ਸਵੇਰੇ-ਸਵੇਰੇ ਨਿਪਟਾ ਲਓ ਆਪਣੇ ਜ਼ਰੂਰੀ ਕੰਮ, ਅੱਜ ਬਿਜਲੀ ਰਹੇਗੀ ਬੰਦ
Saturday, Jul 12, 2025 - 01:00 AM (IST)

ਮਾਨਸਾ (ਜੱਸਲ)-66 ਕੇ. ਵੀ. ਤਿੰਨਕੋਨੀ ਗਰਿੱਡ ਮਾਨਸਾ ਤੋਂ ਚੱਲ ਰਹੇ 11 ਕੇ.ਵੀ. ਬਾਬਾ ਭਾਈ ਗੁਰਦਾਸ ਫੀਡਰ ਦੀ ਬਿਜਲੀ ਸਪਲਾਈ 12 ਜੁਲਾਈ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤਕ ਬੰਦ ਰਹੇਗੀ। ਇਸ ਨਾਲ ਗਰਿੱਡ ਕਾਲੋਨੀ, ਬਾਬਾ ਭਾਈ ਗੁਰਦਾਸ ਡੇਰਾ, ਮੂਸਾ ਚੁੰਗੀ, ਬਾਗ਼ ਵਾਲਾ ਗੁਰੂਦੁਆਰਾ, ਪ੍ਰਕਾਸ਼ ਕਾਟਨ, ਕਬਰਾਂ ਵਾਲਾ ਰਾਹ, ਜੱਗਰ ਦੀ ਚੱਕੀ, ਗੰਗਾ ਆਇਲ ਮਿਲ, ਲਾਲ ਸਿੰਘ ਐੱਮ. ਸੀ. ਵਾਲੀ ਗਲੀ, ਬੂਗੀ ਵਲਾਇਤੀ ਵਾਲੀ ਗਲੀ ਆਦਿ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਗੁਰਬਖਸ ਸਿੰਘ ਐੱਸ. ਡੀ. ਓ. ਸ਼ਹਿਰੀ ਮਾਨਸਾ ਅਤੇ ਇੰਜ. ਪਰਦੀਪ ਸਿੰਗਲਾ ਜੇ. ਈ. ਨੇ ਦਿੱਤੀ।