5.4sec 'ਚ 0 ਤੋਂ 100km/h ਦੀ ਰਫਤਾਰ, Lexus ਦੀ ਹਾਈਬ੍ਰਿਡ ਕਾਰ ਭਾਰਤ 'ਚ ਲਾਂਚ
Tuesday, Feb 20, 2018 - 05:34 PM (IST)
ਜਲੰਧਰ- ਜਾਪਾਨੀ ਕਾਰ ਕੰਪਨੀ ਟੋਇਟਾ ਦੀ ਲਗਜ਼ਰੀ ਡਵਿਜ਼ਨ, ਲੈਕਸਸ ਨੇ ਕੰਪਨੀ ਦੀ ਐੱਲ. ਐੱਸ. ਕਾਰ ਰੇਂਜ ਭਾਰਤ 'ਚ ਲਾਂਚ ਕੀਤੀ ਹੈ। ਕੰਪਨੀ ਨੇ ਭਾਰਤ 'ਚ ਹਾਇ-ਬਰਿਡ ਐੱਲ. ਐੱਸ 500 ਐੱਚ ਨੂੰ ਲਾਂਚ ਕੀਤਾ ਹੈ। ਇਸ ਦੀ ਐਕਸ ਸ਼ੋਰੂਮ ਕੀਮਤ 1.8 ਕਰੋੜ ਰੁਪਏ ਰੱਖੀ ਗਈ ਹੈ। ਇਸ ਦਾ ਟਾਪ ਵਰਜ਼ਨ ਤੁਹਾਨੂੰ 1.9 ਕਰੋੜ ਰੁਪਏ ਦੀ ਐਕਸ ਸ਼ੋਰੂਮ ਕੀਮਤ 'ਤੇ ਮਿਲੇਗਾ।
ਲੰਬੇ ਵ੍ਹੀਲਬੇਸ ਮਾਡਲ 'ਚ 3.5 ਲਿਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਇਸ 'ਚ 310.8kV ਦੀ ਇਕ ਲਿਥੀਅਮ ਆਇਨ ਬੈਟਰੀ ਵੀ ਦਿੱਤੀ ਗਈ ਹੈ। ਇਹ ਕਾਰ ਸਿਰਫ਼ 5.4 ਸੈਕਿੰਡਸ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜਨ 'ਚ ਸਮਰੱਥ ਹੈ।
ਇਸ 'ਚ ਮਲਟੀ ਸਟੇਜ ਹਾਇ-ਬਰਿਡ ਸਿਸਟਮ ਹੈ ਜਿਸ ਦੀ ਮਦਦ ਨਾਲ ਫਿਊਲ ਦੀ ਖਪਤ ਘੱਟ ਹੁੰਦੀ ਹੈ। ਇੰਜਣ 10 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਹੈ। ਇਸ ਦੇ ਨਾਲ ਹੀ ਹਾਇਟੈੱਕ ਸਾਊਂਡ ਸਿਸਟਮ ਵੀ ਇਸ 'ਚ ਦਿੱਤਾ ਗਿਆ ਹੈ।
ਕਾਰ ਦੇ ਅੰਦਰ ਆਰਾਮ ਦਾ ਖਾਸ ਖਿਆਲ ਰੱਖਿਆ ਗਿਆ ਹੈ। 1,022 ਐੱਮ. ਐੱਮ ਦਾ ਲੇਗਰੂਮ ਹੈ। ਭਾਰਤੀ ਬਾਜ਼ਾਰ 'ਚ ਪਿਛਲੇ ਸਾਲ ਮਾਰਚ 'ਚ ਦਸਤਕ ਦੇਣ ਵਾਲੀ ਲੈਕਸਸ ਭਵਿੱਖ 'ਚ ਆਪਣੇ ਵਾਹਨਾਂ ਨੂੰ ਬੈਂਗਲੁਰੂ ਸਥਿਤ ਟੋਇਟਾ ਦੇ ਪਲਾਂਟ 'ਚ ਅਸੈਂਬਲ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ।
