28 ਜੂਨ ਨੂੰ Audi Q5 ਦਾ ਪੈਟਰੋਲ ਵੇਰੀਐਂਟ ਭਾਰਤ ''ਚ ਦੇਵੇਗਾ ਦਸਤਕ

Saturday, Jun 23, 2018 - 05:34 PM (IST)

28 ਜੂਨ ਨੂੰ Audi Q5 ਦਾ ਪੈਟਰੋਲ ਵੇਰੀਐਂਟ ਭਾਰਤ ''ਚ ਦੇਵੇਗਾ ਦਸਤਕ

ਜਲੰਧਰ- ਵਿਸ਼ਵ ਦੀ ਦਿੱਗਜ ਕਾਰ ਮੇਕਰ ਕੰਪਨੀ ਆਡੀ ਨੇ ਇਸ ਜਨਵਰੀ 'ਚ Q5 ਐੱਸ. ਯੂ. ਵੀ. ਦਾ ਸੈਕਿੰਡ-ਜਨਰੇਸ਼ਨ ਲਾਂਚ ਕੀਤਾ ਸੀ | ਪਰ ਤੱਦ ਇਸ ਨੂੰ ਸਿਰਫ ਡੀਜ਼ਲ ਵੇਰੀਐਂਟ 'ਚ ਉਤਾਰਿਆ ਗਿਆ ਸੀ | ਉਦੋਂ ਤੋਂ ਹੀ ਇਹ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਜੂਨ ਦੇ ਕਰੀਬ ਇਸ ਦਾ ਪੈਟਰੋਲ ਵੇਰੀਐਂਟ ਵੀ ਲਾਂਚ ਕਰ ਦਿੱਤਾ ਜਾਵੇਗਾ | ਪਰ ਹੁਣ ਇਸ ਦੇ ਪੈਟਰੋਲ ਵੇਰੀਐਂਟ ਦੀ ਲਾਂਚ ਦਾ ਖੁਲਾਸਾ ਹੋ ਗਿਆ ਹੈ, ਇਸ ਨੂੰ ਇਸੇ ਜੂਨ ਮਹਿਨੇ 'ਚ ਲਾਂਚ ਕਰ ਦਿੱਤਾ ਜਾਵੇਗਾ |

ਨਵੀਂ ਲਾਂਚ ਹੋਈ Audi Q5 ਪਿੱਛਲੀ ਜਨਰੇਸ਼ਨ ਨੂੰ ਰਿਪਲੇਸ ਕਰੇਗੀ | ਇਸ ਦਾ ਫਰਸਟ ਜਨਰੇਸ਼ਨ ਸਾਲ 2011 'ਚ ਲਾਂਚ ਕੀਤਾ ਗਿਆ ਸੀ | Audi Q5 ਸੈਕਿੰਡ ਜਨਰੇਸ਼ਨ ਨੂੰ ਫਲੇਕਸਿਬਲ MLB Evo ਪਲੇਟਫਾਰਮ 'ਤੇ ਬਣਾਇਆ ਗਿਆ ਹੈ | ਨਵੇਂ ਪਲੇਟਫਾਰਮ 'ਤੇ ਬਣੀ ਹੋਣ ਕਰਕੇ ਇਹ ਪਿਛਲੇ ਮਾਡਲ ਦੇ ਮੁਕਾਬਲੇ 100 ਕਿੱਲੋਗ੍ਰਾਮ ਜ਼ਿਆਦਾ ਹਲਕੀ ਹੈ | ਇਸ ਦਾ ਵ੍ਹੀਲਬੇਸ ਵੀ ਪਹਿਲਾਂ ਤੋੋਂ ਜ਼ਿਆਦਾ ਹੈ |

