ਕੌਮਾਂਤਰੀ ਮੰਚ ’ਤੇ ਪਾਕਿਸਤਾਨ ਭਾਰਤ ਦੇ ਨੇੜੇ-ਤੇੜੇ ਵੀ ਨਹੀਂ ਫਟਕਦਾ
Sunday, Apr 30, 2023 - 12:19 PM (IST)

ਭਾਰਤ ਨੇ ਆਪਣੀਆਂ ਨੀਤੀਆਂ ਅਤੇ ਆਰਥਿਕ ਸੁਧਾਰਾਂ ਦੇ ਕਾਰਨ ਪ੍ਰਮੁੱਖ ਕੌਮਾਂਤਰੀ ਬ੍ਰਾਂਡਾਂ ਨੂੰ ਆਪਣੇ ਵੱਲ ਖਿੱਚਿਆ ਹੈ ਜਦੋਂ ਕਿ ਪਾਕਿਸਤਾਨ ਭਾਰਤ ਦੇ ਨੇੜੇ-ਤੇੜੇ ਵੀ ਨਹੀਂ ਹੈ। ਪਿਛਲੇ ਸਾਲ ਵਿਰਾਸਿਤਾ ਦੇ ਸਾਮਾਨ ’ਚ ਮਾਹਿਰ ਫ੍ਰਾਂਸੀਸੀ ਸਮੂਹ ਲੁਈਸ ਵੁਈਟਨ ਹੇਨੇਸੀ (ਐੱਲ. ਵੀ. ਐੱਮ. ਐੱਚ.) ਨੇ ਦੱਖਣੀ ਏਸ਼ੀਆ ਵੱਲ ਇਕ ਜੰਗੀ ਧੁਰੀ ਬਣਾਈ। ਵਿਸ਼ੇਸ਼ ਰੂਪ ਨਾਲ ਉਸ ਦੇਸ਼ ’ਚ ਜੋ ਹੁਣ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਇਸ ’ਚ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੂੰ ਆਪਣੇ ਪੋਰਟਫੋਲੀਆ ’ਚ ਸਭ ਤੋਂ ਬੇਸ਼ਕੀਮਤੀ ਬ੍ਰਾਂਡ ਲੁਈਸ ਵੁਈਟਨ ਹੇਨੇਸੀ ਦਾ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਇਸ ਬ੍ਰਾਂਡ ਨੇ ਨਾ ਸਿਰਫ ਆਪਣੀ ਮੌਜੂਦਗੀ ਦਾ ਪਸਾਰ ਕੀਤਾ ਸਗੋਂ ਭਾਰਤ ਦੇ 120 ਅਰਬਪਤੀਆਂ ’ਚ ਲੰਬੇ ਸਮੇਂ ਦੀ ਰਣਨੀਤੀ ਵਜੋਂ ਆਪਣੀ ਥਾਂ ਬਣਾਈ।
ਅਜੇ ਪਿਛਲੇ ਮਹੀਨੇ ਪੈਰਿਸ ਦੇ ਕੱਪੜਾ ਘਰ ‘ਕ੍ਰਿਸ਼ਚੀਅਨ ਡਾਇਰ’ ਨੇ ਮੁੰਬਈ ’ਚ ਆਪਣੇ ‘ਫਾਲ 2023’ ਸੰਗ੍ਰਹਿ ਦਾ ਮੰਚਨ ਕੀਤਾ, ਜੋ ਭਾਰਤ ’ਚ ਆਪਣੇ ਤਾਜ਼ਾ ਸੰਗ੍ਰਹਿ ਦੀ ਘੁੰਡ-ਚੁਕਾਈ ਕਰਨ ਵਾਲਾ ਪਹਿਲਾ ਫੈਸ਼ਨ ਹਾਊਸ ਬਣ ਗਿਆ। ਮੂਲ ਗਰੁੱਪ ਐੱਲ. ਵੀ. ਐੱਮ. ਐੱਚ. ਦੇ ਸ਼ੇਅਰ ਰਿਕਾਰਡ ਉਚਾਈ ਨੂੰ ਛੂੰਹਦੇ ਹੋਏ 1 ਫੀਸਦੀ ਤੋਂ ਵਧ ਕੇ 838.7 ਯੂਰੋ (913 ਅਮਰੀਕੀ ਡਾਲਰ) ਹੋ ਗਏ। ਬਲੂਮਬਰਗ ਮੁਤਾਬਕ ਇਹ ਹਾਊਸ ਜਲਦੀ ਹੀ ਆਪਣੇ ਅਗਲੇ ਅਰਬਾਂ ਦੇ ਸ਼ਿਕਾਰ ’ਚ ਨਵੇਂ ਬਾਜ਼ਾਰਾਂ ਵੱਲ ਝੁਕਾਅ ਵਾਲੇ ਲਗਜ਼ਰੀ ਬ੍ਰਾਂਡਾਂ ਦਾ ਹਿੱਸਾ ਬਣ ਗਿਆ। ਡਾਇਰ, ਅਰਬਪਤੀ ਬਰਨਾਰਡ ਅਰਨਾਲਟ ਦੇ ਫ੍ਰਾਂਸੀਸੀ ਲਗਜ਼ਰੀ ਬੇਹੋਮੋਥ ਐੱਲ. ਵੀ. ਐੱਮ. ਐੱਚ. ਦਾ ਦੂਜਾ ਸਭ ਤੋਂ ਵੱਡਾ ਬ੍ਰਾਂਡ ਹੈ ਅਤੇ ਭਾਰਤ ਨੂੰ ਆਪਣੇ ਮੌਸਮੀ ਪ੍ਰੋਗਰਾਮ ’ਚ ਸ਼ਾਮਲ ਕਰਨ ਦੀ ਦਿਲਚਸਪੀ ਰੱਖਦਾ ਹੈ।
ਆਕਸਫੇਮ ਮੁਤਾਬਕ ਭਾਰਤ ’ਚ ਮੌਜੂਦਾ ਸਮੇਂ ’ਚ 199 ਅਰਬਪਤੀ ਹਨ ਅਤੇ 8 ਲੱਖ ਡਾਲਰ ਤੋਂ ਵੱਧ ਕਰੋੜਪਤੀ ਹਨ। ਨਾਈਟ ਫ੍ਰੈਂਕ ਡਾਟਾ ਦਾ ਅਨੁਮਾਨ ਹੈ ਕਿ ਭਾਰਤ ’ਚ 2026 ਤੱਕ 1.4 ਮਿਲੀਅਨ ਕਰੋੜਪਤੀ ਹੋਣਗੇ ਜੋ 2021 ਦੇ ਮੁਕਾਬਲੇ ’ਚ 77 ਫੀਸਦੀ ਹੋਣਗੇ। ਡਾਇਰ ਵਿਸ਼ੇਸ਼ ਰੂਪ ਨਾਲ 1.4 ਬਿਲੀਅਨ ਲੋਕਾਂ ਦੇ ਦੇਸ਼ ’ਚ ਆਪਣੇ ਕਾਸਮੈਟਿਕਸ, ਇਤਰ ਅਤੇ ਬੈਗਾਂ ਰਾਹੀਂ ਬੇਮਿਸਾਲ ਲਗਜ਼ਰੀ ਦਾ ਸਾਮਾਨ ਚਾਹੁਣ ਵਾਲਿਆਂ ਦਾ ਇਕ ਵਧਦਾ ਗਰੁੱਪ ਹੈ। ਬਲੂਮਬਰਗ ਦੇ ਸੀਨੀਅਰ ਐਨਾਲਿਸਟ ਦੇਬੋਰਾਹ ਏਟਕੇਨ ਦਾ ਕਹਿਣਾ ਹੈ ਕਿ ਇਹ ਇਕ ਬੇਹੱਦ ਢੁੱਕਵਾਂ ਬਾਜ਼ਾਰ ਹੈ ਜਿੱਥੇ ਦਰਮਿਆਨਾ ਵਰਗ ਵਧ ਰਿਹਾ ਹੈ, ਨਾਲ ਹੀ ਹਰ ਸਾਲ ਕਰੋੜਪਤੀ ਵੀ ਵਧ ਰਹੇ ਹਨ।
