ਵੱਡੀ ਖ਼ਬਰ ; ਮਾਈਕ੍ਰੋਸਾਫਟ ਦੇ 18 ਕਰਮਚਾਰੀ ਗ੍ਰਿਫ਼ਤਾਰ ! ਜਾਣੋ ਕੀ ਹੈ ਪੂਰਾ ਮਾਮਲਾ
Thursday, Aug 21, 2025 - 04:23 PM (IST)

ਵਾਸ਼ਿੰਗਟਨ- ਮਾਈਕ੍ਰੋਸਾਫਟ ਹੈੱਡ ਕੁਆਰਟਰ ਦੇ ਬਾਹਰ ਬੁੱਧਵਾਰ ਨੂੰ ਕੰਪਨੀ ਦੇ ਕਰਮਚਾਰੀਆਂ ਦੀ ਅਗਵਾਈ 'ਚ ਕੀਤੇ ਜਾ ਰਹੇ ਵਿਰੋਧ-ਪ੍ਰਦਰਸ਼ਨ ਦੌਰਾਨ ਪੁਲਸ ਨੇ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦਰਮਿਆਨ ਮਾਈਕ੍ਰੋਸਾਫਟ ਨੇ ਗਾਜਾ 'ਚ ਜਾਰੀ ਯੁੱਧ ਦੇ ਦੌਰਾਨ ਇਜ਼ਰਾਇਲੀ ਫੌਜ ਵਲੋਂ ਉਸ ਦੀ ਤਕਨਾਲੋਜੀ ਦੇ ਇਸਤੇਮਾਲ ਦੀ ਤਰੁੰਤ ਸਮੀਖਿਆ ਕਰਨ ਦਾ ਵਾਅਦਾ ਕੀਤਾ ਹੈ। ਵਾਸ਼ਿੰਗਟਨ ਦੇ ਰੈਡਮੰਡ ਸਥਿਤ ਮਾਈਕ੍ਰੋਸਾਫਟ ਕੰਪਲੈਕਸ 'ਚ ਲਗਾਤਾਰ 2 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਕੰਪਨੀ ਤੋਂ ਇਜ਼ਰਾਈਲ ਨਾਲ ਆਪਣੇ ਵਪਾਰਕ ਸੰਬੰਧ ਤੁਰੰਤ ਖ਼ਤਮ ਕਰਨ ਦੀ ਅਪੀਲ ਕੀਤੀ। ਰੈਡਮੰਡ ਪੁਲਸ ਵਿਭਾਗ ਅਨੁਸਾਰ, ਲਗਭਗ 35 ਪ੍ਰਦਰਸ਼ਨਕਾਰੀ ਮੰਗਲਵਾਰ ਨੂੰ ਦਫ਼ਤਰ ਭਵਨਾਂ ਵਿਚਾਲੇ ਇਕ 'ਪਲਾਜ਼ਾ' 'ਤੇ ਜਮ੍ਹਾ ਸਨ, ਹਾਲਾਂਕਿ ਮਾਈਕ੍ਰੋਸਾਫਟ ਵਲੋਂ ਜਾਣ ਲਈ ਕਹਿਣ 'ਤੇ ਉਹ ਚਲੇ ਗਏ ਪਰ ਬੁੱਧਵਾਰ ਨੂੰ ਕੰਪਨੀ ਨੇ ਪੁਲਸ ਨੂੰ ਦੱਸਿਆ ਕਿ ਪ੍ਰਦਰਸ਼ਨਕਾਰੀ ਜ਼ਬਰਨ ਦਫ਼ਤਰ 'ਚ ਆ ਰਹੇ ਹਨ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਕੰਪਨੀ ਦੇ ਇਸ ਰਵੱਈਏ ਤੋਂ ਨਾਰਾਜ਼ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕੀਤਾ ਅਤੇ ਹਮਲਾਵਰ ਹੋ ਗਏ। ਪੁਲਸ ਬੁਲਾਰੇ ਜਿਲ ਗ੍ਰੀਨ ਨੇ ਦੱਸਿਆ,''ਅਸੀਂ ਉਨ੍ਹਾਂ ਨੂੰ (ਪ੍ਰਦਰਸ਼ਨਕਾਰੀਆਂ ਨੂੰ) ਕਿਹਾ ਕਿ ਕਿਰਪਾ ਚਲੇ ਜਾਓ, ਨਹੀਂ ਤਾਂ ਤੁਹਾਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਪਰ ਉਨ੍ਹਾਂ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ, ਇਸ ਲਈ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।'' ਪੁਲਸ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ਫ਼ੋਰਸ ਨੇ 18 ਲੋਕਾਂ ਨੂੰ ਜ਼ਬਰਨ ਪ੍ਰਵੇਸ਼ ਕਰਨ, ਹੰਗਾਮਾ ਕਰਨ, ਗ੍ਰਿਫ਼ਤਾਰੀ ਦਾ ਵਿਰੋਧ ਅਤੇ ਕੰਮ 'ਚ ਰੁਕਾਵਟ ਪਾਉਣ ਸਣੇ ਕਈ ਦੋਸ਼ਾਂ 'ਚ ਹਿਰਾਸਤ 'ਚ ਲਿਆ ਹੈ। ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ 'ਚੋਂ ਕਿੰਨੇ ਮਾਈਕ੍ਰੋਸਾਫਟ ਦੇ ਕਰਮਚਾਰੀ ਸਨ। ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਮਾਈਕ੍ਰੋਸਾਫਟ ਨੇ ਗ੍ਰਿਫ਼ਤਾਰੀਆਂ ਤੋਂ ਬਾਅਦ ਇਕ ਬਿਆਨ 'ਚ ਕਿਹਾ ਕਿ ਉਹ ਮੱਧ ਪੂਰਬ 'ਚ ਆਪਣੇ ਮਨੁੱਖੀ ਅਧਿਕਾਰਾਂ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਕਦਮ ਚੁੱਕਣਾ ਜਾਰੀ ਰੱਖੇਗਾ, ਨਾਲ ਹੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਕਾਰੋਬਾਰ 'ਚ ਰੁਕਾਵਟ ਪਾਉਣ ਜਾਂ ਦੂਜਿਆਂ ਨੂੰ ਧਮਕਾਉਣ ਜਾਂ ਨੁਕਸਾਨ ਪਹੁੰਚਾਉਣ ਵਾਲੀਆਂ ਗੈਰ-ਕਾਨੂੰਨੀ ਕਾਰਵਾਈਆਂ ਦਾ ਸਮਰਥਨ ਅਤੇ ਮੁਕਾਬਲਾ ਕਰਨ ਲਈ ਵੀ ਕਦਮ ਚੁੱਕੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8