ਅਗਸਤ 'ਚ ਲਾਂਚ ਹੋਵੇਗੀ made in india ਜੀਪ ਕੰਪਾਸ, ਜਾਣੋ ਖੂਬੀਆਂ

06/09/2017 1:34:30 PM

ਜਲੰਧਰ- ਜੀਪ ਦੀ ਪਹਿਲੀ ਮੇਡ-ਇਨ-ਇੰਡੀਆ ਐੱਸ. ਯੂ. ਵੀ ਕੰਪਾਸ ਦਾ ਕਾਫ਼ੀ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਹੈ, ਜਾਣਕਾਰੀ ਮਿਲੀ ਹੈ ਕਿ ਇਸ ਨੂੰ ਅਗਸਤ ਦੇ ਪਹਿਲੇ ਹਫਤੇ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ ਕਰੀਬ 20 ਲੱਖ ਰੁਪਏ ਦੇ ਕਰੀਬ ਕਰੀਬ ਹੋਵੇਗੀ, ਇਸ ਦਾ ਮੁਕਾਬਲਾ ਹੁੰਡਈ ਟਿਊਸਾਨ, ਹੌਂਡਾ ਸੀ. ਆਰ-ਵੀ, ਫਾਕਸਵੈਗਨ ਟਿਗਵਾਨ ਅਤੇ ਸਕੌਡਾ ਕਰਾਕ ਨਾਲ ਹੋਵੇਗਾ।

ਜੀਪ ਨੇ ਅਪ੍ਰੈਲ ਮਹੀਨੇ 'ਚ ਕੰਪਾਸ ਐੱਸ. ਯੂ. ਵੀ ਤੋਂ ਪਰਦਾ ਚੁੱਕਿਆ ਸੀ, ਇਸ ਮਹੀਨੇ ਦੀ ਸ਼ੁਰੂਆਤ 'ਚ ਕੰਪਾਸ ਦਾ ਪ੍ਰੋਡਕਸ਼ਨ ਵਰਜ਼ਨ ਸਾਹਮਣੇ ਆਇਆ, ਇਸ ਨੂੰ ਫਿਏਟ ਕਰਾਇਸਲਰ ਆਟੋਮੋਬਾਇਲਸ (ਐੱਫ. ਸੀ. ਏ) ਦੇ ਰੰਜਨਗਾਂਵ ਸਥਿਤ ਪਲਾਂਟ 'ਚ ਤਿਆਰ ਕੀਤਾ ਗਿਆ ਹੈ। ਇਸ ਪਲਾਂਟ 'ਚ ਫਿਏਟ ਨੇ 1800 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ, ਇੱਥੇ ਕੇਵਲ ਰਾਈਟ-ਹੈਂਡ-ਡਰਾਈਵ ਵਾਲੀ ਕੰਪਾਸ ਬਣਾਈ ਜਾ ਰਹੀ ਹੈ, ਇਸ ਨੂੰ ਭਾਰਤ 'ਚ ਉਤਾਰਨ ਤੋਂ ਇਲਾਵਾ ਜਾਪਾਨ ਅਤੇ ਬ੍ਰੀਟੇਨ 'ਚ ਵੀ ਐਕਸਪੋਰਟ ਕੀਤਾ ਜਾਵੇਗਾ।

ਕੰਪਾਸ ਐੱਸ. ਯੂ. ਵੀ 'ਚ ਦੋ ਇੰਜਣ ਆਪਸ਼ਨ 'ਚ ਮਿਲੇਗੀ। ਪੈਟਰੋਲ ਵਰਜਨ 'ਚ 1.4 ਲਿਟਰ ਟਰਬੋ ਮਲਟੀ ਏਅਰ 2 ਇੰਜਣ, 7-ਸਪੀਡ ਡਿਊਲ ਡਰਾਇ ਕਲਚ ਆਟੋਮੈਟਿਕ ਟਰਾਂਸਮਿਸ਼ਨ (ਡੀ. ਡੀ. ਸੀ. ਟੀ)  ਨਾਲ ਆਵੇਗਾ ਜਦ ਕਿ ਡੀਜ਼ਲ ਵਰਜਨ 'ਚ 2.0 ਲਿਟਰ ਮਲਟੀਜੈੱਟ ਡੀਜ਼ਲ ਇੰਜਣ, 6- ਸਪੀਡ ਮੈਨੂਅਲ ਗਿਅਰਬਾਕਸ ਨਾਲ ਆਵੇਗਾ। ਇਸ 'ਚ ਟੂ-ਵ੍ਹੀਲ-ਡਰਾਇਵ ਸਟੈਂਡਰਡ ਰਹੇਗਾ, ਇਸ ਤੋਂ ਆਲ- ਵ੍ਹੀਲ-ਡਰਾਇਵ ਦੀ ਆਪਸ਼ਨ ਵੀ ਮਿਲੇਗੀ। ਕੰਪਾਸ ਐੱਸ. ਯੂ. ਵੀ ਤਿੰਨ ਵੇਰਿਅੰਟ ਸਪੋਰਟ, ਲਾਂਗਿਟਿਊਡ ਅਤੇ ਲਿਮਟਿਡ 'ਚ ਮਿਲੇਗੀPunjabKesari

ਸੇਫਟੀ ਲਈ ਇਸ 'ਚ ਛੇ ਏਅਰਬੈਗ, ਫੋਰ-ਚੈਨਲ ਏ. ਬੀ. ਐੱਸ ਦੇ ਨਾਲ ਈ. ਬੀ. ਡੀ, ਪੈਨਿਕ-ਬ੍ਰੇਕ ਅਸਿਸਟ, ਰੋਲ ਮਿਟਿਗੇਸ਼ਨ ਅਤੇ ਬ੍ਰੇਕ ਪ੍ਰੀਫਿਲ ਜਿਵੇਂ ਫੀਚਰ ਮਿਲਣਗੇ, ਉਥੇ ਹੀ ਕੰਫਰਟ ਅਤੇ ਸਹੂਲਤ ਲਈ ਇਸ 'ਚ ਐੱਲ. ਈ. ਡੀ ਹੈੱਡਲੈਂਪਸ, ਐੱਲ. ਈ. ਡੀ ਟੇਲਲੈਂਪਸ,3.5/7 ਇੰਚ ਐੱਲ. ਈ. ਡੀ ਡਰਾਇਵਰ ਇੰਫੋਟੇਂਮੇਂਟ ਡਿਸਪਲੇ ਅਤੇ 8 ਇੰਚ ਟਚ-ਸਕ੍ਰੀਨ ਇੰਫੋਟੇਂਮੇਂਟ ਸਿਸਟਮ ਮਿਲੇਗਾ।


Related News