ਇਹ ਕਿਵੇਂ ਵਾਪਰਿਆ? : ਸ਼ੁਰੂਆਤ ਲਈ ਕਈ ਕਾਰਕ ਜ਼ਿੰਮੇਵਾਰ ਹਨ। ਗੰਭੀਰ ਅਤੇ ਲਗਾਤਾਰ ਸੁਧਾਰਾਂ ਸਮੇਤ ਭਾਰਤ ’ਚ ਨਿਵੇਸ਼ ਦੇ ਮਾਹੌਲ ’ਚ ਸੁਧਾਰ ਹੋਇਆ ਹੈ। ਖਾਸ ਤੌਰ ’ਤੇ 1991 ’ਚ ਆਪਣੀ ਅਰਥਵਿਵਸਥਾ ਦੇ ਖੁੱਲ੍ਹਣ ਪਿੱਛੋਂ ਇਹ ਸੰਭਵ ਹੋਇਆ ਹੈ ਕਿ ਭਾਰਤ ਅੱਜ ਈਜ਼ ਆਫ ਡੂਇੰਗ ਬਿਜ਼ਨੈੱਸ (ਈ. ਓ. ਡੀ. ਬੀ.) ’ਤੇ ਚੋਟੀ ਦੇ 100 ਕਲੱਬਾਂ ਦਾ ਹਿੱਸਾ ਹੈ। ਬਦਲੀ ਹੋਈ ਧਾਰਨਾ ਇਕ ਹੋਰ ਹੈ। ਇਕ ਸਮਾਜਵਾਦੀ ਦੇਸ਼ ’ਚ ਪੈਸਿਆਂ ਨੂੰ ਲੁਕਾਉਣ ਦੇ ਦਹਾਕਿਆਂ ਪਿੱਛੋਂ ਜਿੱਥੇ ਖਰਚ ਕਰਨ ਅਤੇ ਨਕਲੀ ਜ਼ਿੰਦਗੀ ਬਿਤਾਉਣ ’ਤੇ ਜ਼ੋਰ ਦਿੱਤਾ ਗਿਆ ਸੀ, ਭਾਰਤ ਨੇ ਖਰਚ ਕਰਨ ਲਈ ਅਮੀਰਾਂ ਦੇ ਰੁਝਾਨ ਨੂੰ ਗਲੇ ਲਾ ਲਿਆ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਮੁੱਢਲੇ ਢਾਂਚੇ, ਨੀਤੀਆਂ ਅਤੇ ਆਮ ਸਮਾਜਿਕ ਅਤੇ ਸਿਆਸੀ ਮਾਹੌਲ ਵਿਕਾਸ ਲਈ ਢੁੱਕਵਾਂ ਹੈ। ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨੇ ਇਹ ਸਭ ਸੰਭਵ ਬਣਾ ਦਿੱਤਾ ਹੈ। ਲੁਈਸ ਵੁਈਟਨ ਦਾ ਐੱਫ. ਟੀ. ਆਈ. ਪ੍ਰਸਤਾਵ ਵਧੇੇਰੇ ਵਸਤਾਂ ਨੂੰ ਜੋੜਨ ਦੀ ਆਗਿਆ ਦੇਣ ਦਾ ਸੀ ਜਿਸ ਕਾਰਨ ਸਮੇਂ ਦੇ ਨਾਲ ਇਸ ਦੇ ਮਾਲੀਏ ’ਚ ਵਾਧਾ ਹੋਣ ਦੀ ਸੰਭਾਵਨਾ ਸੀ।