ਇੰਟੀਰਿਅਰ
ਇੰਟੀਰਿਅਰ ਦੀ ਗੱਲ ਕਰੀਏ ਤਾਂ Audi Q5 ਕਾਫ਼ੀ ਲਗਜ਼ੀਰਿਅਸ ਹੈ | ਇਸ 'ਚ ਲੇਟੈਸਟ ਅਤੇ ਸਮਾਰਟ ਫੀਚਰਸ ਦਿੱਤੇ ਗਏ ਹਨ | ਇਸ ਦੇ ਇੰਟੀਰਿਅਰ 'ਚ ਤੁਹਾਨੂੰ 12.3-ਇੰਚ ਦੀ ਆਡੀ ਵਰਚੂਅਲ ਕਾਕਪਿੱਟ ਡਿਸਪਲੇਅ, 8.3-ਇੰਚ MMI ਡਿਸਪਲੇਅ, ਹੈੱਡਸ ਅਪ ਡਿਸਪਲੇਅ, ਵਾਇਰਲੈੱਸ ਚਾਰਜਿੰਗ ਦੇ ਨਾਲ ਆਡੀ ਫੋਨ ਬਾਕਸ, ਥ੍ਰੀ-ਜੋਨ ਕਲਾਇਮੇਟ ਕੰਟਰੋਲ, ਲੈਦਰ ਅਪਹੋਲਸਟਰੀ ਅਤੇ ਇਲੈਕਟਿ੍ਕਲ ਐਡਜਸਟਬਲ ਲੈਦਰ ਸੀਟਸ ਜਿਹੇ ਫੀਚਰਸ ਮਿਲਣਗੇ |
 
ਸੁਰੱਖਿਆ ਲਈ ਦਿੱਤੇ ਗਏ ਹਨ ਖਾਸ ਫੀਚਰਸ

Audi Q5 'ਚ ਪੈਸੇਜ਼ਰ ਦੀ ਸੁਰੱਖਿਆ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਹੈ | ਇਸ 'ਚ 8 ਏਅਰਬੈਗ, ਐਕਟਿਵ ਲੇਨ ਅਸਿਸਟ, ਪਾਰਕ ਅਸਿਸਟ, ਕਾਲਿਸ਼ਨ ਅਵਾਇਡੈਂਸ ਅਸਿਸਟ, ਬਲਾਇੰਡ ਸਪਾਟ ਵਾਰਨਿੰਗ, ਆਡੀ ਪਾਰਕਿੰਗ ਸਿਸਟਮ ਪਲਸ ਵਿੱਦ ਰਿਅਰ ਵਿਊ ਕੈਮਰਾ ਜਿਹੇ ਕਈ ਸੇਫਟੀ ਫੀਚਰਸ ਦਿੱਤੇ ਗਏ ਹਨ | 

ਪਾਵਰਫੁੱਲ ਇੰਜਣ
Audi Q5 ਪੈਟਰੋਲ 'ਚ 2-ਲਿਟਰ ਇੰਜਣ ਦਿੱਤਾ ਜਾ ਸਕਦਾ ਹੈ ਜੋ ਕਿ 249 ਬੀ. ਐੈੱਚ. ਪੀ. ਦੀ ਪਾਵਰ ਪੈਦਾ ਕਰਨ 'ਚ ਸਮਰੱਥਾਵਾਨ ਹੋਵੇਗਾ | ਇਸ ਇੰਜਣ ਨੂੰ 7-ਸਪੀਡ ਡਿਊਲ-ਕਲਚ ਆਟੋਮੈਟਿਕ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ | ਹਾਲਾਂਕਿ ਆਡੀ ਨੇ ਆਧਿਕਾਰਤ ਤੌਰ 'ਤੇ ਇਸ ਦੇ ਸਪੈਸੀਫਿਕੇਸ਼ਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ |

ਇਸ 'ਚ ਹੈ Quattro ਆਲ-ਵ੍ਹੀਲ-ਡਰਾਇਵ ਸਿਸਟਮ

Audi Q5 'ਚ ਇਕ ਅਤੇ ਖਾਸ ਗੱਲ ਹੈ ਕਿ ਇਸ 'ਚ Quattro ਆਲ-ਵ੍ਹੀਲ-ਡਰਾਇਵ ਸਿਸਟਮ ਦਿੱਤਾ ਗਿਆ ਹੈ | ਜਿਸ ਦੇ ਨਾਲ ਡਰਾਇਵਰ ਨੂੰ ਵੱਖ-ਵੱਖ ਕੰਡੀਸ਼ਨ 'ਚ ਕਾਰ ਡਰਾਇਵ ਕਰਨ 'ਚ ਸਹੂਲਤ ਹੁੰਦੀ ਹੈ ਅਤੇ ਇਸ ਦੀ ਪਰਫਾਰਮੇਨਸ ਵੀ ਬਣੀ ਰਹਿੰਦੀ ਹੈ |


Related News