ਡਾਰਟਮਾਊਥ ਕਾਲਜ ’ਚ ਸ਼ੁਰੂਆਤੀ ਭਾਸ਼ਣ ਦੇਵੇਗਾ ਲੀਜੈਂਡ ਰੋਜਰ ਫੈਡਰਰ

Friday, Mar 29, 2024 - 08:31 PM (IST)

ਡਾਰਟਮਾਊਥ ਕਾਲਜ ’ਚ ਸ਼ੁਰੂਆਤੀ ਭਾਸ਼ਣ ਦੇਵੇਗਾ ਲੀਜੈਂਡ ਰੋਜਰ ਫੈਡਰਰ

ਅਮਰੀਕਾ– ਸਵਿਟਜ਼ਰਲੈਂਡ ਦਾ ਮਹਾਨ ਟੈਨਿਸ ਖਿਡਾਰੀ ਰੋਜਰ ਫੈਜਰਰ ਜੂਨ ਵਿਚ ਡਾਰਟਮਾਊਥ ਕਾਲਜ ਦੇ ਵਿਦਿਆਰਥੀਆਂ ਨੂੰ ਸੈਸ਼ਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਸ਼ੁਰੂਆਤੀ ਭਾਸ਼ਣ ਦੇਵੇਗਾ ਤੇ ਇਸ ਦੌਰਾਨ ਉਸ ਨੂੰ ਆਨਰੇਰੀ ਡਾਇਰੈਕਟੋਰੇਟ ਦੀ ਡਿਗਰੀ ਵੀ ਦਿੱਤੀ ਜਾਵੇਗੀ।
ਫੈਡਰਰ ਹਨੋਵਰ ਵਿਚ 9 ਜੂਨ ਨੂੰ ਹੋਣ ਵਾਲੇ ਇਸ ਸਮਾਰੋਹ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰੇਗਾ ਤੇ ‘ਡਾਕਟਰ ਆਫ ਹਿਊਮਨ ਲੈਟਰਸ ਡਿਗਰੀ’ ਦੀ ਆਨਰੇਰੀ ਉਪਾਧੀ ਪ੍ਰਾਪਤ ਕਰੇਗਾ। ਫੈਡਰਰ ਨੇ 2022 ਵਿਚ 41 ਸਾਲ ਦੀ ਉਮਰ ਵਿਚ ਖੇਡ ਤੋਂ ਸੰਨਿਆਸ ਲੈ ਲਿਆ ਸੀ ਤੇ ਉਸ ਨੇ ਆਪਣੇ ਸ਼ਾਨਦਾਰ ਕਰੀਅਰ ਵਿਚ 20 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਂ ਕੀਤੇ ਹਨ।


author

Aarti dhillon

Content Editor

Related News