ਭਾਰਤ 'ਚ Lamborghini ਨੇ ਲਾਂਚ ਕੀਤੀ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਵਾਲੀ SUV

01/11/2018 6:56:53 PM

ਜਲੰਧਰ - ਇਟਲੀ ਦੀ ਸੁਪਰਕਾਰ ਨਿਰਮਾਤਾ ਕੰਪਨੀ ਲੈਂਬੋਰਗਿਨੀ ਨੇ ਭਾਰਤ 'ਚ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਵਾਲੀ SUV ਯੁਰਸ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦਮਦਾਰ SUV 'ਚ 4.0- ਲਿਟਰ ਦਾ ਵੀ 8 ਇੰਜਣ ਲਗਾਇਆ ਹੈ ਜਿਸ ਦੇ ਨਾਲ ਇਹ ਕਾਰ 0-100 ਕਿ. ਮੀ/ਘੰਟੇ ਦੀ ਰਫਤਾਰ 'ਤੇ ਪੁਜਣ 'ਚ ਮਹਿਜ਼ 3.6 ਸੈਕਿੰਡ ਦਾ ਸਮਾਂ ਲੈਂਦੀ ਹੈ। ਉਥੇ ਹੀ ਕੰਪਨੀ ਨੇ ਭਾਰਤ 'ਚ ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 3 ਕਰੋੜ ਰੁਪਏ ਰੱਖੀ ਹੈ।

PunjabKesari

ਇੰਜਣ 
ਲੈਂਬੋਰਗਿਨੀ ਯੁਰਸ 'ਚ 4.0-ਲਿਟਰ ਦਾ ਟਵਿਨ ਟਰਬੋ ਵੀ8 ਇੰਜਣ ਲਗਾਇਆ ਗਿਆ ਹੈ ਜੋ ਕੰਪਨੀ ਦੇ ਇਤਹਾਸ 'ਚ ਪਹਿਲੀ ਵਾਰ ਇਸਤੇਮਾਲ ਕੀਤਾ ਗਿਆ ਟਰਬੋ ਇੰਜਣ ਹੈ। ਇਹ ਇੰਜਣ 641 bhp ਦੀ ਪਾਵਰ ਅਤੇ 850 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਕੰਪਨੀ ਨੇ ਇੰਜਣ ਨੂੰ 8-ਸਪੀਡ ਟਾਰਕ ਕੰਵਰਟਰ ਟਰਾਂਸਮਿਸ਼ਨ ਤੋਂ ਲੈਸ ਕੀਤਾ ਹੈ।PunjabKesari

ਤੂਫਾਨੀ ਰਫਤਾਰ
ਇਹ ਕਾਰ 0-100 ਕਿ.ਮੀ/ਘੰਟਾ ਦੀ ਰਫਤਾਰ 'ਤੇ ਪੁੱਜਣ 'ਚ ਮਹਿਜ਼ 3.6 ਸੈਕਿੰਡ ਦਾ ਸਮਾਂ ਲੈਂਦੀ ਹੈ, ਉਥੇ ਹੀ ਇਸ ਨੂੰ 200 ਕਿ. ਮੀ/ਘੰਟੇ ਦੀ ਰਫਤਾਰ ਫੜਨ 'ਚ ਸਿਰਫ 12.8 ਸੈਕਿੰਡ ਦਾ ਸਮਾਂ ਲਗਦਾ ਹੈ ਅਤੇ ਕਾਰ ਦਾ ਟਾਪ ਸਪੀਡ 305 ਕਿ. ਮੀ/ਘੰਟਾ ਹੈ।

PunjabKesari
 

ਫੀਚਰਸ
ਇਸ ਕਾਰ 'ਚ ਬਿਹਤਰੀਨ ਗਰਿਲ ਦੇ ਨਾਲ ਹੀ ਐੱਲ. ਈ. ਡੀ. ਹੈੱਡਲੈਂਪਸ, ਐੱਲ. ਈ. ਡੀ ਟੇਲ-ਲਾਈਟਸ ਦੇ ਨਾਲ ਹੀ ਬਹੁਤ ਸਾਰੇ ਲਗਜ਼ਰੀ ਫੀਚਰਸ ਦਿੱਤੇ ਹਨ। ਲੈਂਬੌਰਗਿਨੀ ਨੇ ਇਸ ਕਾਰ 'ਚ ਰਫਤਾਰ ਦੇ ਨਾਲ ਬਿਕਹਤਰੀਨ ਬਰੇਕਿੰਗ ਵੀ ਦਿੱਤੀ ਹੈ ਜਿਸ ਦੇ ਨਾਲ ਕਾਰ ਨੂੰ ਸਪੀਡ 'ਚ ਚਲਾਉਣ ਦੇ ਨਾਲ ਹੀ ਉਲਟ ਹਲਾਤਾਂ 'ਚ ਜਲਦ ਕੰਟਰੋਲ 'ਚ ਵੀ ਲਿਆਇਆ ਜਾ ਸਕਦਾ ਹੈ।

PunjabKesari


Related News