‘ਬਿਆਨ ਵੀਰਾਂ ਦੇ ਨਫਰਤ ਭਰੇ ਭਾਸ਼ਣ’

02/16/2020 1:26:24 AM

ਕੁਝ ਸਾਲਾਂ ਤੋਂ ਸਾਡੇ ਦੇਸ਼ ’ਚ ਵੱਖ-ਵੱਖ ਸਿਆਸੀ ਦਲਾਂ ਦੇ ਵੱਡੇ-ਛੋਟੇ ਨੇਤਾਵਾਂ ਵਲੋਂ ਕੁੜੱਤਣ ਭਰੇ ਅਤੇ ਊਲ-ਜਲੂਲ ਿਬਆਨ ਦੇਣ ਦਾ ਇਕ ਫੈਸ਼ਨ ਜਿਹਾ ਚੱਲ ਪਿਆ ਹੈ, ਜੋ ਚੋਣਾਂ ਦੇ ਮੌਸਮ ਵਿਚ ਹੋਰ ਵੀ ਤੇਜ਼ੀ ਫੜ ਲੈਂਦਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਤੋਂ ਵੱਧ ਵਾਰ ਆਪਣੀ ਪਾਰਟੀ ਦੇ ਵੱਡੇ-ਛੋਟੇ ਨੇਤਾਵਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਚੁੱਕੇ ਹਨ, ਫਿਰ ਵੀ ਇਹ ਰਵੱਈਆ ਜਾਰੀ ਹੈ।ਅਜੇ 12 ਫਰਵਰੀ ਨੂੰ ਹੀ ਕੇਂਦਰੀ ਮੰਤਰੀ ਗਿਰੀਰਾਜ ਸਿੰਘ (ਭਾਜਪਾ) ਨੇ ਸਹਾਰਨਪੁਰ ’ਚ ਇਕ ਸਮਾਰੋਹ ਵਿਚ ਬੋਲਦੇ ਹੋਏ ਦੇਸ਼ ’ਚ ਇਸਲਾਮੀ ਸਿੱਖਿਆ ਦੇ ਪ੍ਰਮੁੱਖ ਕੇਂਦਰ ਦੇਵਬੰਦ ਨੂੰ ਅੱਤਵਾਦ ਦੀ ‘ਗੰਗੋਤਰੀ’ ਦੱਸ ਦਿੱਤਾ ਅਤੇ ਕਿਹਾ : ‘‘ਦੇਵਬੰਦ ਆਫਿਜ਼ ਸਈਦ ਵਰਗੇ ਅੱਤਵਾਦੀ ਪੈਦਾ ਕਰਦਾ ਹੈ। ਦੇਵਬੰਦ ਅੱਤਵਾਦੀਆਂ ਦੀ ਗੰਗੋਤਰੀ ਹੈ। ਅੱਤਵਾਦ ਦੀਆਂ ਅਨੇਕ ਘਟਨਾਵਾਂ ਦਾ ਦੇਵਬੰਦ ਨਾਲ ਸਬੰਧ ਰਿਹਾ ਹੈ। ਦੁਨੀਆ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀ ਦੇਵਬੰਦ ਤੋਂ ਹੀ ਆਏ ਹਨ।’’ ਉਕਤ ਬਿਆਨ ’ਤੇ ਪੈਦਾ ਵਿਵਾਦ ਵਿਚਾਲੇ ਕਾਂਗਰਸੀ ਨੇਤਾ ਅਤੇ ਸਾਬਕਾ ਵਿਧਾਇਕ ਇਮਰਾਨ ਮਸੂਦ ਨੇ ਕਿਹਾ ਹੈ ਕਿ ‘‘ਗਿਰੀਰਾਜ ਸਿੰਘ ਨਫਰਤ ’ਚ ਇਸ ਹੱਦ ਤੱਕ ਅੰਨ੍ਹੇ ਹੋ ਗਏ ਹਨ ਕਿ ਉਨ੍ਹਾਂ ਨੇ ਆਪਣੇ ਬਿਆਨ ਨਾਲ ਗੰਗੋਤਰੀ ਵਰਗੇ ਪਵਿੱਤਰ ਸ਼ਬਦ ਦਾ ਵੀ ਅਪਮਾਨ ਕਰ ਦਿੱਤਾ ਹੈ।’’ 12 ਫਰਵਰੀ ਨੂੰ ਹੀ ਦਿੱਲੀ ’ਚ ਭਾਜਪਾ ਦੇ ਨਵੇਂ ਚੁਣੇ ਗਏ ਵਿਧਾਇਕ ਓ. ਪੀ. ਸ਼ਰਮਾ ਨੇ ਅਰਵਿੰਦ ਕੇਜਰੀਵਾਲ ਨੂੰ ਇਕ ਵਾਰ ਫਿਰ ਅੱਤਵਾਦੀ ਕਰਾਰ ਦਿੰਦੇ ਹੋਏ ਕਹਿ ਦਿੱਤਾ ਕਿ ‘‘ਅਰਵਿੰਦ ਕੇਜਰੀਵਾਲ ਭ੍ਰਿਸ਼ਟ ਆਦਮੀ ਹਨ। ਉਹ ਅੱਤਵਾਦੀਆਂ ਨਾਲ ਹਮਦਰਦੀ ਰੱਖਦੇ ਹਨ, ਇਸ ਲਈ ਉਨ੍ਹਾਂ ਲਈ ਅੱਤਵਾਦੀ ਹੀ ਸਭ ਤੋਂ ਸਹੀ ਸ਼ਬਦ ਹੋਵੇਗਾ।’’ ਪਹਿਲਾਂ ਵੀ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਸਮੇਤ ਪਾਰਟੀ ਦੇ ਕੁਝ ਨੇਤਾਵਾਂ ਨੇ ਕੇਜਰੀਵਾਲ ’ਤੇ ਅੱਤਵਾਦੀ ਅਤੇ ਨਕਸਲੀ ਹੋਣ ਦਾ ਦੋਸ਼ ਲਾਇਆ ਸੀ, ਜਿਸ ’ਤੇ ਭਾਰੀ ਵਿਵਾਦ ਪੈਦਾ ਹੋਇਆ ਅਤੇ ਭਾਜਪਾ ਨੂੰ ਚੋਣਾਂ ’ਚ ਇਸ ਦਾ ਖਮਿਆਜ਼ਾ ਵੀ ਭੁਗਤਣਾ ਪਿਆ ਹੈ। ਹੁਣ ਭਾਜਪਾ ਦੇ ਨੇਤਾਵਾਂ ਨੇ ਵੀ ਅਜਿਹੇ ਬਿਆਨਾਂ ਦਾ ਨੋਟਿਸ ਲੈਣਾ ਸ਼ੁਰੂ ਕੀਤਾ ਹੈ ਅਤੇ ਨਾ ਸਿਰਫ ਗਿਰੀਰਾਜ ਸਿੰਘ ਨੂੰ ਤਲਬ ਕਰ ਕੇ ਉਨ੍ਹਾਂ ਨੂੰ ਅਜਿਹੇ ਬਿਆਨਾਂ ਤੋਂ ਦੂਰ ਰਹਿਣ ਲਈ ਕਿਹਾ ਹੈ ਸਗੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 13 ਫਰਵਰੀ ਨੂੰ ਸਵੀਕਾਰ ਕੀਤਾ ਹੈ ਕਿ : ‘‘ਦਿੱਲੀ ’ਚ ਪ੍ਰਚਾਰ ਦੌਰਾਨ ਭਾਜਪਾ ਨੇਤਾਵਾਂ ਦੇ ‘ਗੋਲੀ ਮਾਰੋ’ ਅਤੇ ‘ਭਾਰਤ-ਪਾਕਿਸਤਾਨ ਮੈਚ’ ਵਰਗੇ ਨਫਰਤ ਭਰੇ ਬਿਆਨਾਂ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੈ ਅਤੇ ਪਾਰਟੀ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਈ ਹੈ।’’ ‘‘ਪ੍ਰਚਾਰ ਦੌਰਾਨ ਭਾਜਪਾ ਨੇਤਾਵਾਂ ਨੂੰ ਨਫਰਤ ਭਰੇ ਬਿਆਨ ਨਹੀਂ ਦੇਣੇ ਚਾਹੀਦੇ ਸਨ, ਇਸੇ ਲਈ ਸਾਡੀ ਪਾਰਟੀ ਨੇ ਇਸ ਤਰ੍ਹਾਂ ਦੇ ਬਿਆਨਾਂ ਤੋਂ ਨਿਖੇੜਾ ਜ਼ਾਹਿਰ ਕੀਤਾ ਹੈ।’’ ਉਨ੍ਹਾਂ ਨੇ ਆਪਣੇ ਪਹਿਲੇ ਸਟੈਂਡ ’ਚ ਬਦਲਾਅ ਕਰਦੇ ਹੋਏ ਇਹ ਵੀ ਕਿਹਾ ਕਿ ਜੋ ਕੋਈ ਵੀ ਉਨ੍ਹਾਂ ਦੇ ਨਾਲ ਸੀ. ਏ. ਏ. ਦੇ ਸਬੰਧ ’ਚ ਵਿਚਾਰ-ਵਟਾਂਦਰਾ ਕਰਨਾ ਚਾਹੁੰਦਾ ਹੈ, ਉਹ ਉਨ੍ਹਾਂ ਦੇ ਦਫਤਰ ਤੋਂ ਸਮਾਂ ਲੈ ਸਕਦਾ ਹੈ ਅਤੇ ਅਸੀਂ ਉਸ ਨੂੰ ਤਿੰਨ ਦਿਨਾਂ ਦੇ ਅੰਦਰ ਸਮਾਂ ਦੇਵਾਂਗੇ। ਇਸੇ ਗੱਲ ਨੂੰ ਮਹਿਸੂਸ ਕਰਦੇ ਹੋਏ ਭਾਜਪਾ ਦੀ ਗੱਠਜੋੜ ਸਹਿਯੋਗੀ ਲੋਜਪਾ ਦੇ ਰਾਸ਼ਟਰੀ ਪ੍ਰਧਾਨ ਚਿਰਾਗ ਪਾਸਵਾਨ ਨੇ ਚੋਣਾਂ ’ਚ ਭਾਜਪਾ ਨੇਤਾਵਾਂ ਦੇ ਨਫਰਤ ਭਰੇ ਭਾਸ਼ਣਾਂ ਨਾਲ ਅਸਹਿਮਤੀ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ‘‘ਚੋਣਾਂ ’ਚ ਨਫਰਤ ਵਾਲੇ ਭਾਸ਼ਣ ਨਹੀਂ ਦਿੱਤੇ ਜਾਣੇ ਚਾਹੀਦੇ ਸਨ।’’ ਚਿਰਾਗ ਪਾਸਵਾਨ ਅਨੁਸਾਰ, ‘‘ਦਿੱਲੀ ਦੀਆਂ ਚੋਣਾਂ ’ਚ ਜੋ ਕੁਝ ਹੋਇਆ, ਇੰਨਾ ਬੁਰਾ ਇਸ ਤੋਂ ਪਹਿਲਾਂ ਕਿਸੇ ਚੋਣ ’ਚ ਨਹੀਂ ਹੋਇਆ ਸੀ। ਸੂਬਿਆਂ ਦੀਆਂ ਚੋਣਾਂ ’ਚ ਕਿਸੇ ਨਿੱਜੀ ਦੁਸ਼ਮਣੀ ਨੂੰ ਹਵਾ ਨਾ ਦੇ ਕੇ ਸਥਾਨਕ ਮੁੱਦੇ ਉਠਾਏ ਜਾਣੇ ਚਾਹੀਦੇ ਹਨ। ਅਸੀਂ ਬਿਹਾਰ ਦੀਆਂ ਚੋਣਾਂ ’ਚ ਨਫਰਤ ਵਾਲੇ ਭਾਸ਼ਣ ਨਹੀਂ ਹੋਣ ਦਿਆਂਗੇ।’’ ਵਰਣਨਯੋਗ ਹੈ ਕਿ ਭਾਜਪਾ ਨੇਤਾਵਾਂ ਦੇ ਗੈਰ-ਲੋੜੀਂਦੇ ਬਿਆਨਾਂ ’ਤੇ ਨਾਖੁਸ਼ੀ ਜ਼ਾਹਿਰ ਕਰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ 19 ਦਸੰਬਰ 2017 ਨੂੰ ਕਿਹਾ ਸੀ ਕਿ ‘‘ਭਾਜਪਾ ’ਚ ਕੁਝ ਲੋਕਾਂ ਨੂੰ ਘੱਟ ਬੋਲਣ ਦੀ ਲੋੜ ਹੈ ਅਤੇ ਬੜਬੋਲੇ ਭਾਜਪਾ ਨੇਤਾਵਾਂ ਦੇ ਮੂੰਹ ਵਿਚ ਕੱਪੜਾ ਤੁੰਨ ਦੇਣਾ ਚਾਹੀਦਾ ਹੈ।’’ ਅਮਿਤ ਸ਼ਾਹ ਵਲੋਂ ਆਪਣੇ ਨੇਤਾਵਾਂ ਦੇ ਭੜਕਾਊ ਬਿਆਨਾਂ ਤੋਂ ਪਾਰਟੀ ਦਾ ਨਿਖੇੜਾ ਜ਼ਾਹਿਰ ਕਰਨਾ ਅਤੇ ਸੀ. ਏ. ਏ. ’ਤੇ ਚਰਚਾ ਲਈ ਸਮਾਂ ਦੇਣ ਦੀ ਗੱਲ ਕਹਿਣਾ ਚੰਗਾ ਬਦਲਾਅ ਹੈ ਅਤੇ ਚਿਰਾਗ ਪਾਸਵਾਨ ਵਲੋਂ ਚੋਣ ਮੁਹਿੰਮ ’ਚ ਸੰਜਮ ਅਤੇ ਿਸ਼ਸ਼ਟਾਚਾਰ ਬਣਾਈ ਰੱਖਣ ਦੀ ਗੱਲ ਕਹਿਣਾ ਸਵਾਗਤਯੋਗ ਹੈ। ਆਸ ਕਰਨੀ ਚਾਹੀਦੀ ਹੈ ਕਿ ਭਾਜਪਾ ਲੀਡਰਸ਼ਿਪ ਇਨ੍ਹਾਂ ਗੱਲਾਂ ’ਤੇ ਸਖਤੀ ਨਾਲ ਅਮਲ ਵੀ ਕਰਵਾਏਗੀ ਤਾਂ ਕਿ ਪਾਰਟੀ ਦੀ ਦਿੱਖ ਵੀ ਖਰਾਬ ਨਾ ਹੋਵੇ ਅਤੇ ਦੇਸ਼ ’ਚ ਸੁਹਿਰਦਤਾ ਅਤੇ ਸਦਭਾਵਨਾ ਨੂੰ ਵੀ ਸੇਕ ਨਾ ਲੱਗੇ।

–ਵਿਜੇ ਕੁਮਾਰ\\\


Bharat Thapa

Content Editor

Related News