Punjab: ਤਹਿਸੀਲਾਂ ''ਚ ਜਾਣ ਵਾਲੇ ਦੇਣ ਧਿਆਨ! ਇਨ੍ਹਾਂ 34 ਕਰਮਚਾਰੀਆਂ ਦੇ ਹੋਏ ਤਬਾਦਲੇ

Thursday, Aug 07, 2025 - 12:34 PM (IST)

Punjab: ਤਹਿਸੀਲਾਂ ''ਚ ਜਾਣ ਵਾਲੇ ਦੇਣ ਧਿਆਨ! ਇਨ੍ਹਾਂ 34 ਕਰਮਚਾਰੀਆਂ ਦੇ ਹੋਏ ਤਬਾਦਲੇ

ਲੁਧਿਆਣਾ (ਪੰਕਜ)- ਤਹਿਸੀਲਾਂ ’ਚ 7 ਸਾਲਾਂ ਤੋਂ ਘੱਟ ਸੇਵਾ ਵਾਲੇ ਕਲਰਕਾਂ ਨੂੰ ਰਜਿਸਟਰੀ ਕਲਰਕ ਵਜੋਂ ਨਿਯੁਕਤ ਕਰਨ ਸਬੰਧੀ ਪੰਜਾਬ ਸਰਕਾਰ ਦੀ ਨੀਤੀ ਨੂੰ ਲਾਗੂ ਕਰਦੇ ਹੋਏ ਡੀ. ਸੀ. ਨੇ 34 ਕਲਰਕਾਂ ਦੀ ਤਬਾਦਲਾ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ’ਚ ਉਹ ਲੋਕ ਵੀ ਸ਼ਾਮਲ ਹਨ, ਜੋ ਦਹਾਕਿਆਂ ਤੋਂ ਰਜਿਸਟਰੀ ਕਲਰਕ ਦੇ ਅਹੁਦੇ ਦਾ ਮਜ਼ਾ ਲੈ ਰਹੇ ਹਨ। ਦਰਅਸਲ ਸਰਕਾਰ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਭਵਿੱਖ ’ਚ ਸਿਰਫ਼ ਉਨ੍ਹਾਂ ਕਲਰਕਾਂ ਨੂੰ ਰਜਿਸਟਰੀ ਕਲਰਕ ਦੇ ਅਹੁਦੇ ’ਤੇ ਨਿਯੁਕਤ ਕੀਤਾ ਜਾਵੇਗਾ, ਜਿਨ੍ਹਾਂ ਦੀ ਸੇਵਾ 7 ਸਾਲ ਤੋਂ ਘੱਟ ਹੈ ਅਤੇ ਇਸ ਤੋਂ ਵੱਧ ਸੇਵਾ ਵਾਲੇ ਲੋਕਾਂ ਨੂੰ ਹੋਰ ਅਹੁਦਿਆਂ ’ਤੇ ਤਾਇਨਾਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Punjab: ਦੁਕਾਨਦਾਰਾਂ ਨੂੰ ਨਵੇਂ ਹੁਕਮ ਜਾਰੀ, ਲੱਗੀ ਇਹ ਸਖ਼ਤ ਪਾਬੰਦੀ

