ਵਿਸ਼ਵ ''ਚ ਵਧ ਰਹੀ ਹਿੰਸਾ ਅਤੇ ਬੰਦੂਕ ਦੀ ਸੰਸਕ੍ਰਿਤੀ

05/26/2019 5:39:14 AM

ਉਂਝ ਤਾਂ ਵਿਸ਼ਵ ਭਰ ਦੇ ਨੇਤਾਵਾਂ ਵਲੋਂ ਸ਼ਾਂਤੀ ਸਥਾਪਨਾ ਦੀ ਗੱਲ ਕਹੀ ਜਾਂਦੀ ਹੈ ਪਰ ਇਸ ਨੂੰ ਇਕ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਅੱਜ ਵਿਸ਼ਵ ਦੇ ਜ਼ਿਆਦਾਤਰ ਹਿੱਸੇ ਅਸ਼ਾਂਤੀ ਅਤੇ ਹਿੰਸਾ ਦੀ ਲਪੇਟ 'ਚ ਆਏ ਹੋਏ ਹਨ ਅਤੇ ਜਨਜੀਵਨ ਅਸੁਰੱਖਿਅਤ ਹੋ ਕੇ ਰਹਿ ਗਿਆ ਹੈ ਅਤੇ ਸਿਰਫ ਪਿਛਲੇ 6 ਦਿਨਾਂ 'ਚ :-

