Goodyear ਕੰਪਨੀ ਨੇ ਪੇਸ਼ ਕੀਤੇ ਆਕਸੀਜ਼ਨ ਦੇਣ ਵਾਲੇ ਇਹ ਖਾਸ concept tyres
Friday, Mar 09, 2018 - 11:51 AM (IST)

ਜਲੰਧਰ- ਆਟੋਮੋਬਾਈਲ ਜਗਤ 'ਚ ਨਵੀਂ-ਨਵੀਂ ਟੈਕਨਾਲੌਜੀ ਇਜਾਤ ਹੋ ਰਹੀ ਹਨ। ਹੁਣ ਟਾਇਰਸ ਨਿਰਮਾਤਾ ਕੰਪਨੀ ਗੁਡਇਅਰ ਨੂੰ ਹੀ ਲੈ ਲਵੋ। ਟੈਕਨਾਲੌਜੀ 'ਚ ਕੰਪਨੀ ਸਭ ਤੋਂ ਅੱਗੇ ਰਹੀ ਹੈ ਪਿਛਲੇ ਕਈ ਸਾਲਾਂ 'ਚ ਕੰਪਨੀ ਨੇ ਕੁਝ ਚੰਗੀ ਟੈਕਨਾਲੌਜੀ ਨੂੰ ਪੇਸ਼ ਕੀਤਾ ਹੈ। ਜੇਨੇਵਾ ਮੋਟਰ ਸ਼ੋਅ 'ਚ ਟਾਇਰਸ ਬਣਾਉਣ ਵਾਲੀ ਕੰਪਨੀ ਗੁਡਇਅਰ ਨੇ ਇਕ ਅਜਿਹਾ ਟਾਇਰ ਪੇਸ਼ ਕੀਤਾ ਹਨ ਜੋ ਆਕਸੀਜਨ ਦੇਵੇਗਾ। ਗੁਡ ਈਅਰ ਨੇ ਇਸ ਕੰਸੈਪਟ ਟਾਇਰ ਦਾ ਨਾਮ ਹੀ ਆਕਸੀਜਨ ਰੱਖਿਆ ਹੈ।
ਗੁਡਈਅਰ ਦੇ ਆਕਸੀਜਨ ਦੇਣ ਵਾਲਾ ਇਹ ਕੰਸੈਪਟ ਟਾਇਰਸ ਭਵਿੱਖ ਦੀਆਂ ਸੜਕਾਂ ਅਤੇ ਸ਼ਹਿਰਾਂ ਨੂੰ ਧਿਆਨ 'ਚ ਰੱਖਦੇ ਹੋਏ ਤਿਆਰ ਕੀਤਾ ਹੈ, ਇਹ ਸੜਕ 'ਤੇ ਚੱਲਦੇ ਹੋਏ ਨਮੀ ਨੂੰ ਸੋਖਦਾ ਹੈ ਅਤੇ ਹਵਾ ਤੋਂ ਸੀ. ਓ 2 ਨੂੰ ਸਾਹ ਲਈ ਆਪਣੇ ਸਾਇਡਵੇਲ 'ਚ ਫੀਡ ਕਰਦਾ ਹੈ ਅਤੇ ਪ੍ਰਕਾਸ਼ ਸੰਨਸ਼ਲੇਸ਼ਣ ਰਾਹੀਂ ਆਕਸੀਜਨ ਜਾਰੀ ਕਰਦਾ ਹੈ। 2.5 ਮਿਲੀਅਨ ਵਾਹਨਾਂ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਪੈਰਿਸ ਦੇ ਆਕਾਰ ਵਾਲੇ ਸ਼ਹਿਰ 'ਚ ਇਸ ਦਾ ਮਤਲਬ ਲਗਭਗ 3,000 ਟਨ ਆਕਸੀਜਨ ਪੈਦਾ ਕਰਣਾ ਅਤੇ ਪ੍ਰਤੀ ਸਾਲ 4,000 ਟਨ ਤੋਂ ਜ਼ਿਆਦਾ ਕਾਰਬਨ ਡਾਇਆਕਸਾਇਡ ਨੂੰ ਅਵਸ਼ੋਸ਼ਿਤ ਕਰਣਾ ਹੋਵੇਗਾ।