ਆਸਟ੍ਰੇਲੀਆ ਨੇ ਕਾਬੂ ਕੀਤਾ ਕੋਰੋਨਾ , ਸਰਕਾਰ ਨੇ ਇਨ੍ਹਾਂ ਕਦਮਾਂ ਨਾਲ ਅੱਗੇ ਵਧ ਕੇ ਦਿਖਾਈ ਗੰਭੀਰਤਾ

04/29/2021 3:38:01 PM

ਨਵੀਂ ਦਿੱਲੀ  - ਆਸਟ੍ਰੇਲੀਆ ਸਰਕਾਰ ਨੇ ਸਮੇਂ ਰਹਿੰਦੇ ਸਥਿਤੀ ਦੀ ਨਜ਼ਾਕਤ ਨੂੰ ਸਮਝਦਿਆਂ ਜ਼ਰੂਰੀ ਕਦਮ ਚੁੱਕ ਕੇ ਕੋਰੋਨਾ ਲਾਗ 'ਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ ਕਰ ਲਈ ਹੈ। 18 ਮਾਰਚ ਨੂੰ ਕੋਰੋਨਾ ਲਾਗ ਦੇ 113 ਕੇਸ ਸਾਹਮਣੇ ਆਉਂਦੇ ਹੀ ਪ੍ਰਧਾਨ ਮੰਤਰੀ ਨੇ ਤੁਰੰਤ ਫ਼ੈਸਲਾ ਲੈਂਦੇ ਹੋਏ 20 ਮਾਰਚ ਨੂੰ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਸੀ। ਇਸ ਤਾਲਾਬੰਦੀ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਸਕੂਲ, ਕਾਲਜ, ਦਫ਼ਤਰ, ਰੈਸਟੋਰੈਂਟ, ਹੋਟਲ ਆਦਿ ਸਭ ਬੰਦ ਕਰ ਦਿੱਤੇ ਗਏ। ਇਸ ਮਿਆਦ ਦਰਮਿਆਨ ਸਿਰਫ਼ ਹਸਪਤਾਲ , ਕੈਮਿਸਟ, ਗ੍ਰਾਸਰੀ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਹੀ ਜਾਰੀ ਰੱਖਿਆ ਗਿਆ ਸੀ। ਜੂਨ ਵਿਚ ਢਿੱਲ ਦਿੰਦੇ ਹੀ ਫਿਰ ਤੋਂ ਮਾਮਲੇ ਸਾਹਮਣੇ ਆਉਣ ਲੱਗੇ। ਇਸ ਤੋਂ ਬਾਅਦ 111 ਦਿਨ ਦੀ ਸਖ਼ਤ ਤਾਲਾਬੰਦੀ ਦਾ ਫਿਰ ਤੋਂ ਐਲਾਨ ਕੀਤਾ ਗਿਆ। ਹੁਣ ਜਿਹੜੇ ਇਲਾਕਿਆਂ ਵਿਚ ਮਾਮਲੇ ਸਾਹਮਣੇ ਆ ਰਹੇ ਹਨ ਸਿਰਫ ਉਨ੍ਹਾਂ ਇਲਾਕਿਆਂ ਨੂੰ ਹੀ ਸੀਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : RBI ਨੇ ਬੈਂਕਾਂ ਦੇ CEO ਤੇ MD ਦੇ ਕਾਰਜਕਾਲ ਸੰਬੰਧੀ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਜਨਤਾ ਦਾ ਸਹਿਯੋਗ ਅਤੇ ਸਖ਼ਤੀ 

ਜ਼ਿਕਰਯੋਗ ਹੈ ਕਿ ਉਥੋਂ ਦੀ ਸਰਕਾਰ ਨੇ ਮਾਮਲੇ ਘੱਟ ਜਾਂ ਨਾ ਮਾਤਰ ਹੋਣ ਦੇ ਬਾਵਜੂਦ ਨਿਯਮਾਂ ਦੀ ਪਾਲਣਾ ਕਰਨਾ ਨਹੀਂ ਛੱਡਿਆ। ਆਸਟ੍ਰਲਿਆ ਦੇ ਲੋਕ ਅਜੇ ਤੱਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਨ। ਨਤੀਜਾ ਇਹ ਹੈ ਕਿ ਢਾਈ ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿਚ 257 ਐਕਟਿਵ ਕੇਸ ਹਨ। ਕੁੱਲ 29,725 ਕੇਸ ਆ ਚੁੱਕੇ ਹਨ ਅਤੇ 910 ਮੌਤਾਂ ਹੋ ਚੁੱਕੀਆਂ ਹਨ। ਹੁਣ ਤੱਕ 19 ਲੱਖ ਲੋਕਾਂ ਨੂੰ ਕੋਰੋਨਾ ਲਾਗ ਦੀ ਵੈਕਸੀਨ ਲੱਗ ਚੁੱਕੀ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, ਘਰੇਲੂ ਉਡਾਣਾਂ ਦੇ ਕਿਰਾਏ ਨੂੰ ਲੈ ਕੇ ਮੰਤਰਾਲੇ ਨੇ ਜਾਰੀ ਕੀਤੇ ਆਦੇਸ਼

