ਬਜਾਜ ਕੰਪਨੀ ਨਵੀਂ Avenger 400 ਨੂੰ ਲਾਂਚ ਕਰਨ ਦੀ ਤਿਆਰੀ ''ਚ

04/19/2017 5:03:42 PM

ਜਲੰਧਰ- ਭਾਰਤ ਦੀ ਦਿੱਗਜ ਟੂ-ਵ੍ਹੀਲਰ ਬਜ਼ਾਜ ਦੀ ਮਸ਼ਹੂਰ ਅਵੈਂਜਰ ਬਾਈਕ 150 ਅਤੇ 220 ਤੋਂ ਬਾਅਦ ਹੁਣ ਬਜਾਜ਼  ਆਟੋ ਅਵੈਂਜਰ 400 ਨੂੰ ਲਾਂਚ ਕਰਨ ਦੀ ਤਿਆਰੀ ''ਚ ਹੈ। ਕੰਪਨੀ ਆਪਣੀ ਕਰੂਜ਼ ਬਾਈਕ ਅਵੇਂਜਰ ਨੂੰ ਵੀ ਜ਼ਿਆਦਾ ਦਮਦਾਰ ਬਣਾਉਣ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬਜਾਜ਼ ਆਟੋ ਨਵੀਂ ਅਵੈਂਜਰ 400 ਨੂੰ ਇਸ ਸਾਲ ਮਈ-ਜੂਨ ਤੱਕ ਭਾਰਤ ''ਚ ਲਾਂਚ ਕਰ ਸਕਦਾ ਹੈ। ਮਤਲਬ ਕਰੂਜ਼ ਬਾਈਕ ਦੀ ਚਾਹਤ ਰੱਖਣ ਵਾਲਿਆਂ ਲਈ ਬਜਾਜ ਆਟੋ ਵੱਲੋਂ ਇਹ ਇਕ ਵਧਿਆ ਤੋਹਫਾ ਹੋਵੇਗਾ। ਬਜਾਜ ਅਵੈਂਜਰ 400 ਦੀ ਕੀਮਤ 1.50 ਲੱਖ ਰੁਪਏ ਤੱਕ ਹੋ ਸਕਦੀ ਹੈ।

ਅਵੈਜਰ 400 ''ਚ ਹੋਵੇਗਾ ਦਮਦਾਰ ਇੰਜਣ
ਇੰਜਣ ਦੀ ਗੱਲ ਕਰੀਏ ਤਾਂ ਅਵੈਂਜਰ 400 ਨੂੰ K“M 4uke 390 ਵਾਲਾ ਹੀ ਇੰਜਣ ਪਾਵਰ ਦੇਵੇਗਾ। ਇਹ ਇੰਜਣ 375cc ਦਾ ਸਿੰਗਲ ਸਿਲੰਡਰ ਲਿਕਵਿਡ ਕੂਲਡ ਇੰਜਣ ਹੈ ਜੋ ਕਰਿਬ 42bhp ਦੀ ਪਾਵਰ ਅਤੇ 38Nm ਦਾ ਟਾਰਕ ਦਿੰਦਾ ਹੀ ਇਸ ਤੋਂ ਇਲਾਵਾ ਇਸ ''ਚ 6 ਸਪੀਡ ਮੈਨੂਅਲ ਟਰਾਂਸਮਿਸ਼ਨ ਵੀ ਮੌਜੂਦ ਹਨ।

ਡਿਜ਼ਾਇਨ ''ਚ ਨਵਾਂਪਣ
ਜਾਣਕਾਰੀ ਮਤਾਬਕ ਬਜਾਜ਼ ਦੀ ਅਵੈਂਜਰ 400 ਬਲੈਕ ਅਤੇ ਸਿਲਵਰ ਅਤੇ ਗੋਲਡ ਕਲਰ ਦੇ ਨਾਲ ਮਾਰਕੀਟ ''ਚ ਪੇਸ਼ ਕੀਤੀ ਜਾ ਸਕਦੀ ਹੈ। ਇਸ ਦੀ ਲੁਕਸ ''ਚ ਬਹੁਤ ਜ਼ਿਆਦਾ ਬਦਲਾਵ ਦੇਖਣ ਨੂੰ ਨਹੀਂ ਮਿਲਣਗੇ ਪਰ ਇਸ ਦੀ ਬਾਡੀ ਨੂੰ ਥੋੜ੍ਹਾ ਬਹੁਤ ਬਦਲਾਵ ਜਰੂਰ ਕੀਤੇ ਜਾਣ ਦੀ ਖਬਰ ਹੈ ਅਤੇ ਉਂਝ ਵੀ ਬਜਾਜ਼ ਆਟੋ ਪਹਿਲਾਂ ਹੀ ਅਵੈਂਜਰ ''ਚ ਬਦਲਾਵ ਕਰ ਚੁੱਕੀ ਹੈ। ਇਸ ਲਈ ਜੋ ਵੱਡਾ ਬਦਲਾਵ ਹੋਵੇਗਾ ਉਹ ਹੋਵੇਗਾ ਇਸ ਦੇ ਇੰਜਣ ਚ।

ਇਨ੍ਹਾਂ ਨਾਲ ਹੋਵੇਗਾ ਮੁਕਾਬਲਾ
ਬਜਾਜ ਅਵੈਂਜਰ ਦਾ ਸਿੱਧਾ ਮੁਕਾਬਲਾ ਰਾਇਲ ਐੱਨਫੀਲਡ ਥੰਡਰਬਰਡ ਨਾਲ ਹੋਵੇਗਾ। ਹੁਣ ਵੇਖਣਾ ਹੋਵੇਗਾ ਭਾਰਤ ''ਚ ਅਵੈਂਜਰ 400 ਜਦ ਆਵੇਗੀ ਤਾਂ ਕੀ ਕਮਾਲ ਕਰੇਗੀ। ਇਸ ਸਮੇਂ ਬਜਾਜ ਦੇ ਕੋਲ ਅਵੈਂਜਰ ਸੀਰੀਜ ''ਚ ਅਵੈਂਜਰ ਸਟਰੀਟ 150, 220 ਅਤੇ ਅਵੈਂਜਰ ਕਰੂਜ਼ 220 ਮੌਜੂਦ ਹੈ। ਅਜਿਹੇ ''ਚ ਅਵੈਂਜਰ 400 ਦੇ ਆਉਣ ਨਾਲ ਇਹ ਸੀਰੀਜ ਹੋਰ ਵੀ ਵੱਡੀ ਅਤੇ ਮਜ਼ਬੂਤ ਹੋਵੇਗੀ।


Related News