ਬਜਾਜ ਨੇ ਬੰਦ ਦੀ ਆਪਣੀ Avenger Street 150

Sunday, Apr 08, 2018 - 11:04 AM (IST)

ਬਜਾਜ ਨੇ ਬੰਦ ਦੀ ਆਪਣੀ Avenger Street 150

ਜਲੰਧਰ - ਦੋਪਹਿਆ ਵਾਹਨ ਨਿਰਮਾਤਾ ਕੰਪਨੀ ਬਜਾਜ਼ ਆਟੋ ਨੇ ਆਪਣੀ ਐਵੇਂਜਰ ਸਟ੍ਰੀਟ 150 ਬਾਈਕ ਦੇ ਪ੍ਰੋਡਕਸ਼ਨ ਨੂੰ ਭਾਰਤ 'ਚ ਬੰਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਸ ਬਾਈਕ ਦੀ ਲਗਾਤਾਰ ਘਟ ਦੀ ਡਿਮਾਂਡ ਦੇ ਚੱਲਦੇ ਇਹ ਫ਼ੈਸਲਾ ਲਿਆ ਹੈ। ਬਜਾਜ ਆਟੋ ਨੇ ਐਵੇਂਜਰ ਸਟਰੀਟ 150 ਨੂੰ ਆਪਣੀ ਵੈੱਬਸਾਈਟ ਤੋਂ ਹੱਟਾ ਲਿਆ ਹੈ। ਹਾਲਾਂਕਿ ਕੰਪਨੀ ਨੇ ਕਿਹਾ ਕਿ ਬਜਾਜ਼ ਐਵੇਂਜਰ 150 ਨੂੰ ਬੰਦ ਨਹੀਂ ਕੀਤਾ ਗਿਆ ਬਲਕਿ ਇਸ ਨੂੰ ਐਵੇਂਜਰ 180 ਸਟ੍ਰੀਟ 'ਚ ਅਪਡੇਟ ਕਰ ਦਿੱਤਾ ਗਿਆ ਹੈ। ਸਟ੍ਰੀਟ 180 ਹੁਣ ਐਂਟਰੀ-ਲੈਵਲ ਕਰੂਜ਼ਰ ਬਾਈਕ ਦੇ ਤੌਰ 'ਤੇ ਪਹਿਲਾਂ ਤੋਂ ਜ਼ਿਆਦਾ ਪਾਵਰਫੁੱਲ ਹੋ ਗਈ ਹੈ।

ਉਥੇ ਹੀ ਇਸ ਸਮੇਂ ਬਜਾਜ ਐਵੇਂਜਰ 180 ਦਾ ਮੁਕਾਬਲਾ ਸੁਜ਼ੂਕੀ ਇੰਟਰੂਡਰ ਨਾਲ ਹੈ। ਸੁਜ਼ੂਕੀ ਨੇ ਹਾਲ ਹੀ 'ਚ ਇੰਟਰੂਡਰ ਬਾਈਕ ਨੂੰ ਫਿਊਲ ਇਜੈਕਸ਼ਨ ਵੇਰੀਐਂਟ 'ਚ ਲਾਂਚ ਕੀਤਾ ਹੈ। Suzuki intruder Fi ਦੀ ਦਿੱਲੀ 'ਚ ਐਕਸ-ਸ਼ੋਰੂਮ ਕੀਮਤ 1.06 ਲੱਖ ਰੁਪਏ ਰੱਖੀ ਹੈ। ਉਥੇ ਹੀ ਇਸ ਦੇ ਕਾਰਬਿਊਰੇਟਡ ਵਰਜ਼ਨ ਦੀ ਦਿੱਲੀ 'ਚ ਐਕਸ-ਸ਼ੋਰੂਮ ਕੀਮਤ 99,995 ਰੁਪਏ ਹੈ। 

ਦੱਸ ਦਈਏ ਕਿ ਭਾਰਤੀ ਆਟੋਮੋਬਾਇਲ ਮਾਰਕੀਟ 'ਚ ਇਸ ਸਮੇਂ ਹੌਂਡਾ ਟੂਵ੍ਹੀਲਰਸ ਕਾਫ਼ੀ ਤਰੱਕੀ ਕਰ ਰਹੀ ਹੈ। ਹੌਂਡਾ ਟੂਵ੍ਹੀਲਰਸ ਇੰਡੀਆ ਨੇ ਪਿਛਲੇ ਵਿੱਤੀ ਸਾਲ 'ਚ ਇਕ ਹੀ ਵਿੱਤਾ ਸਾਲ 'ਚ 10 ਲੇਖ ਤੋਂ ਜ਼ਿਆਦਾ ਨਵੇਂ ਗਾਹਕਾਂ ਨੂੰ ਜੋੜ ਸੰਸਾਰ ਰਿਕਾਰਡ ਬਣਾਇਆ ਹੈ। ਉਥੇ ਹੀ ਹਾਲ ਹੀ 'ਚ ਬਜਾਜ਼ ਨੇ ਆਪਣੀ ਬਾਈਕ ਪਲਸਰ 135 ਦਾ ਵੀ ਪ੍ਰੋਡਕਸ਼ਨ ਬੰਦ ਕਰ ਦਿੱਤਾ ਹੈ।  


Related News