ਮੇਡ ਇਨ ਇੰਡੀਆ jeep Compass ਨੂੰ ਮਿਲੀ 1000 ਤੋਂ ਜ਼ਿਆਦਾ ਬੁਕਿੰਗ

06/28/2017 3:15:06 PM

 

ਜਲੰਧਰ- ਜੀਪ ਦੀ ਪਹਿਲੀ ਮੇਡ-ਇਨ-ਇੰਡੀਆ ਐੱਸ. ਯੂ. ਵੀ ਕੰਪਾਸ ਨੇ 1000 ਤੋਂ ਜ਼ਿਆਦਾ ਬੁਕਿੰਗ ਹਾਸਲ ਕਰ ਲਈ ਹੈ, ਇਸ ਨੂੰ ਜੀਪ ਇੰਡੀਆ ਦੀ ਵੈਬਸਾਈਟ ਜਾਂ ਫਿਰ ਫੀਏਟ ਕਰਾਇਸਲਰ ਆਟੋਮੋਬਾਈਲਸ  (ਐੱਫ. ਸੀ. ਏ) ਅਤੇ ਜੀਪ ਦੇ ਨਜ਼ਦੀਕੀ ਸ਼ੋਰੂਮ ਤੋਂ 50,000 ਰੁਪਏ ਦੇ ਕੇ ਬੁੱਕ ਕੀਤਾ ਜਾ ਸਕਦਾ ਹੈ।

PunjabKesari

ਕੰਪਾਸ ਐੱਸ. ਯੂ. ਵੀ ਨੂੰ ਐੱਫ. ਸੀ. ਏ ਦੇ ਰੰਜਨਗਾਂਵ ਸਥਿਤ ਪਲਾਂਟ ਚ ਤਿਆਰ ਕੀਤਾ ਜਾ ਰਿਹਾ ਹੈ। ਮਕਾਮੀ ਪੱਧਰ 'ਤੇ ਬਣੀ ਹੋਣ ਦੀ ਇਸ ਦੇ ਮੁੱਲ ਘੱਟ ਰਹਿਣਗੇ। ਇਸ ਦੀ ਸ਼ੁਰੂਆਤੀ ਕੀਮਤ ਕਰੀਬ 18 ਲੱਖ ਤੋਂ 20 ਲੱਖ ਰੁਪਏ ਦੇ ਵਿਚਕਾਰ ਹੋਵੇਗੀ। ਜੀਪ ਕੰਪਾਸ ਨੂੰ ਅਗਸਤ ਮਹੀਨੇ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦਾ ਮੁਕਾਬਲਾ ਹੁੰਡਈ ਟਿਊਸਾਨ, ਹੌਂਡਾ ਸੀ. ਆਰ-ਵੀ, ਫਾਕਸਵੇਗਨ ਟਿਗਵਾਨ ਅਤੇ ਸਕੌਡਾ ਕਾਰਾਕ ਨਾਲ ਹੋਵੇਗਾ।

PunjabKesari

ਕੰਪਾਸ ਐੱਸ. ਯੂ. ਵੀ 'ਚ ਦੋ ਇੰਜਣ ਦੀ ਆਪਸ਼ਨ ਮਿਲੇਗੀ। ਪੈਟਰੋਲ ਵਰਜਨ 'ਚ 1.4 ਲਿਟਰ ਟਰਬੋ ਮਲਟੀ ਏਅਰ2 ਇੰਜਣ ਆਵੇਗਾ। ਜੋ 162 ਪੀ. ਐੱਸ ਦੀ ਪਾਵਰ ਅਤੇ 250 ਐੱਨ. ਐੱਮ ਦਾ ਟਾਰਕ ਦੇਵੇਗਾ, ਇਸ 'ਚ 6-ਸਪੀਡ ਮੈਨੂਅਲ ਅਤੇ 7-ਸਪੀਡ ਆਟੋਮੈਟਿਕ ਗਿਅਰਬਾਕਸ ਦੀ ਆਪਸ਼ਨ ਮਿਲੇਗੀ। ਡੀਜ਼ਲ ਵੇਰਿਅੰਟ 'ਚ 2.0 ਲਿਟਰ ਦਾ ਮਲਟੀਜੈੱਟ ਇੰਜਣ ਆਵੇਗਾ, ਜੋ 173 ਪੀ. ਐੱਸ ਦੀ ਪਾਵਰ ਅਤੇ 350 ਐੱਨ. ਐੱਮ ਦਾ ਟਾਰਕ ਦੇਵੇਗਾ, ਇਹ ਇੰਜਣ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਜੁੜਿਆ ਹੋਵੇਗਾ।


Related News