ਭਾਜਪਾ ਤੇ ਕਿਸਾਨ : ਖੂਨ-ਖਰਾਬਾ ਘਟੀਆਪਨ ਦਾ ਸੂਚਕ

10/07/2021 10:39:07 AM

ਡਾ. ਵੇਦਪ੍ਰਤਾਪ ਵੈਦਿਕ 

ਲਖਮੀਪੁਰ ਖੀਰੀ ’ਚ ਜੋ ਕੁਝ ਹੋਇਆ, ਉਹ ਦਰਦਨਾਕ ਤਾਂ ਹੈ ਹੀ, ਸ਼ਰਮਨਾਕ ਵੀ ਹੈ। ਸ਼ਾਂਤੀਪੂਰਵਕ ਰੋਸ ਵਿਖਾਵਾ ਕਰ ਰਹੇ ਕਿਸਾਨਾਂ ’ਤੇ ਕੋਈ ਮੋਟਰ ਗੱਡੀਆਂ ਚੜ੍ਹਾ ਦੇਵੇ, ਉਨ੍ਹਾਂ ਦੀ ਜਾਨ ਲੈ ਲਵੇ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦੇਵੇ, ਅਜਿਹਾ ਘਿਨੌਣਾ ਕੁਕਰਮ ਕੋਈ ਡਾਕੂ ਜਾਂ ਅੱਤਵਾਦੀ ਵੀ ਨਹੀਂ ਕਰਨਾ ਚਾਹੇਗਾ ਪਰ ਇਹ ਇਕ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਕਾਫਿਲੇ ਨੇ ਕੀਤਾ। ਉਹ ਹੱਤਿਆਰੀ ਕਾਰ ਤਾਂ ਉਸ ਗ੍ਰਹਿ ਮੰਤਰੀ ਦੀ ਹੀ ਸੀ।

ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਕਾਰਾਂ ’ਚ ਨਾ ਤਾਂ ਉਹ ਖੁਦ ਸਨ ਅਤੇ ਨਾ ਹੀ ਉਨ੍ਹਾਂ ਦਾ ਲੜਕਾ ਪਰ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮੰਤਰੀ ਦਾ ਲੜਕਾ ਹੀ ਉਹ ਕਾਰ ਚਲਾ ਰਿਹਾ ਸੀ ਤੇ ਲੋਕਾਂ ’ਤੇ ਕਾਰ ਚੜ੍ਹਾਉਣ ਦੇ ਬਾਅਦ ਉਹ ਉੱਥੋਂ ਭੱਜ ਗਿਆ। ਇਹ ਤਾਂ ਜਾਂਚ ਤੋਂ ਪਤਾ ਲੱਗੇਗਾ ਕਿ ਕਿਸਾਨਾਂ ’ਤੇ ਕਾਰਾਂ ਨਾਲ ਜਾਨਲੇਵਾ ਹਮਲਾ ਕਿਨ੍ਹਾਂ ਨੇ ਕੀਤਾ ਜਾਂ ਕਿਨ੍ਹਾਂ ਦੇ ਇਸ਼ਾਰੇ ’ਤੇ ਕੀਤਾ ਗਿਆ ਪਰ ਇਹ ਵੀ ਸੱਚ ਹੈ ਕਿ ਕੋਈ ਮਾਮੂਲੀ ਡਰਾਈਵਰ ਇਸ ਤਰ੍ਹਾਂ ਦਾ ਭਿਆਨਕ ਹਮਲਾ ਕਿਉਂ ਕਰੇਗਾ? ਉਸ ਦੀ ਹਿੰਮਤ ਕਿਵੇਂ ਪਵੇਗੀ?

ਪਰ ਵੇਖੋ, ਕਿਸਮਤ ਦੀ ਖੇਡ ਕਿ ਉਨ੍ਹਾਂ ਕਾਰਾਂ ਦੇ 2 ਡ੍ਰਾਈਵਰ ਤਾਂ ਤਤਕਾਲ ਮਾਰੇ ਗਏ ਅਤੇ ਕਿਸਾਨਾਂ ਦੀ ਭੀੜ ਨੇ ਦੋ ਹੋਰ ਵਰਕਰਾਂ ਨੂੰ ਵੀ ਤਤਕਾਲ ਮੌਤ ਦੇ ਘਾਟ ਉਤਾਰ ਦਿੱਤਾ। ਇਸ ਨੂੰ ਇੰਝ ਵੀ ਕਿਹਾ ਜਾ ਰਿਹਾ ਹੈ, ਜੈਸੇ ਕੋ ਤੈਸਾ ਹੋ ਗਿਆ। ਚਾਰ ਲੋਕ ਮੰਤਰੀ ਦੇ ਮਾਰੇ ਗਏ ਕਿਉਂਕਿ ਮੰਤਰੀ ਦੇ ਲੋਕਾਂ ਨੇ ਕਿਸਾਨਾਂ ਦੇ 4 ਵਿਅਕਤੀ ਮਾਰ ਦਿੱਤੇ ਸਨ ਪਰ ਦੋਵਾਂ ਧਿਰਾਂ ਨੇ ਖੂਨ-ਖਰਾਬੇ ਦਾ ਜੋ ਰਸਤਾ ਚੁਣਿਆ, ਦੋਵਾਂ ਦਿਰਾਂ ਦੇ ਘਟੀਆਪਨ ਦਾ ਸੂਚਕ ਹੈ।

ਇਹ ਤੁਹਾਡੇ ਸਬਰ ਦਾ ਵਿਸ਼ਾ ਹੈ ਕਿ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਵਿਚੌਲਗੀ ਦੇ ਕਾਰਨ ਮਾਰੇ ਗਏ ਕਿਸਾਨਾਂ ਅਤੇ ਮੰਤਰੀ ਧਿਰ ਦੇ ਲੋਕਾਂ ਨੂੰ ਉੱਤਰ ਪ੍ਰਦੇਸ਼ ਦੀ ਸਰਕਾਰ ਮੋਟਾ ਮੁਆਵਜ਼ਾ ਅਤੇ ਨੌਕਰੀ ਦੇਣ ਲਈ ਰਾਜ਼ੀ ਹੋ ਗਈ ਹੈ ਪਰ ਹੈਰਾਨੀ ਹੈ ਕਿ ਸਥਾਨਕ ਪੁਲਸ ਹੱਤਿਆ ਕਾਂਡ ਨੂੰ ਹੁੰਦੇ ਹੋਏ ਦੇਖਦੀ ਰਹੀ ਅਤੇ ਉਹ ਕੁਝ ਨਾ ਕਰ ਸੀ। ਜ਼ਾਹਿਰ ਹੈ ਕਿ ਇਸ ਹੱਤਿਆਕਾਂਡ ਨਾਲ ਸਿਰਫ ਉੱਤਰ ਪ੍ਰਦੇਸ਼ ’ਚ ਹੀ ਨਹੀਂ, ਸਾਰੇ ਦੇਸ਼ ’ਚ ਲੋਕਾਂ ਨੂੰ ਡੂੰਘਾ ਧੱਕਾ ਲੱਗਾ ਹੈ।

ਖੇਤੀਬਾੜੀ ਕਾਨੂੰਨਾਂ ਨੂੰ ਡੇਢ ਸਾਲ ਤੱਕ ਤਾਕ ’ਤੇ ਰੱਖੇ ਜਾਣ ਦੇ ਬਾਵਜੂਦ ਕਿਸਾਨ ਨੇਤਾ ਰਸਤੇ ਰੋਕ ਰਹੇ ਹਨ ਅਤੇ ਹਿੰਸਾ- ਪ੍ਰਤੀ ਹਿੰਸਾ ’ਤੇ ਉਤਾਰੂ ਹੋ ਰਹੇ ਹਨ। ਜ਼ਾਹਿਰ ਹੈ ਕਿ ਵੱਡੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਆਮ ਜਨਤਾ ਅਤੇ ਔਸਤ ਕਿਸਾਨਾਂ ਦਾ ਜਿਹੋ ਜਿਹਾ ਸਮਰਥਨ ਮਿਲਣਾ ਚਾਹੀਦਾ ਸੀ, ਨਹੀਂ ਮਿਲ ਰਿਹਾ। ਫਿਰ ਵੀ ਉਨ੍ਹਾਂ ਦੀ ਹਿੰਮਤ ਦੀ ਦਾਦ ਦੇਣੀ ਪਵੇਗੀ ਕਿ ਉਹ ਇੰਨੇ ਲੰਬੇ ਸਮੇਂ ਤੋਂਂ ਆਪਣੀ ਟੇਕ ’ਤੇ ਡਟੇ ਹੋਏ ਹਨ। ਇਹ ਉਨ੍ਹਾਂ ਦਾ ਲੋਕਤੰਤਰੀ ਅਧਿਕਾਰ ਜ਼ਰੂਰ ਹੈ ਪਰ ਰਸਤੇ ਰੋਕਣ ਨਾਲ ਆਮ ਲੋਕਾਂ ਨੂੰ ਜੋ ਪ੍ਰੇਸ਼ਾਨੀਆਂ ਹੋ ਰਹੀਆਂ ਹਨ, ਉਨ੍ਹਾਂ ਦੇ ਕਾਰਨ ਇਸ ਅੰਦੋਲਨ ਦੇ ਅਕਸ ’ਤੇ ਆਂਚ ਆ ਰਹੀ ਹੈ ਅਤੇ ਸੁਪਰੀਮ ਕੋਰਟ ਨੂੰ ਇਸ ’ਤੇ ਮੰਦਭਾਗੀ ਟਿੱਪਣੀ ਵੀ ਕਰਨੀ ਪਈ ਹੈ।

ਓਧਰ ਉੱਤਰ ਪ੍ਰਦੇਸ਼ ਦੇ ਆਚਰਨ ’ਤੇ ਵੀ ਸਵਾਲ ਉੱਠ ਰਹੇ ਹਨ। ਉਸ ਨੇ ਕਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਵੀ ਲਖੀਮਪੁਰ ਜਾਣ ਤੋਂ ਰੋਕਿਆ ਹੈ ਅਤੇ ਕੁਝ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁੱਖ ਮੰਤਰੀ ਅਾਦਿਤਿਆਨਾਥ ਯੋਗੀ ਨੂੰ ਆਪਣੇ ਕੇਂਦਰੀ ਮੰਤਰੀ ਅਤੇ ਪਾਰਟੀ ਵਰਕਰਾਂ ਦੇ ਨਾਲ ਵੀ ਦਲੇਰੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕੁਝ ਮਹੀਨਿਆਂ ਬਾਅਦ ਹੀ ਵੋਟ ਮੰਗਣ ਦੇ ਲਈ ਜਨਤਾ ਦੇ ਸਾਹਮਣੇ ਆਪਣੀ ਝੋਲੀ ਅੱਡਣੀ ਹੈ।

dr.vaidik@gmail.com


Tanu

Content Editor

Related News