HONDA ਨੇ ਲਾਂਚ ਕੀਤਾ ਨਵਾਂ ਸਕੂਟਰ CLIQ, ਘੱਟ ਬਜਟ 'ਚ ਕਈ ਸਾਰੀਆਂ ਖੂਬੀਆਂ

Wednesday, Jun 21, 2017 - 02:09 PM (IST)

ਜਲੰਧਰ- ਹੌਂਡਾ ਮੋਟਰ ਸਾਈਕਲ ਐਂਡ ਸਕੂਟਰ ਇੰਡੀਆ ਨੇ ਜੈਪੁਰ 'ਚ ਆਪਣਾ ਨਵਾਂ ਅਤੇ ਸਸਤਾ ਸਕੂਟਰ CLIQ ਲਾਂਚ ਕਰ ਦਿੱਤਾ ਹੈ। ਇਸ ਸਕੂਟਰ ਨੂੰ ਲਿਆਉਣ ਦਾ ਸਿੱਧਾ ਮਕਸਦ ਪੇਂਡੂ ਇਲਾਕੀਆਂ ਦੇ ਲੋਕਾਂ ਨੂੰ ਘੱਟ ਬਜਟ 'ਚ ਇਕ ਆਟੋਮੈਟਿਕ ਸਕੂਟਰ ਉਪਲੱਬਧ ਕਰਾਉਣਾ ਸੀ। ਘੱਟ ਬਜਟ ਵਾਲੇ ਇਸ ਸਕੂਟਰ ਨੂੰ ਪੇਸ਼ ਕਰਕੇ ਕੰਪਨੀ ਆਪਣੇ ਗਾਹਕਾਂ ਦੀ ਗਿਣਤੀ ਵਧਾਏਗੀ। ਇਸ 'ਚ ਆਰਾਮ ਅਤੇ ਜ਼ਿਆਦਾ ਜਗ੍ਹਾ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ। 

PunjabKesari

ਕੀਮਤ 
ਹੌਂਡਾ ਦੇ ਵਲੋਂ CLIQ ਇਹ ਇਕ ਬਜਟ ਸਕੂਟਰ ਹੈ ਅਤੇ ਦਿੱਲੀ 'ਚ ਇਸ ਦੀ ਐਕਸ ਸ਼ੋਅ ਰੂਮ ਕੀਮਤ 42,499 ਰੁਪਏ ਰੱਖੀ ਹੈ ਅਤੇ ਇਹ 4 ਕਲਰਸ 'ਚ ਉਪਲਬਧ ਹੋਵੇਗਾ। 

PunjabKesari

ਕੀ ਹੈ ਖਾਸ ਇਸ 'ਚ 
ਰੋਜ਼ਾਨਾ ਇਸਤੇਮਾਲ ਲਈ ਇਹ ਬਿਹਤਰ ਆਪਸ਼ਨ ਹੋਵੇਗਾ। ਇਸ 'ਚ ਮੋਬਾਇਲ ਚਾਰਜਿੰਗ ਸਾਕੇਟ, ਜ਼ਿਆਦਾ ਲੈਗਰੂਮ, ਜ਼ਿਆਦਾ ਅੰਡਰ ਸੀਟ ਸਟੋਰੇਜ ਅਤੇ ਜ਼ਿਆਦਾ ਭਾਰ ਕੈਰੀ ਕਰਨ ਦੀ ਸਮਰੱਥਾ ਹੈ। ਇਹ ਇਕ ਯੂਨੀਸੇਕਸ ਮਾਡਲ ਹੈ ਅਤੇ ਇਸ ਨੂੰ ਰਾਇਡ ਅਤੇ ਹੈਂਡਲ ਕਰਣਾ ਅਸਾਨ ਹੋਵੇਗਾ ਅਜਿਹਾ ਕੰਪਨੀ ਦਾ ਮੰਨਣਾ ਹੈ। ਇਸ 'ਚ 14 ਲਿਟਰ ਦਾ ਅੰਡਰ ਸੀਟ ਸਟੋਰਜ਼ ਸਪੇਰਸ ਦਿੱਤਾ ਗਿਆ ਹੈ ਤਾਂ ਕਿ ਜ਼ਿਆਦਾ ਸਾਮਾਨ ਕੈਰੀ ਕੀਤਾ ਜਾ ਸਕੇ। ਨਵਾਂ 3L9Q ਹੌਂਡਾ ਦੇ ਟਾਪੁਕਾਰਾ ਪਲਾਨ 'ਚ ਹੀ ਬਣੇਗਾ।

PunjabKesari

ਕਿਫਾਇਤੀ ਇੰਜਣ
ਨਵੇਂ CLIQ 'ਚ 110cc ਦਾ ਇੰਜਣ ਲਗਾ ਹੈ ਜੋ 8 ਬੀ. ਐੱਚ. ਪੀ ਦੀ ਪਾਵਰ ਅਤੇ 8.94 ਐੱਨ. ਐੱਮ ਦਾ ਟਾਰਕ ਦਿੰਦਾ ਹੈ। ਕੰਪਨੀ ਮਤਾਬਕ ਇਸ 'ਚ ਬਿਹਤਰ ਮਾਇਲੇਜ ਅਤੇ ਪਰਫਾਰਮੇਨਸ ਮਿਲੇਗੀ।  ਬਿਹਤਰ ਬ੍ਰੇਕਿੰਗ ਲਈ ਕੰਪਨੀ ਨੇ ਇਸ' ਚ ਕਾਂਬੀ ਬ੍ਰੇਕ ਸਿਸਟਮ ਦੀ ਵੀ ਸਹੂਲਤ ਦਿੱਤੀ ਹੈ। ਕੰਪਨੀ ਦੇ ਦਾਅਵੇ ਮੁਤਾਬਕ 3liq 60 kmpl ਦਾ ਮਾਇਲੇਜ ਦੇਵੇਗਾ। ਕੰਪਨੀ ਇਸ ਸਕੂਟਰ ਨੂੰ ਭਾਰਤ ਦੇ ਹੋਰ ਸ਼ਹਿਰਾਂ 'ਚ ਵੀ ਲਾਂਚ ਕਰੇਗੀ।


Related News