Honda CBR1000RR Fireblade ਸੁਪਰਬਾਈਕ ਦੀ ਬੁਕਿੰਗ ਹੋਈ ਸ਼ੁਰੂ, ਕੀਮਤ ਜਾਣ ਹੋ ਜਾਵੋਗੇ ਹੈਰਾਨ

04/20/2017 2:35:51 PM

ਜਲੰਧਰ- ਬਾਈਕ ਲਵਰਜ਼ ਦੀ ਮੁਰਾਦਾ ਪੂਰੀ ਕਰਦੇ ਹੋਏ ਹੋਂਡਾ ਮੋਟਰਸਾਇਕਲ ਐਂਡ ਸਕੂਟਰ ਇੰਡੀਆ ਪ੍ਰਿਆ ਲਿਮਟਿਡ ਨੇ ਆਪਣੇ ਫਲੈਗਸ਼ਿਪ ਸੁਪਰਸਪੋਰਟ ਮੋਟਰਸਾਈਕਲ ਦੇ 25 ਸਾਲ ਪੂਰੇ ਹੋਣ ਦੇ ਮੌਕੇ ''ਤੇ ਭਾਰਤ ''ਚ ਨਵੀਂ ਹੌਂਡਾ ਸੀ. ਬੀ. ਆਰ 1000 ਆਰ. ਆਰ ਫਾਇਰਬਲੇਡ ਅਤੇ ਸੀ. ਬੀ. ਆਰ 1000 ਆਰ. ਆਰ ਫਾਇਰਬਲੇਡ ਐੱਸ. ਪੀ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਫਾਇਰਬਲੇਡ ਦੇ ਇਸ 2017 ਵਰਜਨ ਨੂੰ ਕੰਪਲੀਟ ਬਿਲਟ ਯੂਨਿਟ ਮਤਲਬ ਦੀ ਸੀ. ਬੀ. ਯੂ ਦੇ ਰੂਪ ''ਚ ਭਾਰਤੀ ਬਾਜ਼ਾਰ ''ਚ ਉਤਾਰਿਆ ਜਾਵੇਗਾ। ਇਸ ਦੀ ਪੂਰੀ ਜਾਣਕਾਰੀ ਹੌਂਡਾ ਨੇ ਆਪਣੀ ਵੈੱਬਸਾਈਟ Honda 2Wheelersindia.com ''ਤੇ ਉਪਲਬੱਧ ਕਰਵਾਇਆ ਹੈ। ਫਿਲਹਾਲ ਦਿੱਲੀ ਅਤੇ ਮੁੰਬਈ ਦੇ ਆਉਟਲੇਟ ਦੇ ਜਰੀਏ ਇਸ ਨੂੰ ਬੁੱਕ ਕੀਤਾ ਜਾ ਸਕਦਾ ਹੈ। 

ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡਿਆ ਪ੍ਰਿਆ ਲਿਮਟਿਡ ਦੇ ਸੇਲਸ ਐਂਡ ਮਾਰਕੀਟਿੰਗ ਸੀਨੀਅਰ ਵੌਇਸ ਪ੍ਰੇਜ਼ੀਡੇਂਟ ਯਦਵਿੰਦਰ ਸਿੰਘ ਗੁਲੇਰਿਆ ਨੇ ਕਿਹਾ, ''''2009 ''ਚ ਫਾਇਰਬਲੇਡ ਨੂੰ ਭਾਰਤ ''ਚ ਪਹਿਲੀ ਵਾਰ ਪੇਸ਼ ਕੀਤੇ ਜਾਣ ਤੋਂ ਬਾਅਦ ਤੋਂ ਇਸ ਨੇ ਪਰਫਾਰਮੇਨਸ ਅਤੇ ਭਰੋਸੇਯੋਗਤਾ ਦੀ ਨਜ਼ਰ ਨਾਲ ਨਵੇਂ ਮਾਨਕ ਸਥਾਪਤ ਕੀਤੇ ਹਨ। ਇਟਲੀ ਦੇ ਮਿਲਾਨ ''ਚ EICMA 2016ਦੇ ਦੌਰਾਨ ਅਨਵੀਲ ਕੀਤੀ ਗਈ 2017 ਸੀ. ਬੀ. ਆਰ 1000 ਆਰ. ਆਰ ਫਾਇਰਬਲੇਡ ਐੱਸ. ਪੀ ਸੁਪਰਸਪੋਰਟ ਸੈਗਮੇਂਟ ''ਚ ਆਪਣਾ 25ਵਾਂ ਸਾਲ ਮਨਾ ਰਹੀ ਹੈ। 2017 ਹੌਂਡਾ ਸੀ. ਬੀ. ਆਰ 1000 ਆਰ. ਆਰ ਫਾਇਰਬਲੇਡ ਫੋਰ ਸਿਲੰਡਰ ਇੰਜਣ ਨਾਲ ਲੈਸ ਹੈ ਜੋ 13,000 ਆਰ, ਪੀ. ਐੱਮ ''ਤੇ 189 ਬੀ. ਐੱਚ. ਪੀ ਅਤੇ 11,000 ਆਰ. ਪੀ. ਐੱਮ ''ਤੇ 114 ਐੱਨ. ਐੱਮ ਦਾ ਟਾਰਕ ਦਿੰਦੀ ਹੈ। ਇਸ ''ਚ ਸਿਕਸ-ਸਪੀਡ ਟਰਾਂਸਮਿਸ਼ਨ ਲਗਾ ਹੈ। ਇਸਦੇ ਪਰਫਾਰਮੇਨਸ ਨੂੰ ਹੋਰ ਵਧਾਉਣ ਲਈ ਹੁਣ ਇਸਦਾ ਵਜ਼ਨ 16 ਕਿੱਲੋਗ੍ਰਾਮ ਘੱਟ ਕਰ ਦਿੱਤਾ ਗਿਆ ਹੈ।

ਇਸ ਦੀ ਕੀਮਤ 17.61 ਲੱਖ ਰੁਪਏ ਐਕਸ ਸ਼ੋਰੂਮ ਦਿੱਲੀ ਰੱਖੀ ਗਈ ਹੈ। ਇਹ ਦੋ ਵੇਰਿਅੰਟ ਸੀ. ਬੀ. ਆਰ 1000 ਆਰ. ਆਰ ਫਾਇਰਬਲੇਡ ਅਤੇ ਐਸ. ਪੀ ''ਚ ਉਪਲੱਬਧ ਹੈ।


Related News