ਅੰਮ੍ਰਿਤਪਾਲ ਸਿੰਘ ’ਤੇ ਹੋਈ ਕਾਰਵਾਈ ’ਤੇ ਦੇਖੋ ਕੀ ਬੋਲੇ ਪਿੰਡ ਜੱਲੂਪੁਰ ਖੇੜਾ ਦੇ ਲੋਕ

Tuesday, Mar 21, 2023 - 05:39 PM (IST)

ਅੰਮ੍ਰਿਤਪਾਲ ਸਿੰਘ ’ਤੇ ਹੋਈ ਕਾਰਵਾਈ ’ਤੇ ਦੇਖੋ ਕੀ ਬੋਲੇ ਪਿੰਡ ਜੱਲੂਪੁਰ ਖੇੜਾ ਦੇ ਲੋਕ

ਅੰਮ੍ਰਿਤਸਰ- ਪੰਜਾਬ 'ਚ ਭੱਖਦਾ ਮਾਹੌਲ ਪੈਦਾ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ 'ਚ ਆਪਰੇਸ਼ਨ ਏਪੀ ਦੇ ਬਾਅਦ ਸੋਮਵਾਰ ਨੂੰ ਮਾਹੌਲ ਸ਼ਾਂਤ ਹੋ ਗਿਆ, ਜਿਸ ਦੇ ਮੱਦੇਨਜ਼ਰ ਪੁਲਸ ਅਤੇ ਅਰਧ ਸੈਨਿਕ ਬਲਾਂ ਦਾ ਸਖ਼ਤ ਪਹਿਰਾ ਹੱਟਾ ਦਿੱਤਾ ਗਿਆ। ਇਸ ਦੇ ਨਾਲ ਹੀ ਇਸ ਕਾਰਵਾਈ ਦਾ ਅਸਰ ਅੰਮ੍ਰਿਤਪਾਲ ਦੇ ਨਸ਼ਾ ਛੁਡਾਊ ਕੇਂਦਰ 'ਤੇ ਵੀ ਪਿਆ ਹੈ, ਜਿੱਥੋਂ ਸਾਰੇ ਨਸ਼ੇ ਦੇ ਪੀੜਤ ਆਪਣੇ ਘਰਾਂ ਨੂੰ ਚਲੇ ਗਏ ਹਨ। ਜਦਕਿ ਤਿੰਨ ਦਿਨ ਪਹਿਲਾਂ ਤੱਕ ਇੱਥੇ 60 ਨਸ਼ਾ ਪੀੜਤ ਵਿਅਕਤੀ ਸਨ। ਦੂਜੇ ਪਾਸੇ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਇਸ ਸਾਰੀ ਘਟਨਾ ਨੂੰ ਸਰਕਾਰ ਦੀ ਸਾਜ਼ਿਸ਼ ਦੱਸ ਰਹੇ ਹਨ।

ਇਹ ਵੀ ਪੜ੍ਹੋ- ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਏ. ਐੱਸ. ਆਈ. ਅਜਾਇਬ ਸਿੰਘ ਨੇ ਤੋੜਿਆ ਦਮ

