ਛੇਤੀ ਹੀ ਭਾਰਤੀ ਬਾਜ਼ਾਰ ''ਚ ਦਸਤਕ ਦੇਵੇਗੀ ਹੌਂਡਾ ਦੀ ਨਵੀਂ WR - V

Sunday, Dec 11, 2016 - 02:33 PM (IST)

ਛੇਤੀ ਹੀ ਭਾਰਤੀ ਬਾਜ਼ਾਰ ''ਚ ਦਸਤਕ ਦੇਵੇਗੀ ਹੌਂਡਾ ਦੀ ਨਵੀਂ WR - V

ਜਲੰਧਰ - ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ ਬ੍ਰਾਜ਼ੀਲ ''ਚ ਆਯੋਜਿਤ ਸਾਓ ਪਾਉਲੋ ਇੰਟਰਨੈਸ਼ਨਲ ਮੋਟਰ ਸ਼ੋ-2016 ਦੇ ਦੌਰਾਨ ਆਪਣੀ ਪਹਿਲੀ ਕਾਂਪੈਕਟ ਐੱਸ. ਯੂ ਵੀ ਡਬਲਿਯੂ. ਆਰ-ਵੀ ਪੇਸ਼ ਕੀਤੀ ਹੈ ਜਿਨੂੰ ਭਾਰਤ ''ਚ ਅਗਲੇ ਸਾਲ ਮਾਰਚ ਦੇ ਮਹੀਨੇ ''ਚ ਲਾਂਚ ਕੀਤਾ ਜਾ ਸਕਦਾ ਹੈ। ਡਬਲੀਯੀ. ਆਰ-ਵੀ ਕਾਰ ਨੂੰ ਹੌਂਡਾ ਜੈਜ਼ ਦੇ ਪਲੈਟਫਾਰਮ ''ਤੇ ਤਿਆਰ ਕੀਤਾ ਗਿਆ ਹੈ। ਇਸ ਦਾ ਡਿਜ਼ਾਇਨ ਵੀ ਕਾਫ਼ੀ ਦਮਦਾਰ ਹੈ,  ਜਿਸ ਵਜ੍ਹਾ ਨਾਲ ਇਹ ਅਗੇ ਤੋਂ ਚੌੜੀ ਨਜ਼ਰ ਆਉਂਦੀ ਹੈ।

 

ਇਸ ਕਾਰ ''ਚ 90 ਬੀ. ਐੱਚ. ਪੀ ਪਾਵਰ ਜਨਰੇਟ ਕਰਨ ਵਾਲਾ 1.2 ਲਿਟਰ ਦਾ ਪੈਟਰੋਲ ਇੰਜਣ ਅਤੇ ਆਪਸ਼ਨ ''ਚ 100 ਬੀ. ਐੱਚ. ਪੀ ਪਾਵਰ ਦੇਣ ਵਾਲਾ 1.5 ਲਿਟਰ ਦਾ ਡੀਜ਼ਲ ਇੰਜਣ ਲਗਾ ਹੋਵੇਗਾ। ਇਸ ਕਾਰ ਦੇ ਜ਼ਿਆਦਾਤਰ ਫੀਚਰ ਹੌਂਡਾ ਜੈਜ਼ ਜਿਹੇ ਹੀ ਹੋਣਗੇ, ਯਾਨੀ ਇਸ ''ਚ ਵੀ ਜੈਜ਼ ਜਿਨ੍ਹਾਂ ਵੱਡਾ ਕੈਬਿਨ, ਸੈਗਮੇਂਟ ''ਚ ਸਭ ਤੋਂ ਜ਼ਿਆਦਾ ਬੂਟ ਸਪੇਸ ਅਤੇ ਮੈਜਿਕ ਸੀਟ ਜਿਹੀਆਂ ਆਪਸ਼ਨ ਮਿਲਣਗੀਆਂ। 4- ਮੀਟਰ ਐੱਸ. ਯੂ. ਵੀ ਸੈਗਮੇਂਟ ''ਚ ਇਸ ਕਾਰ ਦਾ ਮੁਕਾਬਲਾ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ, ਮਹਿੰਦਰਾ ਟੀ. ਯੂ. ਵੀ-300 ਅਤੇ ਫੋਰਡ ਦੀ ਈਕੋਸਪੋਰਟ ਨਾਲ ਹੋਵੇਗਾ।


Related News