‘ਤਿੰਨ ਤਲਾਕ’ ਵਾਂਗ ‘ਹਲਾਲਾ’ ਦੀ ਭੈੜੀ ਪ੍ਰਥਾ ਵੀ ਖਤਮ ਹੋਣੀ ਚਾਹੀਦੀ

Saturday, Jul 15, 2023 - 03:29 AM (IST)

‘ਤਿੰਨ ਤਲਾਕ’ ਵਾਂਗ ‘ਹਲਾਲਾ’ ਦੀ ਭੈੜੀ ਪ੍ਰਥਾ ਵੀ ਖਤਮ ਹੋਣੀ ਚਾਹੀਦੀ

4 ਵਾਰ ਦੇ ਸੰਸਦ ਮੈਂਬਰ, ਸਾਬਕਾ ਕੇਂਦਰੀ ਮੰਤਰੀ ਅਤੇ ਇਸ ਵੇਲੇ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਆਪਣੀ ਸਪੱਸ਼ਟਵਾਦਤਾ ਲਈ ਜਾਣੇ ਜਾਂਦੇ ਹਨ। ਉਹ ਪਹਿਲਾਂ ਕਾਂਗਰਸ ’ਚ ਰਹੇ ਅਤੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ।

ਮੁਸਲਮਾਨ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਉਣ ਲਈ ਯਤਨਸ਼ੀਲ ਰਹੇ ਆਰਿਫ ਮੁਹੰਮਦ ਖਾਨ ਨੇ 13 ਜੁਲਾਈ ਨੂੰ ਕਿਹਾ ਕਿ, ‘‘2019 ’ਚ ਤਿੰਨ ਤਲਾਕ ਨੂੰ ਕਾਨੂੰਨ ’ਚ ਸਜ਼ਾਯੋਗ ਅਪਰਾਧ ਬਣਾਉਣ ਪਿੱਛੋਂ ਮੁਸਲਮਾਨਾਂ ’ਚ ਤਲਾਕ ਦੀ ਦਰ ’ਚ 96 ਫੀਸਦੀ ਦੀ ਕਮੀ ਆਈ ਹੈ ਅਤੇ ਇਸ ਨਾਲ ਔਰਤਾਂ ਅਤੇ ਬੱਚਿਆਂ ਨੂੰ ਲਾਭ ਪਹੁੰਚਿਆ ਹੈ।’’

ਜ਼ਿਕਰਯੋਗ ਹੈ ਕਿ ਤਿੰਨ ਵਾਰ ‘ਤਲਾਕ-ਤਲਾਕ-ਤਲਾਕ’ ਕਹਿ ਕੇ ਤਤਕਾਲ ਤਲਾਕ ਦੇਣ ਦੀ ਇਹ ਭੈੜੀ ਪ੍ਰਥਾ ਵੱਡੀ ਗਿਣਤੀ ’ਚ ਤਲਾਕਾਂ ਦਾ ਕਾਰਨ ਬਣ ਰਹੀ ਸੀ।

ਇਸਲਾਮ ’ਚ ਇਕ ਭੈੜੀ ਪ੍ਰਥਾ ‘ਨਿਕਾਹ ਹਲਾਲਾ’ ਦੀ ਵੀ ਹੈ। ਇਸ ’ਚ ਤਲਾਕਸ਼ੁਦਾ ਔਰਤ ਨੂੰ ਆਪਣੇ ਪਹਿਲੇ ਪਤੀ ਕੋਲ ਦੁਬਾਰਾ ਪਰਤਣ ਲਈ ‘ਨਿਕਾਹ ਹਲਾਲਾ’ ਕਰਨਾ ਪੈਂਦਾ ਹੈ, ਜਿਸ ਲਈ ਉਸ ਨੇ ਕਿਸੇ ਦੂਸਰੇ ਆਦਮੀ ਨਾਲ ਵਿਆਹ ਕਰਨਾ ਹੁੰਦਾ ਹੈ ਅਤੇ ਉਸ ਪਿੱਛੋਂ ਉਸ ਵਿਅਕਤੀ ਵੱਲੋਂ ਉਸ ਨੂੰ ਤਲਾਕ ਦੇਣ ਦੀ ਸਥਿਤੀ ’ਚ ਉਹ ਆਪਣੇ ਪਹਿਲੇ ਪਤੀ ਕੋਲ ਪਰਤ ਸਕਦੀ ਹੈ।

ਇਸ ਬਾਰੇ ਵੀ ਕੁਝ ਦਿਨ ਪਹਿਲਾਂ 3 ਜੁਲਾਈ, 2023 ਨੂੰ ਸ਼੍ਰੀ ਆਰਿਫ ਮੁਹੰਮਦ ਖਾਨ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ, ‘‘ਕੁਰਾਨ ’ਚ ਹਲਾਲਾ ਦਾ ਜ਼ਿਕਰ ਨਹੀਂ ਹੈ ਅਤੇ ਇਸਲਾਮ ਨਾਜਾਇਜ਼ ਸਬੰਧਾਂ ਦੀ ਆਗਿਆ ਨਹੀਂ ਦਿੰਦਾ।’’

ਇਸ ਲਈ ਜੇ ‘ਤਿੰਨ ਤਲਾਕ’ ਵਾਂਗ ‘ਹਲਾਲਾ’ ਦੀ ਭੈੜੀ ਪ੍ਰਥਾ ਵੀ ਖਤਮ ਹੋ ਜਾਵੇ ਤਾਂ ਮੁਸਲਿਮ ਔਰਤਾਂ ਨੂੰ ਦੂਜੇ ਮਰਦ ਨਾਲ ਰਾਤ ਗੁਜ਼ਾਰਨ ਦੇ ਕੌੜੇ ਅਨੁਭਵ ਤੋਂ ਮੁਕਤੀ ਮਿਲੇਗੀ ਅਤੇ ਉਨ੍ਹਾਂ ਲਈ ਆਪਣਾ ਤਲਾਕ ਖਤਮ ਕਰ ਕੇ ਆਪਣੇ ਸਾਬਕਾ ਪਤੀ ਨਾਲ ਜ਼ਿੰਦਗੀ ਬਿਤਾਉਣੀ ਆਸਾਨ ਹੋ ਜਾਵੇਗੀ।

-ਵਿਜੇ ਕੁਮਾਰ


author

Mukesh

Content Editor

Related News