮਹਿੰਦਰਾ ਨੇ ਆਪਣੀ ਕਵਾਂਟੋ ਦੇ ਰਿਪਲੇਸਮੈਂਟ ਦੇ ਤੌਰ 'ਤੇ ਨੁਵੋਸਪੋਰਟ ਨੂੰ ਲਾਂਚ ਕੀਤਾ ਸੀ। ਇਸ ਕੰਪੈਕਟ ਐੱਸ. ਯੂ. ਵੀ. 'ਚ 1.5 ਲਿਟਰ ਦਾ ਐੱਮਹਾਕ 100 ਡੀਜਲ ਇੰਜਣ ਦਿੱਤਾ ਗਿਆ ਸੀ ਜਿਸ ਨੂੰ ਮੈਨੂਅਲ ਅਤੇ ਆਟੋਮੈਟਿਕ ਦੋਨਾਂ ਟਰਾਂਸਮਿਸ਼ਨ ਤੋਂ ਲੈੱਸ ਕੀਤਾ ਗਿਆ ਸੀ। ਦੱਸ ਦਈਏ ਕਿ ਮਹਿੰਦਰਾ ਆਪਣੀ ਟੀ. ਯੂ. ਵੀ300 'ਚ ਵੀ ਇਹੀ ਇੰਜਣ ਦਿੰਦੀ ਹੈ ਜੋ 100 ਬੀ. ਐੱਚ. ਪੀ. ਦੀ ਪਾਵਰ ਅਤੇ 240 ਨਿਊਟਨ-ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।
ਮਹਿੰਦਰਾ ਨੇ ਇਸ ਕੰਪੈਕਟ ਐੱਸ. ਯੂ. ਵੀ. ਨੂੰ ਅਪ੍ਰੈਲ 2016 'ਚ ਲਾਂਚ ਕੀਤਾ ਸੀ। ਆਪਣੇ ਲਾਂਚ ਤੋਂ ਬਾਅਦ ਹੀ ਇਸ ਗੱਡੀ ਦੀ ਸੇਲ ਕਾਫ਼ੀ ਘੱਟ ਸੀ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਤੋਂ ਲਾਗੂ ਹੋਣ ਵਾਲੇ ਨਵੇਂ ਸੇਫਟੀ ਰੈਗੂਲੇਸ਼ਨਸ ਦੇ ਕਾਰਨ ਵੀ ਮਹਿੰਦਰਾ ਆਪਣੀਆਂ ਘੱਟ ਵਿਕਣ ਵਾਲੀ ਗੱਡੀਆਂ ਤੋਂ ਫੋਕਸ ਹੱਟਾ ਰਹੀ ਹੈ। ਆਉਣ ਵਾਲੇ ਦਿਨਾਂ 'ਚ ਕੰਪਨੀ ਸਭ-4 ਮੀਟਰ ਦੀ ਕਾਂਪੈਕਟ ਐੱਸ. ਯੂ. ਵੀ. ਮਹਿੰਦਰਾ ਐੱਸ 201 ਲਾਂਚ ਕਰ ਸਕਦੀ ਹੈ ਜੋ ਨੁਵੋਸਪੋਰਟ ਦੀ ਜਗ੍ਹਾ ਲਵੇਗੀ। ਇਹ ਐੱਸ. ਯੂ. ਵੀ. ਸੈਂਗਯਾਂਗ ਟਿਵੋਲੀ 'ਤੇ ਬੇਸਡ ਹੋਵੇਗੀ।
