ਆਕਸਫੋਰਡ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਹੋਈ ਗੰਗਾ ਆਰਤੀ, 109 ਵਰ੍ਹਿਆਂ ਤੋਂ ਕੀਤੀ ਜਾ ਰਹੀ ਹੈ ਆਯੋਜਿਤ

Saturday, Aug 23, 2025 - 05:27 PM (IST)

ਆਕਸਫੋਰਡ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਹੋਈ ਗੰਗਾ ਆਰਤੀ, 109 ਵਰ੍ਹਿਆਂ ਤੋਂ ਕੀਤੀ ਜਾ ਰਹੀ ਹੈ ਆਯੋਜਿਤ

ਨੈਸ਼ਨਲ ਡੈਸਕ- ਹਰ ਕੀ ਪੌੜੀ ’ਤੇ ਹੋਣ ਵਾਲੀ ਗੰਗਾ ਆਰਤੀ ਨੂੰ ਆਕਸਫੋਰਡ ਬੁਕ ਆਫ ਰਿਕਾਰਡਜ਼ ਵਿਚ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਹਰ ਕੀ ਪੌੜੀ ਸਥਿਤ ਗੰਗਾ ਸਭਾ ਦਫ਼ਤਰ ਵਿਚ ਆਕਸਫੋਰਡ ਬੁੱਕ ਆਫ਼ ਰਿਕਾਰਡਜ਼ ਦੇ ਭਾਰਤ ’ਚ ਪ੍ਰਤੀਨਿਧੀ ਅਤੇ ਸਰਪ੍ਰਸਤ ਸੁਰੇਸ਼ ਮਿਸ਼ਰਾ ਨੇ ਇਕ ਆਯੋਜਨ ਵਿਚ ਸ਼੍ਰੀ ਗੰਗਾ ਸਭਾ ਦੇ ਪ੍ਰਧਾਨ ਨਿਤਿਨ ਗੌਤਮ ਅਤੇ ਜਨਰਲ ਸਕੱਤਰ ਤਨਮਯ ਵਸ਼ਿਸ਼ਠ ਅਤੇ ਹੋਰ ਅਹੁਦੇਦਾਰਾਂ ਨੂੰ ਸਰਟੀਫਿਕੇਟ ਭੇਟ ਕੀਤੇ।

ਹਰਿਦੁਆਰ ਦੇ ਤੀਰਥ ਪੁਜਾਰੀਆਂ ਦੀ ਇਕ ਸੰਸਥਾ ਸ਼੍ਰੀ ਗੰਗਾ ਸਭਾ 1916 ਤੋਂ ਲਗਾਤਾਰ ਹਰ ਕੀ ਪੌੜੀ ਵਿਖੇ ਗੰਗਾ ਆਰਤੀ ਦਾ ਆਯੋਜਨ ਕਰ ਰਹੀ ਹੈ। ਕੋਰੋਨਾ ਕਾਲ ਦੌਰਾਨ ਵੀ ਹਰ ਰੋਜ਼ ਗੰਗਾ ਆਰਤੀ ਦਾ ਆਯੋਜਨ ਕੀਤਾ ਗਿਆ। 109 ਵਰ੍ਹਿਆਂ ਤੋਂ ਗੰਗਾ ਆਰਤੀ ਦੇ ਲਗਾਤਾਰ ਆਯੋਜਨ ਕਾਰਨ ਆਕਸਫੋਰਡ ਬੁੱਕ ਆਫ਼ ਰਿਕਾਰਡਜ਼ ਨੇ ਆਪਣੇ ਰਿਕਾਰਡਾਂ ਵਿਚ ਗੰਗਾ ਆਰਤੀ ਦਾ ਨਾਂ ਦਰਜ ਕੀਤਾ ਹੈ। ਸੁਰੇਸ਼ ਮਿਸ਼ਰਾ ਨੇ ਕਿਹਾ ਕਿ ਜੂਨ 2026 ਵਿਚ ਲੰਡਨ ਸਥਿਤ ਆਕਸਫੋਰਡ ਯੂਨੀਅਨ ਦਫ਼ਤਰ ਵਿਚ ਇਕ ਸ਼ਾਨਦਾਰ ਸਮਾਰੋਹ ਵਿਚ ਸ਼੍ਰੀ ਗੰਗਾ ਸਭਾ ਦੇ ਪ੍ਰਤੀਨਿਧੀਆਂ ਨੂੰ ਸੱਦਾ ਦੇ ਕੇ ਰਸਮੀ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਸ਼੍ਰੀ ਗੰਗਾ ਸਭਾ ਦੇ ਪ੍ਰਧਾਨ ਨਿਤਿਨ ਗੌਤਮ ਨੇ ਕਿਹਾ ਕਿ ਇਹ ਸ਼੍ਰੀ ਗੰਗਾ ਸਭਾ, ਹਰਿਦੁਆਰ ਅਤੇ ਉੱਤਰਾਖੰਡ ਦੇ ਲੋਕਾਂ ਲਈ ਇਕ ਵੱਡੀ ਪ੍ਰਾਪਤੀ ਹੈ। ਗੰਗਾ ਸਭਾ ਇਸ ਸਨਮਾਨ ’ਤੇ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ ਵਿਚ ਗੰਗਾ ਸਭਾ ਨੂੰ ਆਪਣੇ ਕੰਮ ਲਈ ਇਸ ਤੋਂ ਵੀ ਵੱਡਾ ਸਨਮਾਨ ਮਿਲੇਗਾ। ਇਸ ਦੌਰਾਨ ਉੱਜਵਲ ਪੰਡਿਤ, ਸਿਧਾਰਥ ਚੱਕਰਪਾਣੀ, ਡਾ. ਰਾਜੇਂਦਰ ਪਰਾਸ਼ਰ ਮੌਜੂਦ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News