ਇਕ ਹੋਰ ਬਾਬਾ ਮਾਸੂਮ ਲੜਕੀਆਂ ਨਾਲ ਸੈਕਸ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫ਼ਤਾਰ

06/22/2023 3:58:17 AM

ਸੰਤ-ਮਹਾਤਮਾ ਦੇਸ਼ ਅਤੇ ਸਮਾਜ ਦਾ ਮਾਰਗਦਰਸ਼ਨ ਕਰਦੇ ਹਨ ਪਰ ਕੁਝ ਆਪੇ ਬਣੇ ਸੰਤ-ਮਹਾਤਮਾ ਅਤੇ ਬਾਬਾ ਇਸ ਦੇ ਉਲਟ ਵਤੀਰਾ ਕਰ ਕੇ ਅਸਲੀ ਸੰਤ-ਮਹਾਤਮਾਵਾਂ ਦੀ ਬਦਨਾਮੀ ਦਾ ਕਾਰਣ ਬਣ ਰਹੇ ਹਨ।

ਇਸੇ ਸਿਲਸਿਲੇ ’ਚ ਹੁਣ ਆਂਧਰਾ ਪ੍ਰਦੇਸ਼ ’ਚ ਵਿਸ਼ਾਖਾਪਟਨਮ ਦੇ ‘ਰਾਮਾਨੰਦ ਗਿਆਨਾਨੰਦ ਆਸ਼ਰਮ’ ਦੇ ‘ਮਹੰਤ’ ਸਵਾਮੀ ਪੂਰਨਾਨੰਦ ਸਰਸਵਤੀ ਨੂੰ ਦੋ ਨਾਬਾਲਿਗਾਂ ਨੂੰ ਰਾਤ ਦੇ ਸਮੇਂ ਪੈਰ ਦਬਾਉਣ ਦੇ ਬਹਾਨੇ ਸੱਦ ਕੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਸ ਮੁਤਾਬਕ ਇਸ ਆਸ਼ਰਮ ’ਚ 4 ਲੜਕੀਆਂ ਸਮੇਤ 12 ਬੱਚੇ ਹਨ। ਆਸ਼ਰਮ ’ਚ ਕੁਝ ਸਾਲਾਂ ਤੋੋਂ ਰਹਿ ਰਹੀਆਂ ਉਨ੍ਹਾਂ ਦੋਵਾਂ ’ਚੋਂ ਇਕ ਅਨਾਥ ਨਾਬਾਲਿਗ ਨੇ ਉੱਥੇ ਰਹਿਣ ਵਾਲੀ ਇਕ ਔਰਤ ਕੋਲੋਂ ਕੁਝ ਰੁਪਏ ਉਧਾਰ ਲੈ ਕੇ 13 ਜੂਨ ਨੂੰ ਆਸ਼ਰਮ ਤੋਂ ਭੱਜ ਕੇ ਟ੍ਰੇਨ ਫੜੀ ਅਤੇ ਵਿਜੈਵਾੜਾ ਪਹੁੰਚ ਗਈ।

ਇੱਥੇ ਕੁਝ ਲੋਕ ਉਸ ਦੀ ਮੁਲਾਕਾਤ ਬਾਲ ਸੁਰੱਖਿਆ ਅਧਿਕਾਰੀ ਨਾਲ ਕਰਾਉਣ ਦੇ ਬਾਅਦ ਉਸ ਨੂੰ ਵਿਜੈਵਾੜਾ ’ਚ ‘ਦਿਸ਼ਾ’ (ਮਹਿਲਾ ਸੁਰੱਖਿਆ) ਪੁਲਸ ਸਟੇਸ਼ਨ ਲੈ ਕੇ ਗਏ, ਜਿੱਥੇ ਉਸ ਦੇ ਬਿਆਨ ਲੈਣ ਦੇ ਬਾਅਦ 15 ਜੂਨ ਨੂੰ ‘ਬਾਬਾ’ ਨੂੰ ਗ੍ਰਿਫਤਾਰ ਕੀਤਾ ਗਿਆ।

ਪੁਲਸ ਮੁਤਾਬਕ ਸਵਾਮੀ ਪੂਰਨਾਨੰਦ ਸਰਸਵਤੀ ਨੇ 2 ਪੋਸਟ ਗ੍ਰੈਜੂਏਟ ਡਿਗਰੀਆਂ ਦੇ ਇਲਾਵਾ ਕਾਨੂੰਨ ਦੀ ਡਿਗਰੀ ਅਤੇ ਬੀ.ਐੱਡ. ਵੀ ਕੀਤੀ ਹੋਈ ਹੈ। ਇਸ ਦੇ ਵਿਰੁੱਧ ਇਸ ਤੋਂ ਪਹਿਲਾਂ ਵੀ 2012 ’ਚ ਇਕ ਬੱਚੀ ਨੇ ਜਬਰ-ਜ਼ਨਾਹ ਦੀ ਸ਼ਿਕਾਇਤ ਦਰਜ ਕਰਾਈ ਸੀ। ਉਸ ਦੇ ਆਸ਼ਰਮ ਦੀ 9 ਏਕੜ ਭੂਮੀ ਨੂੰ ਲੈ ਕੇ ਵਿਵਾਦ ਹੈ।

ਹਾਲਾਂਕਿ ਸਾਰੇ ਸੰਤ ਅਜਿਹੇ ਨਹੀਂ ਹਨ ਪਰ ਯਕੀਨੀ ਹੀ ਅਜਿਹੀਆਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਣ ਬਣ ਰਹੀਆਂ ਹਨ। ਮਾਤਾ-ਪਿਤਾ ਤੋਂ ਵਾਂਝੀ ਇਕ ਅਨਾਥ ਦੀ ਮਜਬੂਰੀ ਦਾ ਇਸ ਤਰ੍ਹਾਂ ਗਲਤ ਲਾਭ ਉਠਾਉਣਾ ਪਤਨ ਦੀ ਅੱਤ ਹੈ।

ਇਸ ਲਈ ਅਜਿਹੇ ਢੋਂਗੀ ਬਾਬਿਆਂ ਵਿਰੁੱਧ ਜਿੱਥੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕਰਨ ਦੀ ਲੋੜ ਹੈ, ਓਧਰ ਸੰਤ ਸਮਾਜ ਨੂੰ ਵੀ ਇਨ੍ਹਾਂ ਵਿਰੁੱਧ ਮੁਹਿੰਮ ਚਲਾ ਕੇ ਉਨ੍ਹਾਂ ਦਾ ਅਸਲੀ ਚਿਹਰਾ ਸਮਾਜ ਦੇ ਸਾਹਮਣੇ ਲਿਆਉਣ ਅਤੇ ਉਨ੍ਹਾਂ ਦੀਆਂ ਸਰਗਰਮੀਆਂ ’ਤੇ ਰੋਕ ਲਾਉਣ ਦੀ ਦਿਸ਼ਾ ’ਚ ਯਤਨ ਕਰਨੇ ਚਾਹੀਦੇ ਹਨ।

- ਵਿਜੇ ਕੁਮਾਰ


Anmol Tagra

Content Editor

Related News