ਨਵੇਂ ਨਿਯੁਕਤ ਰਜਿਸਟਰੀ ਕਲਰਕ ਲਈ 6 ਮਹੀਨਿਆਂ ਦੇ ਅੰਦਰ ਰਜਿਸਟਰੀ ਕਲਰਕ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ, ਜਿਸ ਤੋਂ ਬਾਅਦ ਡੀ. ਸੀ. ਹਿਮਾਂਸ਼ੂ ਜੈਨ ਨੇ ਨਵੀਂ ਤਬਾਦਲਾ ਸੂਚੀ ਜਾਰੀ ਕੀਤੀ ਹੈ ਅਤੇ ਰਜਿਸਟਰੀ ਕਲਰਕ ਦੇ ਅਹੁਦੇ ’ਤੇ 34 ਨਵੇਂ ਕਲਰਕ ਤਾਇਨਾਤ ਕੀਤੇ ਹਨ।
ਜਾਰੀ ਕੀਤੀ ਗਈ ਨਵੀਂ ਸੂਚੀ ’ਚ ਰਜਿਸਟਰੀ ਕਲਰਕ ਹਰੀਸ਼ ਕੁਮਾਰ ਨੂੰ ਆਰ. ਸੀ. ਈਸਟ ਤੋਂ ਦਫ਼ਤਰ ਤਹਿਸੀਲ ਪੂਰਬੀ, ਇੰਦਰਜੀਤ ਸਿੰਘ ਨੂੰ ਆਰ. ਸੀ. ਈਸਟ, ਗੁਰਬਾਜ਼ ਸਿੰਘ ਆਰ. ਸੀ. ਵੈਸਟ ਤੋਂ ਐੱਸ. ਡੀ. ਐੱਮ. ਦਫ਼ਤਰ ਵੈਸਟ ਅਤੇ ਮਨਪ੍ਰੀਤ ਸਿੰਘ ਨੂੰ ਆਰ. ਸੀ. ਵੈਸਟ, ਸੰਦੀਪ ਕੌਰ ਆਰ. ਸੀ. ਸੈਂਟਰਲ ਨੂੰ ਦਫ਼ਤਰ ਤਹਿਸੀਲ ਸੈਂਟਰਲ ਅਤੇ ਕੁਲਦੀਪ ਕੁਮਾਰ ਨੂੰ ਆਰ. ਸੀ. ਡੇਹਲੋਂ, ਪ੍ਰਣਵ ਸਿੰਘ ਨੂੰ ਆਰ. ਸੀ. ਸੈਂਟਰਲ, ਰਣਇੰਦਰ ਕੁਮਾਰ ਨੂੰ ਆਰ. ਸੀ., ਲਵਪ੍ਰੀਤ ਸਿੰਘ ਆਰ. ਸੀ. ਰਾਏਕੋਟ, ਜਸਵੰਤ ਸਿੰਘ ਦਫਤਰ ਤਹਿਸੀਲ ਪਾਇਲ, ਗੌਰਵ ਖੁਰਾਣਾ ਨੂੰ ਆਰ. ਸੀ. ਪਾਇਲ, ਹਰਦੀਪ ਸਿੰਘ ਆਰ. ਸੀ. ਮਲੌਦ, ਗਗਨਦੀਪ ਸਿੰਘ ਤਹਿਸੀਲ ਖੰਨਾ, ਦਵਿੰਦਰ ਸਿੰਘ ਆਰ. ਸੀ. ਖੰਨਾ, ਕੁਲਦੀਪ ਸਿੰਘ ਫੁੱਟਕਲ ਸ਼ਾਖਾ, ਪ੍ਰੀਤਮ ਸਿੰਘ ਆਰ. ਸੀ. ਸਮਰਾਲਾ, ਕਮਲਜੀਤ ਸਿੰਘ ਆਰ. ਸੀ. ਮਾਛੀਵਾੜਾ, ਗੁਰਜੀਤ ਸਿੰਘ ਆਰ. ਸੀ. ਮਾਛੀਵਾੜਾ, ਗੁਰਜੀਤ ਸਿੰਘ ਪਾਇਲ, ਜਗਜੀਤ ਸਿੰਘ ਪਾਇਲ ਨੂੰ ਆਰ. ਸੀ. ਐੱਸ. ਡੀ. ਐੱਮ. ਵੈਸਟ, ਸੁਖਪ੍ਰੀਤ ਸਿੰਘ ਨੂੰ ਆਰ. ਸੀ. ਮੂਲਪੁਰ, ਮਹਿੰਦਰ ਕੁਮਾਰ ਨੂੰ ਆਰ. ਸੀ. ਸਾਹਨੇਵਾਲ, ਵਿਨੀਤ ਕੌਸ਼ਲ ਤਹਿਸੀਲ ਪੂਰਬੀ, ਸਾਹਿਲ ਅਗਰਵਾਲ ਰੀਡਰ ਜਗਰਾਓਂ, ਮਨਪ੍ਰੀਤ ਕੌਰ ਆਰ. ਸੀ. ਸਿੱਧਵਾਂ ਬੇਟ, ਮਨਪ੍ਰੀਤ ਸਿੰਘ ਤਹਿਸੀਲ ਜਗਰਾਓਂ, ਖੁਸ਼ਕਰਨ ਸਿੰਘ ਆਰ. ਸੀ. ਤਹਿਸੀਲ ਜਗਰਾਓਂ, ਮੋਹਿਤ ਗੋਇਲ ਸ਼ਿਕਾਇਤ ਸ਼ਾਖਾ, ਗਗਨਦੀਪ ਸਿੰਘ ਆਰ. ਸੀ. ਜਗਰਾਓਂ, ਸੁਰੇਸ਼ ਕੁਮਾਰ ਤਹਿਸੀਲ ਪੂਰਬੀ, ਪ੍ਰਦੀਪ ਭੱਟੀ ਫੁਟਕਲ ਸ਼ਾਖਾ, ਹਰੀਸ਼ ਕੁਮਾਰ ਆਰ. ਸੀ. ਕੁਮਕਲਨ, ਸੁਮਨ ਰਾਣੀ ਤਹਿਸੀਲ ਪੱਛਮੀ, ਸ਼ਿਵ ਕੁਮਾਰ ਐੱਸ. ਡੀ. ਐੱਮ. ਪੂਰਬੀ ਦਫ਼ਤਰ ਨੂੰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪੁਲਸ ਥਾਣੇ ਨੇੜੇ ਚੱਲੀਆਂ ਤਾੜ-ਤਾੜ ਗੋਲ਼ੀਆਂ, ਸਹਿਮੇ ਲੋਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News