ਸਰਕਾਰ ਨੇ ਇਨ੍ਹਾਂ ਕਦਮਾਂ ਨਾਲ ਅੱਗੇ ਵਧ ਕੇ ਦਿਖਾਈ ਗੰਭੀਰਤਾ

  • ਸਭ ਤੋਂ ਪਹਿਲਾਂ ਤਾਂ ਹੈਲਥ ਕੇਅਰ ਦੇ ਤਹਿਤ ਟੈਸਟ ਤੋਂ ਲੈ ਕੇ ਇਲਾਜ ਤੱਕ ਮੁਫ਼ਤ ਕੀਤਾ ਗਿਆ
  • ਜ਼ਰੂਰਤ ਮੰਦ ਲੋਕਾਂ ਨੂੰ ਟੈਸਟ ਲਈ 14 ਹਜ਼ਾਰ ਰੁਪਏ ਅਤੇ ਆਈਸੋਲੇਸ਼ਨ ਤੱਕ ਜਾਣ ਵਾਲੇ ਮਰੀਜ਼ਾਂ ਨੂੰ 86 ਹਜ਼ਾਰ ਰੁਪਏ ਦਿੱਤੇ ਗਏ।
  • ਜ਼ਰੂਰੀ ਸਮਾਨ ਦੀ ਖ਼ਰੀਦਦਾਰੀ ਲਈ ਘਰ ਵਿਚੋਂ ਸਿਰਫ਼ ਇਕ ਵਿਅਕਤੀ ਨੂੰ ਹੀ ਜਾਣ ਦੀ ਆਗਿਆ ਦਿੱਤੀ ਗਈ।
  • ਨਿਯਮ ਤੋੜਨ ਵਾਲੇ ਵਿਅਕਤੀਆਂ 'ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
  • ਤਾਲਾਬੰਦੀ ਕਾਰਨ ਨੌਕਰੀਆਂ ਜਾਣ ਲੱਗੀਆਂ ਤਾਂ ਸਰਕਾਰ ਨੇ 50 ਫ਼ੀਸਦ ਤੋਂ ਜ਼ਿਆਦਾ ਘਾਟਾ ਸਹਿਣ ਕਰਨ ਵਾਲੀਆਂ ਕੰਪਨੀਆਂ ਨੂੰ ਛਾਂਟੀ ਕਰਨ 'ਤੇ ਰੋਕ ਲਗਾਈ। ਸਿਰਫ਼ ਇੰਨਾ ਹੀ ਨਹੀਂ ਨਿੱਜੀ ਕੰਪਨੀਆਂ ਦੇ ਹਰ ਮੁਲਾਜ਼ਮ ਨੂੰ ਹਰ ਮਹੀਨੇ 1.70 ਲੱਖ ਰੁਪਏ ਦਿੱਤੇ। ਇਸ ਤੋਂ ਇਲਾਵਾ ਬੇਰੋਜ਼ਗਾਰਾਂ ਦਾ ਭੱਤਾ ਦੁੱਗਣਾ ਕਰ ਦਿੱਤਾ ਗਿਆ ਤਾਂ ਜੋ ਉਹ ਕੰਮ ਦੀ ਭਾਲ ਲਈ ਘਰੋਂ ਬਾਹਰ ਨਾ ਨਿਕਲਣ।
  • 100 ਕੋਵਿਡ ਕਲੀਨਿਕ ਲਈ 15 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ, ਤਾਂ ਜੋ ਹਰੇਕ ਮਰੀਜ਼ ਨੂੰ ਨੇੜੇ ਹੀ ਇਲਾਜ ਦੀ ਸਹੂਲਤ ਮਿਲ ਸਕੇ।
  • ਕੋਵਿਡ-19 ਦਾ ਮਰੀਜ਼ ਸਾਹਮਣੇ ਆਉਂਦੇ ਹੀ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾਂਦੀ ਅਤੇ ਉਸ ਦੇ ਸੰਪਰਕ ਵਿਚ ਆਉਣ ਵਾਲੇ ਹਰੇਕ ਵਿਅਕਤੀ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। 
  • ਸੀਵਰੇਜ ਪਲਾਂਟਸ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਸ਼ੱਕ ਹੁੰਦੇ ਹੀ ਇਲਾਕਿਆਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਦੀ ਆਈ ਸ਼ਾਮਤ, ਇਰਡਾ ਨੇ ਬੀਮਾ ਕੰਪਨੀਆਂ ਕੋਲੋਂ ਮੰਗੇ ਵੇਰਵੇ

ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਸਰਕਾਰ ਦੇ ਰਹੀ ਪੈਕੇਜ

  • ਸਰਕਾਰ ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਤ ਕਰਨ ਲਈ 200 ਆਸਟ੍ਰੇਲਿਆਈ ਡਾਲਰ ਦੇ ਰਹੀ ਹੈ।
  • ਬੱਚਿਆਂ ਨੂੰ ਖੇਡਾਂ ਨਾਲ ਜੋੜਣ ਲਈ ਵਿਕਟੋਰੀਆ ਸੂਬਾ ਪ੍ਰਤੀ ਬੱਚਾ 200 ਆਸਟ੍ਰਲਿਆਈ ਡਾਲਰ ਦੇ ਰਿਹਾ ਹੈ।

ਇਹ ਵੀ ਪੜ੍ਹੋ : NTPC ਸਮੁੰਦਰੀ ਪਾਣੀ ਤੋਂ ਤਿਆਰ ਪੀਣ ਵਾਲੇ ਪਾਣੀ ਨੂੰ ਵੇਚੇਗੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News