* 19 ਮਈ ਨੂੰ ਕਾਂਗੋ ਦੇ ਮੱਛੀ ਬਾਜ਼ਾਰ 'ਚ ਬੰਦੂਕਧਾਰੀਆਂ ਵਲੋਂ ਹਮਲੇ ਦੇ ਨਤੀਜੇ ਵਜੋਂ 19 ਲੋਕ ਮਾਰੇ ਗਏ।
* 19 ਮਈ ਨੂੰ ਹੀ ਮਿਸਰ ਦੇ ਗੀਜਾ 'ਚ ਇਕ ਸੈਲਾਨੀ ਬੱਸ 'ਤੇ ਬੰਬ ਸੁੱਟਣ ਦੀ ਘਟਨਾ 'ਚ 17 ਸੈਲਾਨੀ ਜ਼ਖਮੀ ਹੋ ਗਏ।
* 20 ਮਈ ਨੂੰ ਉੱਤਰੀ ਬ੍ਰਾਜ਼ੀਲ ਦੇ ਇਕ ਬਾਰ 'ਚ ਬੰਦੂਕਧਾਰੀਆਂ ਦੇ ਹਮਲੇ 'ਚ 6 ਔਰਤਾਂ ਅਤੇ 5 ਮਰਦਾਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ।
* 21 ਮਈ ਨੂੰ ਮੈਕਸੀਕੋ ਦੇ ਦੱਖਣੀ ਸੂਬੇ ਓਕਸਾਸਾ ਅਤੇ ਉੱਤਰ-ਪੂਰਬੀ ਸੂਬੇ ਤਮੋਲਿਪਸ 'ਚ ਗੋਲੀਬਾਰੀ ਦੀਆਂ ਘਟਨਾਵਾਂ 'ਚ ਘੱਟ ਤੋਂ ਘੱਟ 10 ਲੋਕ ਮਾਰੇ ਗਏ।
* 21 ਮਈ ਨੂੰ ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲੇ 'ਚ ਅੱਤਵਾਦੀਆਂ ਵਲੋਂ ਘਾਤ ਲਾ ਕੇ ਕੀਤੇ ਗਏ ਹਮਲੇ 'ਚ ਐੱਨ. ਪੀ. ਪੀ. ਦੇ ਵਿਧਾਇਕ ਤਿਰੋਂਗ ਅਬੋ ਅਤੇ ਉਨ੍ਹਾਂ ਦੇ ਬੇਟੇ ਸਮੇਤ 11 ਲੋਕਾਂ ਦੀ ਮੌਤ ਹੋ ਗਈ।
* 21 ਮਈ ਨੂੰ ਹੀ ਇੰਡੋਨੇਸ਼ੀਆ ਦੀ ਰਾਜਧਾਨੀ 'ਚ ਚੋਣਾਂ ਸਬੰਧੀ ਭਿਆਨਕ ਦੰਗਿਆਂ 'ਚ 6 ਲੋਕਾਂ ਦੀ ਮੌਤ ਹੋ ਗਈ।
* 24 ਮਈ ਨੂੰ ਫਰਾਂਸ ਦੇ ਲਿਓਨ ਸ਼ਹਿਰ 'ਚ ਬੰਬ ਧਮਾਕੇ 'ਚ 7 ਲੋਕ ਮਾਰੇ ਗਏ।
* 24 ਮਈ ਨੂੰ ਪਾਕਿਸਤਾਨ ਦੇ ਅਸ਼ਾਂਤ ਪ੍ਰਾਂਤ ਬਲੂਚਿਸਤਾਨ 'ਚ ਜੁੰਮੇ ਦੀ ਨਮਾਜ਼ ਦੌਰਾਨ ਇਕ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ 'ਚ ਘੱਟੋ-ਘੱਟ 2 ਵਿਅਕਤੀਆਂ ਦੀ ਮੌਤ ਅਤੇ 25 ਜ਼ਖਮੀ ਹੋ ਗਏ। ਇਸੇ ਦਿਨ ਅਫਗਾਨਿਸਤਾਨ 'ਚ ਕਾਬੁਲ ਦੇ ਨੇੜੇ ਇਕ ਮਸਜਿਦ 'ਚ ਹੋਏ ਧਮਾਕੇ 'ਚ ਇਕ ਇਮਾਮ ਮਾਰਿਆ ਗਿਆ।
* 24 ਮਈ ਨੂੰ ਮੈਕਸੀਕੋ ਦੇ ਮਿਕਹੋਆਕਾਨ ਸੂਬੇ ਦੇ ਉਰੂਆਪਾਨ ਸ਼ਹਿਰ 'ਚ 2 ਧੜਿਆਂ ਵਿਚਾਲੇ ਹੋਈ ਗੋਲੀਬਾਰੀ 'ਚ 10 ਲੋਕਾਂ ਦੀ ਮੌਤ ਅਤੇ 3 ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
* 24 ਮਈ ਨੂੰ ਹੀ ਬੰਗਾਲ ਦੇ ਨਾਦੀਆ ਜ਼ਿਲੇ 'ਚ ਅਣਪਛਾਤੇ ਹਮਲਾਵਰਾਂ ਨੇ ਇਕ ਭਾਜਪਾ ਵਰਕਰ ਦੀ ਗੋਲੀ ਮਾਰ ਕੇ ਅਤੇ ਮਹਾਰਾਸ਼ਟਰ ਦੇ ਅਕੋਲਾ 'ਚ ਇਕ ਭਾਜਪਾ ਵਰਕਰ ਦੀ ਹੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।

ਲਗਾਤਾਰ ਹੋ ਰਹੀਆਂ ਹਿੰਸਾ ਦੀਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਵਿਸ਼ਵ 'ਚ ਅਸਹਿਣਸ਼ੀਲਤਾ ਕਿਸ ਹੱਦ ਤਕ ਵਧਦੀ ਜਾ ਰਹੀ ਹੈ। ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ, ਇਸ ਸਬੰਧ 'ਚ ਕੁਝ ਵੀ ਕਹਿ ਸਕਣਾ ਬਹੁਤ ਮੁਸ਼ਕਿਲ ਹੈ। ਇੰਨਾ ਤਾਂ ਤੈਅ ਹੈ ਕਿ ਨਿੱਜੀ ਸੁਆਰਥਾਂ ਦੇ ਵੱਸ 'ਚ ਹੋ ਕੇ ਕੀਤੀ ਜਾ ਰਹੀ ਇਸ ਹਿੰਸਾ ਨਾਲ ਲੋਕ ਆਪਣਾ ਹੀ ਨੁਕਸਾਨ ਕਰ ਰਹੇ ਹਨ।

                                                                                                           —ਵਿਜੇ ਕੁਮਾਰ


KamalJeet Singh

Content Editor

Related News