ਹਾਈਟੈੱਕ ਫੀਚਰਸ ਨਾਲ ਲੈਸ 2018 ਟੋਇਟਾ ਲੈਂਡ ਕਰੂਜ਼ਰ Prado ਭਾਰਤ ''ਚ ਹੋਈ ਲਾਂਚ

03/18/2018 11:44:23 AM

ਜਲੰਧਰ-2018 ਆਟੋ ਐਕਸਪੋ 'ਚ ਮਿਲੇ ਜਨਤਕ ਰਿਸਪਾਂਸ ਤੋਂ ਬਾਅਦ ਜਪਾਨੀ ਵਾਹਨ ਨਿਰਮਾਤਾ ਕੰਪਨੀ ਟੋਇਟਾ ਨੇ 2018 ਲੈਂਡ ਕਰੂਜ਼ਰ Prado ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਮੁੰਬਈ 'ਚ ਇਸ ਦੀ ਐਕਸ-ਸ਼ੋਰੂਮ ਕੀਮਤ 94.4 ਲੱਖ ਰੁਪਏ ਰੱਖੀ ਗਈ ਹੈ।

 

ਇਸ ਦਾ ਸ਼ਾਰਪ ਐਕਸਟੀਰਿਅਰ ਕਿਸੇ ਨੂੰ ਵੀ ਅਟ੍ਰੈਕਟ ਜਾਂ ਆਕਰਸ਼ਿਤ ਕਰਨ ਦੇ ਲਈ ਕਾਫੀ ਵਧੀਆ ਹੈ। ਇਹ ਕਾਫੀ ਹੱਦ ਤੱਕ Fortune (ਫਾਰਚੂਨ) ਤੋਂ ਇੰਸਪਾਇਰਡ ਲੱਗਦਾ ਹੈ। ਇਸ ਦਾ ਕੈਬਿਨ ਪੂਰੀ ਤਰ੍ਹਾਂ ਨਾਲ ਕਾਲੇ ਰੰਗ ਦਾ ਹੈ ਅਤੇ ਇਸ 'ਚ ਪੁਰਾਣੇ ਮਾਡਲ ਦੇ ਮੁਕਾਬਲੇ ਕਈ ਅਪਡੇਟਸ ਦਿੱਤੇ ਗਏ ਹਨ। ਦੇਖਣ 'ਚ ਅਪਮਾਰਕੀਟ ਲੱਗਣ ਵਾਲਾ ਇਹ ਕੈਬਿਨ ਕਾਫੀ ਸਪੇਸੀਅਸ ਹੈ। 

 

ਇਸ 'ਚ LED ਪ੍ਰੋਜੈਕਟਰ ਹੈੱਡਲੈਂਪਸ ਹਨ, ਜੋ ਕਿ ਵਾਸ਼ਰਾਂ ਨਾਲ ਲੈਸ ਹੈ। ਮੂਨ ਰੂਫ, LED ਫਾਗ ਲੈਂਪਸ , 3 ਜੋਨ ਕਲਾਈਮੇਟ ਕੰਟਰੋਲ , ਪਾਰਕਿੰਗ ਅਸਿਸਟ ਸਿਸਟਮ , ਪਾਵਰਡ ਐਂਡ ਹੀਟਿਡ ਸੀਟਸ ਆਦਿ ਇਸ ਦੇ ਫੀਚਰਸ ਹਨ। ਇਸ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ USB , Aux-in, FM , CD ਅਤੇ ਬਲੂਟੁੱਥ ਕੁਨੈਕਟੀਵਿਟੀ ਨੂੰ ਸਪੋਰਟ ਕਰਦਾ ਹੈ। ਇਸ 'ਚ 9 ਸਪੀਡ ਸਿਸਟਮ ਵੀ ਦਿੱਤਾ ਗਿਆ ਹੈ।

 

Land Cruiser Prado 'ਚ 3.0 ਲੀਟਰ, ਟਰਬੋਚਾਰਜ਼ਡ, 4 ਸਿਲੰਡਰ ਡੀਜ਼ਲ ਇੰਜਣ ਹੈ, ਜੋ ਕਿ 5 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਟੋਇਟਾ ਪ੍ਰਾਡੋ 'ਚ ਅਡੈਪਟਿਵ ਵੇਰੀਬੇਲ ਸਸਪੇਂਸ਼ਨ, ਮਲਟੀ ਟੈਰੇਨ ABS, 5 ਸਪੀਡ Crawl ਕੰਟਰੋਲ ਅਤੇ ਪੈਰਾਨੋਮਿਕ ਵਿਊ ਮੋਨੀਟਰ ਹੈ। ਇਸ 'ਚ 7 ਏਅਰਬੈਗਸ, ਵਹੀਕਲ ਸਟੈਬਿਲਿਟੀ ਕੰਟਰੋਲ ਅਤੇ ਫ੍ਰੰਟ ਹੈਂਡਰੈਸਟਸ ਆਦਿ ਫੀਚਰਸ ਦਿੱਤੇ ਗਏ ਹਨ।


Related News