ਪੈਸੇਂਜਰਸ ਦੇ ਚੜਣ ਤੇ ਉਤਰਨ ਨਾਲ ਹੁੰਦੀ ਹੈ ਚਾਰਜ, ਇਹ ਪਾਣੀ ਦੇ ਉਪਰ ਉੱਡਣ ਵਾਲੀ ਟੈਕਸੀ

05/25/2018 2:00:19 PM

ਜਲੰਧਰ- ਫ਼ਰਾਂਸ 'ਚ ਟ੍ਰੈਫਿਕ ਜਾਮ ਤੋਂ ਛੁਟਕਾਰਾ ਪਾਉਣ ਲਈ ਇਕ ਅਨੋਖਾ ਅਤੇ ਖਾਸ ਖੋਜ ਕੀਤੀ ਗਈ ਹੈ। ਕਲੀਨ ਵਾਟਰ ਟਰਾਂਸਪੋਰਟ ਦੀ ਇਸ ਤਕਨੀਕ ਨਾਲ ਦੁਨੀਆ ਦੇ ਵੱਡੇ-ਵੱਡੇ ਸ਼ਹਿਰਾਂ 'ਚ ਟ੍ਰੈਫਿਕ ਜਾਮ ਤੋਂ ਛੁਟਕਾਰਾ ਦਵਾਇਆ ਜਾ ਸਕਦਾ ਹੈ। ਪੈਰਿਸ 'ਚ ਟ੍ਰੈਫਿਕ ਜਾਮ ਤੋਂ ਪਰੇਸ਼ਾਨ ਇਕ ਫਰੈਂਚ ਤਕਨੀਸ਼ਿਅਨ ਅਲਾਈਨ ਦਬਾਲਟ ਦੇ ਦਿਮਾਗ 'ਚ ਇਸ ਤਰਾਂ ਦੇ ਕੁੱਝ ਆਈਡੀਆਜ਼ ਨੇ ਜਨਮ ਲਿਆ। ਜਿਸ ਦੇ ਬਾਅਦ ਦਬਾਲਟ ਨੇ ਇਕ ਕਿਸ਼ਤੀ ਦੀ ਸੰਰਚਨਾ ਵਾਲੇ ਡੈਕ ਨੂੰ ਡਿਜ਼ਾਇਨ ਕੀਤਾ।

2009 'ਚ ਇਸ ਨੇ ਸਭ ਤੋਂ ਪਹਿਲਾਂ ਪਾਣੀ 'ਚ ਸਭ ਤੋਂ ਤੇਜ਼ ਚਲਣ ਵਾਲੀ ਕਿਸ਼ਤੀ ਦਾ ਰਿਕਾਰਡ ਤੋੜਿਆ ਸੀ। ਹੌਲੀ-ਹੌਲੀ ਇਸ ਨੂੰ ਵਿਕਸਿਤ ਕਰ ਕੇ ਟੈਕਸੀ ਦਾ ਰੂਪ ਦਿੱਤਾ ਗਿਆ ਜੋ ਪਾਣੀ 'ਤੇ ਚੱਲਣ ਵਾਲੀ ਪਹਿਲੀ ਟੈਕਸੀ ਬਣੀ। ਉਨ੍ਹਾਂ ਨੇ ਆਪਣੀ ਇਸ ਨਵੀਂ ਸਰਵਿਸ ਦਾ ਨਾਂ ਸੀਬਬਲਸ ਅਤੇ ਇਸ ਉੱਡਦੀ ਟੈਕਸੀ ਦਾ ਨਾਂ ਬਬਲਸ ਦਿੱਤਾ ਹੈ।PunjabKesari

ਜਾਣਕਾਰੀ ਮੁਤਾਬਕ ਇਹ ਵਾਹਨ 100 ਫੀਸਦੀ ਬਿੱਜਲੀ ਤੋਂ ਚੱਲਣ ਵਾਲੀ ਹੈ ਅਤੇ ਆਟੋਨੋਮਸ ਹੈ।  ਲੋਕਾਂ ਦੇ ਚੜ੍ਹਨ ਅਤੇ ਉੱਤਰਨ ਦੀ ਪ੍ਰਕਿਰੀਆ ਤੋਂ ਹੀ ਇਹ ਵਾਹਨ ਚਾਰਜ ਹੁੰਦਾ ਹੈ। ਇਸ ਤੋ ਇਲਾਵਾ ਇਹ ਪਾਣੀ, ਸੂਰਜ ਅਤੇ ਹਵਾ ਤੋਂ ਊਰਜਾ ਹਾਸਿਲ ਕਰਦਾ ਹੈ। 12 ਕਿ. ਮੀ. ਪ੍ਰਤੀ ਘੰਟੇ ਦੀ ਸਪੀਡ ਤੇ ਪੁੱਜਣ ਲਈ ਇਹ ਪਾਣੀ ਦੇ ਉਪਰ ਉੱਡਣਾ ਸ਼ੁਰੂ ਕਰ ਦਿੰਦੀ ਹੈ। ਖਾਸ ਗੱਲ ਇਹ ਹੈ ਕਿ ਇਹ ਉਬਰ ਦੀ ਤਰਾਂ ਹੀ ਮੋਬਾਇਲ ਐਪਲੀਕੇਸ਼ਨ ਤੋਂ ਸੰਚਾਲਿਤ ਹੁੰਦੀ ਹੈ।PunjabKesari 
ਤੁਹਾਨੂੰ ਦਸ ਦਈਏ ਕਿ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਜੋ ਪੇਸ਼ਾ ਨੂੰ ਵੱਡੇ ਪੈਮਾਨੇ 'ਤੇ ਸਮਰਥਨ ਕਰਦੇ ਹਨ ਉਹ ਆਪਣੇ ਦੇਸ਼ 'ਚ ਸਟਾਰਟਅਪ ਨੇਸ਼ਨ ਸ਼ੁਰੂ ਕਰਨਾ ਚਾਹੁੰਦੇ ਹਨ। ਇੱਥੋ ਤੱਕ ਕਿ ਜਦ Àਉੁਹ ਵਿੱਤ ਮੰਤਰੀ ਸਨ ਉਦੋਂ ਉਨ੍ਹਾਂ ਨੇ ਆਪਣੇ ਕਈ ਆਈਡੀਆਜ਼ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।


Related News