4.2 ਸੈਕਿੰਡ ''ਚ 0-100km ਦੀ ਰਫਤਾਰ ਫੜ ਲਵੇਗੀ ਨਵੀਂ ਐਸਟਨ ਮਾਰਟਿਨ Rapide AMR

Thursday, Jun 14, 2018 - 06:22 PM (IST)

4.2 ਸੈਕਿੰਡ ''ਚ 0-100km ਦੀ ਰਫਤਾਰ ਫੜ ਲਵੇਗੀ ਨਵੀਂ ਐਸਟਨ ਮਾਰਟਿਨ Rapide AMR

ਜਲੰਧਰ- ਵਿਸ਼ਵ ਦੀ ਮਸ਼ਹੂਰ ਸਪੋਰਟਸ ਤੇ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਐਸਟਨ ਮਾਰਟਿਨ ਨੇ ਪਿਛਲੇ ਮਹੀਨੇ ਹੀ ਆਪਣੀ DB11 AMR ਦਾ ਮਾਡਲ ਪੇਸ਼ ਕੀਤਾ ਸੀ। ਪਰ ਹੁਣ ਕੰਪਨੀ ਨੇ ਇਸ ਸਾਲ ਦਾ ਦੂੱਜਾ ਮਾਡਲ ਐਸਟਨ ਮਾਰਟਿਨ ਰੈਪਿਡ AMR ਪੇਸ਼ ਕੀਤਾ ਹੈ। ਇਸ ਮਾਡਲ ਦੇ ਬਾਰੇ 'ਚ ਦੱਸਦੇ ਹੋਏ ਕੰਪਨੀ ਦੇ ਐਂਡੀ ਪਾਲਮਰ ਨੇ ਕਿਹਾ ਕਿ ਬਿਹਤਰੀਨ ਪਰਫਾਰਮੇਨਸ, ਸ਼ਾਰਪਰ ਡਾਇਨੇਮਿਕਸ ਅਤੇ ਪਾਵਰਫੁਲ ਡਿਜ਼ਾਇਨ ਵਾਲਾ ਇਹ ਮਾਡਲ ਰੈਪਿਡ ਨੂੰ ਇਕ ਨਵੀਂ ਉਚਾਈ 'ਤੇ ਲੈ ਗਿਆ ਹੈ। ਰੈਪਿਡ AMR ਦਾ ਪ੍ਰੋਡਕਸ਼ਨ ਮਾਡਲ 2017 ਜੇਨੇਵਾ ਮੋਟਰ ਸ਼ੋਅ 'ਚ ਪ੍ਰਦਸ਼ਿਤ ਕੀਤੇ ਗਏ ਕੰਸੈਪਟ ਮਾਡਲ ਨਾਲ ਕਾਫ਼ੀ ਮਿਲਦਾ-ਜੁਲਦਾ ਹੈ ਅਤੇ ਇਹ ਰੈਪਿਡ S ਤੋਂ ਮਹਿੰਗਾ ਹੋ ਸਕਦਾ ਹੈ। ਇਸ ਦੀ ਫਰੰਟ ਗਰਿਲ ਵੈਂਟੇਜ AMR ਪ੍ਰੋ ਵਰਗਾ ਅਤੇ ਸਰਕੁਲਰ ਡੇ-ਟਾਈਮ ਰਨਿੰਗ ਲਾਈਟਸ ਜੇਗੇਟੋ ਮਾਡਲ ਵਰਗੀ ਹੈ।

ਪਾਵਰਫੁਲ ਇੰਜਣ
ਇਸ 'ਚ ਰੈਪਿਡ S ਵਾਲਾ ਨੈਚੂਰਲੀ ਐਸਪਿਰੇਟਡ 6.0 ਲਿਟਰ V12 ਇੰਜਣ ਲਗਾ ਹੈ ਜੋ 630 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਰੈਪਿਡ S ਦੀ 553 hp ਦੀ ਪਾਵਰ ਦੀ ਜਗ੍ਹਾ 603 hp ਦੀ ਪਾਵਰ ਜਨਰੇਟ ਕਰਦਾ ਹੈ। ਪਾਵਰ 'ਚ ਇਹ ਵਾਧਾ ਨਵੇਂ ਇੰਜਣ, ਵੱਡੇ ਇਨਲੇਟ ਮੇਨੀਫੋਲਡਸ ਅਤੇ ਗਿਅਰਬਾਕਸ ਕੈਲੀਬ੍ਰਿਸ਼ਨ ਦੀ ਵਜ੍ਹਾ ਨਾਲ ਹੈ। ਇਹ ਕਾਰ 4.2 ਸੈਕਿੰਡ 'ਚ 0-100 ਕਿਲੋਮੀਟਰ ਦੀ ਸਪੀਡ ਫੜ ਲਵੇਗੀ।

PunjabKesari

330 ਕਿਲੋਮੀਟਰ ਪ੍ਰਤੀ ਘੰਟਾਂ ਦੀ ਟਾਪ ਸਪੀਡ
ਇਸ ਗੱਡੀ ਦੀ ਟਾਪ ਸਪੀਡ 330 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ 'ਚ ਰਿਟਰੰਡ ਸਸਪੈਂਸ਼ਨ ਅਤੇ ਆਪਟਿਮਾਇਜ਼ਡ ਏਅਰੋਡਾਇਨੇਮਿਕਸ, ਰਿਅਰ ਡਿਫਿਊਜ਼ਰ, ਕਾਰਬਨ-ਫਾਇਬਰ ਸਪਿਲਟਰ, ਕਾਰਬਨ ਫਾਇਬਰ ਨਾਲ ਬਣਿਆ ਬੋਨਟ ਅਤੇ 21 ਇੰਚ ਵ੍ਹੀਲ ਦਿੱਤੇ ਗਏ ਹਨ।PunjabKesari

ਇੰਟੀਰਿਅਰ
ਐਸਟਨ ਮਾਰਟੀਨ ਰੈਪਿਡ AMR ਇੰਟੀਰਿਅਰ 'ਚ ਕਾਰਬਨ ਫਾਇਬਰ ਨਾਲ ਬਣਿਆ ਸੈਂਟਰ ਕੰਟਰੋਲ ਦਿੱਤਾ ਗਿਆ ਹੈ। ਨਾਲ ਹੀ ਸੀਟਾਂ 'ਤੇ AMR ਲੋਗੋ ਨੂੰ ਸਟਿਚ ਕੀਤਾ ਗਿਆ ਹੈ। ਇਹ ਸਟੈਂਡਰਡ, ਸਿਲਹੂਟ ਅਤੇ ਸਿਗਨੇਚਰ, ਤਿੰਨ ਡਿਜ਼ਾਇਨ ਸਕੀਮ 'ਚ ਆਉਂਦੀ ਹੈ। ਰੈਪਿਡ AMR ਦੀ ਸਿਰਫ 210 ਯੂਨੀਟਸ ਹੀ ਬਣਾਈਆਂ ਜਾਣਗੀਆਂ। ਬਾਜ਼ਾਰ 'ਚ ਇਸ ਦਾ ਮੁਕਾਬਲਾ BMW 6 ਸੀਰੀਜ ਨਾਲ ਹੋਵੇਗਾ।


Related News