ਕਾਵਾਸਾਕੀ Ninja ZX-10R ਦੀ ਬੁਕਿੰਗ ਭਾਰਤ ''ਚ ਸ਼ੁਰੂ

06/13/2018 10:11:17 AM

ਜਲੰਧਰ— 2018 ਕਾਵਾਸਾਕੀ Ninja ZX-10R ਸੁਪਰਬਾਈਕ ਦੀ ਬੁਕਿੰਗ ਭਾਰਤ 'ਚ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਚੁੱਕੀ ਹੈ। ਘੱਟੋ-ਘੱਟ 3 ਲੱਖ ਰੁਪਏ ਦੇ ਕੇ ਬਾਈਕ ਦੀ ਬੁਕਿੰਗ ਕੀਤੀ ਜਾ ਸਕਦੀ ਹੈ ਅਤੇ ਇਹ ਭਾਰਤ 'ਚ ਕਿਤੇ ਵੀ ਕਾਵਾਸਾਕੀ ਡੀਲਰਸ਼ਿਪ 'ਤੇ ਬੁੱਕ ਕੀਤੀ ਜਾ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਬਾਈਕ ਜੂਨ 2018 ਦੇ ਅੰਤ ਤਕ ਜਾਂ ਜੁਲਾਈ ਦੇ ਦੂਜੇ ਹਫਤੇ ਤਕ ਲਾਂਚ ਹੋ ਸਕਦੀ ਹੈ। 

ZX-10R ਕੰਪਲੀਟ ਬਿਲਟ ਯੂਨਿਟ (ਸੀ.ਬੀ.ਯੂ.) ਦੇ ਬਜਾਏ ਪੁਣੇ ਦੇ ਚਾਕਣ ਪਲਾਂਟ 'ਚ ਬਣੇਗੀ ਅਤੇ ਇਸ ਦੇ ਕੁਝ ਪਾਰਟਸ ਜਪਾਨ ਤੋਂ ਵੀ ਇੰਪੋਰਟ ਕੀਤੇ ਜਾਣਗੇ। ਇਹ ਬਾਈਕ, ਸੁਪਰਬਾਈਕ ਲਵਰਸ 'ਚ ਕਾਫੀ ਲੋਕਪ੍ਰਿਅ ਹੈ। ਸੀ.ਕੇ.ਡੀ. (ਕੰਪਲੀਟਲੀ ਨੌਕਡ ਡਾਊਨ) ਅਸੈਂਬਲਡ ਹੋਣ ਦੇ ਚੱਲਦੇ ਇਸ ਦੀ ਕੀਮਤ ਕਾਫੀ ਘੱਟ ਹੋਵੇਗੀ। 

ਕਾਵਾਸਾਕੀ ਨਿੰਜਾ ZX-10R 'ਚ 998 ਸੀਸੀ, ਲਿਕੁਇੱਡ ਕੂਲਡ, ਇੰਨਲਾਈਨ 4-ਸਿਲੰਡਰ ਇੰਜਣ ਹੈ ਜਿਸ ਨਾਲ 197PS ਅਤੇ 114Nm ਦੀ ਪਾਵਰ ਮਿਲੇਗੀ। ਇਸ ਦੀ ਕੀਮਤ 18 ਲੱਖ ਐਕਸ-ਸ਼ੋਅਰੂਮ (ਦਿੱਲੀ) ਤਕ ਹੋਣ ਦੀ ਉਮੀਦ ਹੈ।


Related News