ਪਾਣੀ ਦੇ ਵਿਵਾਦ ਵਿਚਾਲੇ ਇੱਕੋ ਮੰਚ ''ਤੇ ਦਿਖੇ CM ਮਾਨ ਤੇ ਨਾਇਬ ਸਿੰਘ ਸੈਣੀ, ਦਿੱਤਾ ਖ਼ਾਸ ਸੁਨੇਹਾ (ਵੀਡੀਓ)

Saturday, May 03, 2025 - 09:14 AM (IST)

ਪਾਣੀ ਦੇ ਵਿਵਾਦ ਵਿਚਾਲੇ ਇੱਕੋ ਮੰਚ ''ਤੇ ਦਿਖੇ CM ਮਾਨ ਤੇ ਨਾਇਬ ਸਿੰਘ ਸੈਣੀ, ਦਿੱਤਾ ਖ਼ਾਸ ਸੁਨੇਹਾ (ਵੀਡੀਓ)

ਚੰਡੀਗੜ੍ਹ : ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਚੰਡੀਗੜ੍ਹ 'ਚ ਵਿਸ਼ਾਲ ਨਸ਼ਾ ਮੁਕਤੀ ਯਾਤਰਾ ਕੱਢੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਹਰ ਇਕ ਵਿਅਕਤੀ ਇਸ ਮੁਹਿੰਮ ਨਾਲ ਜੁੜੇ। ਉਨ੍ਹਾਂ ਦੀ ਇਸ ਯਾਤਰਾ ਦੌਰਾਨ ਜਿੱਥੇ ਵੱਡੇ-ਵੱਡੇ ਸਿਆਸਤਦਾਨ ਯਾਤਰਾ ਦਾ ਹਿੱਸਾ ਬਣੇ, ਉੱਥੇ ਹੀ ਪਾਣੀ ਦੇ ਵਿਵਾਦ ਵਿਚਾਲੇ ਇਸ ਯਾਤਰਾ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਕ ਮੰਚ 'ਤੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ : ਨੀਟ UG ਦੀ ਪ੍ਰੀਖਿਆ ਨਾਲ ਜੁੜੀ ਅਹਿਮ ਖ਼ਬਰ, ਪ੍ਰੀਖਿਆਰਥੀਆਂ ਨੂੰ ਕੀਤੀ ਗਈ ਖ਼ਾਸ ਅਪੀਲ

ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ 'ਨਸ਼ਾ ਮੁਕਤ ਚੰਡੀਗੜ੍ਹ ਮੁਹਿੰਮ' 'ਚ ਹਿੱਸਾ ਲਿਆ। ਰਾਜਪਾਲ ਨੇ ਕਿਹਾ ਕਿ ਇਹ ਰਾਜਪਾਲ ਦੀ ਨਹੀਂ, ਸਗੋਂ ਸਭ ਦੀ ਮੁਹਿੰਮ ਹੈ ਅਤੇ ਨੌਜਵਾਨੀ ਨੂੰ ਨਸ਼ਾ ਮੁਕਤ ਕਰਨਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੱਚਿਆਂ ਦੀ ਜ਼ਿੰਦਗੀ ਕੋਰੇ ਕਾਗਜ਼ ਵਰਗੀ ਹੁੰਦੀ ਹੈ ਅਤੇ ਜੋ ਵੀ ਉਸ 'ਤੇ ਲਿਖ ਦਿੱਤਾ ਜਾਵੇ, ਸਾਰੀ ਉਮਰ ਨਾਲ ਰਹਿੰਦਾ ਹੈ। ਉਨ੍ਹਾਂ ਬੱਚਿਆਂ ਨੂੰ ਸਮਝਾਉਂਦਿਆਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ ਨਸ਼ੇ ਲਈ ਉਤਸ਼ਾਹਿਤ ਕਰਦਾ ਹੈ ਤਾਂ ਉਹ ਆਪਣੇ ਅਧਿਆਪਕਾਂ ਅਤੇ ਮਾਪਿਆਂ ਨਾਲ ਇਸ ਬਾਰੇ ਗੱਲ ਜ਼ਰੂਰ ਕਰਨ ਤਾਂ ਜੋ ਨਸ਼ਿਆਂ ਦੀ ਲਾਹਣਤ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ : ਵਾਹਨਾਂ ਨੂੰ ਲੈ ਕੇ ਜਾਰੀ ਹੋ ਗਏ ਨਵੇਂ ਹੁਕਮ! ਲੱਗ ਗਈ ਪਾਬੰਦੀ, ਪੜ੍ਹੋ ਪੂਰੀ ਖ਼ਬਰ

ਉਨ੍ਹਾਂ ਕਿਹਾ ਕਿ ਪੰਜਾਬ 'ਚ ਅਸੀਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜਦੋਂ ਹੁਣ ਪੁਲਸ ਪਿੰਡਾਂ 'ਚ ਜਾਂਦੀ ਹੈ ਤਾਂ ਨਸ਼ਾ ਤਸਕਰ ਭੱਜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਇਨਕਲਾਬ ਅੱਜ ਮੈਨੂੰ ਚੰਡੀਗੜ੍ਹ 'ਚ ਨਜ਼ਰ ਆ ਰਿਹਾ ਹੈ ਅਤੇ ਅੱਜ ਜੋ ਤੁਸੀਂ ਸੰਕਲਪ ਲੈ ਕੇ ਜਾਵੋਗੇ ਤਾਂ ਇਕ ਲੋਕ ਲਹਿਰ ਪੈਦਾ ਹੋਵੇਗੀ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਸਮਾਜ ਨੂੰ ਨਿਰੋਆ ਸਮਾਜ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ 'ਤੇ ਗਾਣੇ ਲਿਖਣ ਵਾਲੇ ਨੂੰ ਵੀ ਆਪਣਾ ਰੋਲ ਮਾਡਲ ਨਾ ਬਣਾਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News