ਕੁਝ ਪਿੰਡ ਵਾਸੀ ਇਹ ਵੀ ਕਹਿ ਰਹੇ ਹਨ ਕਿ ਖਾਲਿਸਤਾਨ ਦੀ ਗੱਲ ਕਰਨੀ ਤਾਂ ਅੰਮ੍ਰਿਤਪਾਲ ਨੂੰ ਮਹਿੰਗੀ ਪਈ ਹੈ, ਪਰ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਪੰਜਾਬ ਨੂੰ ਸੋਹਣਾ ਬਣਾ ਰਿਹਾ ਸੀ। ਜੀ.ਟੀ ਰੋਡ 'ਤੇ ਰਈਆ ਕਸਬੇ ਤੋਂ ਅੰਮ੍ਰਿਤਪਾਲ ਦੇ ਪਿੰਡ ਜੱਲੂਪੁਰ ਖੇੜਾ ਨੂੰ ਜਾਂਦੀ ਸੜਕ ਰਈਆ 6 ਕਿਲੋਮੀਟਰ ਚੱਲਣ ਤੋਂ ਬਾਅਦ 5 ਗੁਰਦੁਆਰੇ ਆਉਂਦੇ ਹਨ। ਜੋ ਕਿ ਪਿੰਡ ਦੇ ਵੱਖ-ਵੱਖ ਪੱਤਿਆਂ'ਚ ਬਣਾਏ ਜਾਂਦੇ ਹਨ। ਉਨ੍ਹਾਂ ਵਿਚੋਂ ਸੰਧੂਆਂ ਦਾ ਗੁਰਦੁਆਰਾ ਵੱਖਰਾ ਹੈ, ਢਿੱਲੋਂ ਦਾ ਵੱਖਰਾ ਹੈ ਅਤੇ ਬਾਕੀ ਤਿੰਨ ਹੋਰ ਗੁਰਦੁਆਰੇ ਹਨ। ਅੰਮ੍ਰਿਤਪਾਲ ਸੰਧੂ ਭਾਈਚਾਰੇ ਨਾਲ ਸਬੰਧਤ ਰੱਖਦਾ ਹੈ। ਪੰਜ ਗੁਰਦੁਆਰਿਆਂ ਵਿੱਚੋਂ ਇੱਕ ਗੁਰਦੁਆਰਾ ਬਾਬਾ ਕਾਲਾ ਮਹਿਰ ਜੀ 'ਚ ਅੰਮ੍ਰਿਤਪਾਲ ਅਤੇ ਗੁਰਦੁਆਰਾ ਕਮੇਟੀ ਵੱਲੋਂ ਇੱਕ ਮੰਜ਼ਿਲ ਇਮਾਰਤ 'ਚ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਪਰ ਹੁਣ ਇਸ 'ਚ ਸੇਵਾਦਾਰਾਂ ਤੋਂ ਇਲਾਵਾ ਕੋਈ ਨਹੀਂ ਹੈ। ਗੁਰਦੁਆਰੇ ਦੇ ਨਾਲ-ਨਾਲ ਨਸ਼ਾ ਛੁਡਾਊ ਕੇਂਦਰ ਲਈ ਚਾਰ ਦੀਵਾਰੀ ਬਣਾਈ ਜਾ ਰਹੀ ਸੀ ਪਰ ਹੁਣ ਇਹ ਕੰਮ ਰੁਕ ਗਿਆ ਹੈ। 

ਇਹ ਵੀ ਪੜ੍ਹੋ- ਤਰਨਤਾਰਨ ਜ਼ਿਲ੍ਹੇ 'ਚ ਧਾਰਾ 144 ਲਾਗੂ, ਜਾਰੀ ਹੋਏ ਸਖ਼ਤ ਆਦੇਸ਼

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਦੇ ਚਾਚਾ ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਖੁਦ 28 ਫਰਵਰੀ ਨੂੰ ਪੁਲਸ ਦੀ ਨੌਕਰੀ ਤੋਂ ਸੇਵਾਮੁਕਤ ਹੋਇਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਜ਼ਿਸ਼ ਤਹਿਤ ਸਾਰਾ ਮਾਮਲਾ ਰਚਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਦੀ ਦਾਦੀ ਚਰਨ ਕੌਰ ਨੇ ਕਿਹਾ ਕਿ ਪੁਲਸ ਨੇ ਸਾਜ਼ਿਸ਼ ਤਹਿਤ ਸਾਰਾ ਡਰਾਮਾ ਰਚਿਆ ਹੈ। ਪੁਲਸ ਨੂੰ ਰਸਤੇ 'ਚ  ਪਿੱਛਾ ਕਰਨ ਦੀ ਕੀ ਲੋੜ ਸੀ, ਜਦ ਕਿ ਉਸ ਨੂੰ ਘਰ ਵਿਚ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਪੰਜਾਬ ਨੂੰ ਵੱਖ ਕਰਨ ਦੀ ਗੱਲ ਕਰਨੀ ਸਹੀ ਹੈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅੰਮ੍ਰਿਤਪਾਲ ਦਾ ਸਖ਼ਤ ਲਹਿਜ਼ਾ ਪਸੰਦ ਨਹੀਂ ਆਇਆ। ਜਿਸ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਫ਼ੈਸਲਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਹੀ ਠਹਿਰਾਉਣਾ ਚਾਹੁੰਦੀ ਹੈ, ਇਸ ਲਈ ਮਨੁੱਖੀ ਬੰਬਾਂ ਦੀ ਗੱਲ ਅਤੇ ਆਪਣੀ ਫੌਜ ਬਣਾਈ ਜਾਣ ਦੀ ਗੱਲ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਨਿਹੰਗ ਸਿੰਘ ਆਪਣੇ ਜਥਿਆਂ ਨੂੰ ਨਾਂ ਦਿੰਦੇ ਹਨ। ਉਸ ਤਰ੍ਹਾਂ ਹੀ ਉਸ ਨੇ ਵੀ ਨਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਕਦੇ ਖਾਲਿਸਤਾਨ ਦੇ ਮੁੱਦੇ 'ਤੇ ਗੱਲ ਨਹੀਂ ਕੀਤੀ।

ਇਹ ਵੀ ਪੜ੍ਹੋ- ਪੰਜਾਬ ਦੇ ਮੌਜੂਦਾ ਹਾਲਾਤ ’ਤੇ ਜੱਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਸਾਹਮਣੇ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News