2022 ’ਚ ਲਗਜ਼ਰੀ ਜਰਮਨ ਦੀ ਨਿਰਮਾਤਾ ਮਰਸੀਡੀਜ਼ ਬੈਂਜ਼ ਵੀ ਭਾਰਤ ’ਚ ਲੰਬੀ ਖੇਡ ਖੇਡ ਰਹੀ ਸੀ। ਪਿਛਲੇ ਸਾਲ ਮਰਸੀਡੀਜ਼ ਨੇ ਰਿਕਾਰਡ ਿਗਣਤੀ ’ਚ ਕਾਰਾਂ ਦੀ ਵਿਕਰੀ ਦੇਖੀ। 53 ਫੀਸਦੀ ਅਲਟ੍ਰਾ ਅਮੀਰ ਵਿਅਕਤੀਆਂ ਨੇ ਲਗਜ਼ਰੀ ਘੜੀਆਂ ਅਤੇ ਹੈਂਡਬੈਗ ਦੋਹਾਂ ’ਤੇ ਖਰਚ ਕੀਤਾ ਜਦੋਂ ਕਿ 2020 ’ਚ ਇਹ ਔਸਤ ਲੜੀਵਾਰ 41 ਅਤੇ 9 ਫੀਸਦੀ ਸੀ। ਘੱਟੋ-ਘੱਟ ਇਕ ਮਿਲੀਅਨ ਡਾਲਰ ਦੇ ਹੇਠਲੇ ਮੁੱਲ ਵਾਲੇ ਭਾਰਤੀ ਪਰਿਵਾਰਾਂ ਦੀ ਗਿਣਤੀ 2021 ’ਚ 11 ਫੀਸਦੀ ਤੋਂ ਵਧ ਕੇ 45830 ਹੋ ਗਈ ਅਤੇ ਅਗਲੇ 5 ਸਾਲਾਂ ’ਚ 30 ਫੀਸਦੀ ਤੱਕ ਵਧਣ ਦੀ ਆਸ ਹੈ।
2014-15 ’ਚ ਭਾਰਤ ’ਚ ਐੱਫ. ਡੀ. ਆਈ. ਪ੍ਰਵਾਹ 45.15 ਬਿਲੀਅਨ ਡਾਲਰ ਸੀ। ਉਦੋਂ ਤੋਂ ਇਸ ’ਚ ਲਗਾਤਾਰ ਵਾਧਾ ਹੋਇਆ ਹੈ। ਕੁਲ ਐੱਫ. ਡੀ. ਆਈ. ਪ੍ਰਵਾਹ 65.3 ਫੀਸਦੀ (2007-14 ਤੱਕ) ਤੋਂ ਵਧ ਕੇ (2014-21 ਤੱਕ) 440.01 ਅਰਬ ਡਾਲਰ ਹੋ ਗਿਆ। ਪਾਕਿਸਤਾਨ ਨੂੰ ਯਕੀਨੀ ਤੌਰ ’ਤੇ ਅਜਿਹੀਆਂ ਗੱਲਾਂ ਦਾ ਨੋਟਿਸ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਸ ਨੇ ਪਹਿਲਾਂ ਕਦੀ ਅਜਿਹਾ ਨਹੀਂ ਕੀਤਾ। ਅੱਜ ਉਸ ਨੂੰ ਇਕ ਨਵਾਂ ਰਾਹ ਤਿਆਰ ਕਰਨਾ ਹੋਵੇਗਾ। ਪਾਕਿਸਤਾਨ ਨੂੰ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ ਹੋਵੇਗਾ। ਉਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਲਗਾਤਾਰ ਨੀਤੀ-ਨਿਰਮਾਣ ਨਾਲ ਉਸ ਨੂੰ ਲਾਭ ਲੈਣਾ ਚਾਹੀਦਾ ਹੈ।