ਹੌਂਡਾ Civic ਲਾਂਚ ਕਰਨ ਬਾਰੇ ਕੰਪਨੀ ਨੇ ਕੀਤਾ ਖੁਲਾਸਾ

Wednesday, May 02, 2018 - 06:36 PM (IST)

ਹੌਂਡਾ Civic ਲਾਂਚ ਕਰਨ ਬਾਰੇ ਕੰਪਨੀ ਨੇ ਕੀਤਾ ਖੁਲਾਸਾ

ਜਲੰਧਰ- ਹੁਣ ਜਾਪਾਨੀ ਕਾਰਮੇਕਰ ਕੰਪਨੀ ਹੌਂਡਾ ਨੇ ਇਸ ਸਾਲ ਦੇ ਆਟੋ ਐਕਸਪੋ 'ਚ 10th ਜਨਰੇਸ਼ਨ ਸਿਵਿਕ ਸਿਡਾਨ ਨੂੰ ਪ੍ਰਦਰਸ਼ਿਤ ਕੀਤਾ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਮਾਰਕੀਟ 'ਚ ਆਪਣੀ ਹਾਲਤ ਮਜ਼ਬੂਤ ਕਰਣ ਲਈ ਪੂਰੀ ਤਿਆਰੀ ਦੇ ਨਾਲ ਉਤਰ ਰਹੀ ਹੈ। ਕੰਪਨੀ ਐਕਸਪੋ 'ਚ ਹੌਂਡਾ ਸਿਵਿਕ ਦੇ ਲਾਂਚ ਦਾ ਖੁਲਾਸਾ ਕਰ ਚੁੱਕੀ ਹੈ। ਇਹ ਗੱਡੀ 2018-19 ਦੇ ਫਾਇਨੈਂਸ਼ਲ ਇਅਰ ਤੱਕ ਮਾਰਕੀਟ 'ਚ ਸੇਲ ਲਈ ਆ ਜਾਵੇਗੀ।


ਹੌਂਡਾ ਸਿਵਿਕ ਦੀ ਵਾਪਸੀ ਦਾ ਇੰਡੀਅਨ ਮਾਰਕੀਟ 'ਚ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ। ਇਸ ਗੱਡੀ 'ਚ ਡੀਜ਼ਲ ਇੰਜਣ ਯੂਨੀਟ ਵੀ ਹੈ, ਸਿਵਿਕ 'ਚ 1.6 ਲਿਟਰ ਡੀਜ਼ਲ ਇੰਜਣ ਹੈ। ਇਸ ਦੇ ਨਾਲ 1.8 ਲਿਟਰ ਪੈਟਰੋਲ ਇੰਜਣ ਦੀ ਆਪਸ਼ਨ ਵੀ ਹੋਵੇਗੀ। ਪੈਟਰੋਲ ਇੰਜਣ ਦੀ ਪਾਵਰ ਆਉਟਪੁੱਟ 138 ਬੀ. ਐੈੱਚ. ਪੀ ਅਤੇ 174 ਐੱਨ. ਐੱਮ ਹੈ। PunjabKesari 
ਹੌਂਡਾ ਸਿਵਿਕ 2018 ਦੀ ਚੇਸੀਸ ਪਹਿਲਾਂ ਤੋਂ  ਹੱਲਕੀ ਅਤੇ ਸਖਤ ਹੈ। ਇਸ ਤੋਂ ਕਾਰ ਦੇ ਪਰਫਾਰਮੇਨਸ 'ਚ ਵੀ ਫਰਕ ਵਿਖੇਗਾ। ਗੱਡੀ ਦੇ ਇੰਟੀਰਿਅਰ ਨੂੰ ਹਾਇ-ਕਲਾਸ ਬਣਾਇਆ ਗਿਆ ਹੈ ਨਾਲ ਹੀ ਕਈ ਨਵੇਂ ਕੁਨੈੱਕਟੀਵਿਟੀ ਅਤੇ ਸੇਫਟੀ ਫੀਚਰਸ ਵੀ ਹਨ।  

ਕਾਰ ਦੇ ਬੇਸ ਮਾਡਲ ਦੀ ਅਨੁਮਾਨਿਤ ਕੀਮਤ 15 ਲੱਖ ਰੁਪਏ ਹੈ ਉਥੇ ਹੀ ਟਾਪ ਮਾਡਲ ਦੀ ਕੀਮਤ 20 ਲੱਖ ਰੁਪਏ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।


Related News