ਈਰਾਨ ਨੇ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪਰੀਖਣ

01/31/2017 2:48:57 PM

ਵਾਸ਼ਿੰਗਟਨ— ਈਰਾਨ ਨੇ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ ਕੀਤਾ ਹੈ, ਜਿਸ ਨੇ 600 ਮੀਲ ਭਾਵ ਲਗਭਗ 1000 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਅਮਰੀਕੀ ਅਧਿਕਾਰੀਆਂ ਨੇ ਦਿੱਤੀ। ਵਾਈਟ ਹਾਊਸ ਦੇ ਬੁਲਾਰੇ ਸੀਨ ਸਪਾਈਸਰ ਨੇ ਦੱਸਿਆ ਕਿ ਇਸ ਪਰੀਖਣ ਬਾਰੇ ਅਮਰੀਕੀ ਪ੍ਰਸ਼ਾਸਨ ਪਹਿਲਾਂ ਤੋਂ ਹੀ ਜਾਣਦਾ ਸੀ। ਇਹ ਮਿਜ਼ਾਈਲ ਪਰੀਖਣ ਅਸਫਲ ਰਿਹਾ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਮਰੀਕਾ ਨੂੰ ਇਸ ਤੋਂ ਕੋਈ ਖ਼ਤਰਾ ਨਹੀਂ ਹੈ। ਇਸ ਬਾਰੇ ਕੁਝ ਹੋਰ ਜਾਣਕਾਰੀ ਉਨ੍ਹਾਂ ਨੇ ਨਹੀਂ ਦਿੱਤੀ ਪਰ ਉਨ੍ਹਾਂ ਨੇ ਇਹ ਜਰੂਰ ਦੱਸਿਆ ਕਿ ਇਹ ਪਰੀਖਣ ਇੱਥੇ ਸੈਮਨਾਨ ਦੇ ਨੇੜੇ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਈਰਾਨ ਵੱਲੋਂ ਇਸ ਤਰ੍ਹਾਂ ਦਾ ਪਰੀਖਣ ਆਖਰੀ ਵਾਰੀ ਬੀਤੇ ਸਾਲ ਜੁਲਾਈ 2016 ''ਚ ਕੀਤਾ ਗਿਆ ਸੀ। ਇਸ ਟੈਸਟ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਉਸ ਮਤੇ ਦਾ ਉਲੰਘਣ ਵੀ ਦੱਸਿਆ ਜਾ ਰਿਹਾ ਹੈ, ਜਿਸ ''ਚ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਈਰਾਨ ਕਿਸੇ ਵੀ ਪਰਮਾਣੂ ਹਥਿਆਰ ਲਿਜ਼ਾਣ ਵਾਲੀ ਪਰਣਾਣੂ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ ਨਹੀਂ ਕਰੇਗਾ। ਇਹ ਮਤਾ ਤੇਹਰਾਨ ਅਤੇ ਵਿਸ਼ਵ ਸਕਤੀਆਂ ਵਿਚਕਾਰ ਪਰਮਾਣੂ ਸਮਝੌਤੇ ਦੇ ਸਮਰਥਨ ''ਚ ਜੁਲਾਈ 2015 ''ਚ ਪੇਸ਼ ਕੀਤਾ ਗਿਆ ਸੀ। ਇਸ ਮਾਮਲੇ ''ਚ ਈਰਾਨ ਨੇ ਕਿਹਾ ਹੈ ਕਿ ਇਸ ਪਰੀਖਣ ਨਾਲ ਉਸ ਮਤੇ ਦੀ ਉਲੰਘਣਾ ਨਹੀਂ ਹੋਈ ਹੈ ਕਿਉਕਿ ਮਿਜ਼ਾਈਲ ਨੂੰ ਪਰਮਾਣੂ ਹਥਿਆਰ ਲੈ ਕੇ ਜਾਣ ਲਈ ਤਿਆਰ ਨਹੀਂ ਕੀਤਾ ਗਿਆ ਹੈ। ਪਰਮਾਣੂ ਸੰਧੀ ਤੋਂ ਪਹਿਲਾਂ ਈਰਾਨ ਕਈ ਬੈਲਿਸਟਿਕ ਮਿਜ਼ਾਈਲ ਪਰੀਖਣ ਕਰ ਚੁੱਕਿਆ ਹੈ, ਜਿਸ ਦੀ ਅੰਤਰਰਾਸ਼ਟਰੀ ਪੱਧਰ ਅਤੇ ਅਮਰੀਕੀ ਕਾਨੂੰਨ ਨਿਰਮਾਤਾਵਾਂ ਵੱਲੋਂ ਕਈ ਵਾਰ ਨਿੰਦਿਆ ਵੀ ਕੀਤੀ ਗਈ ਹੈ।


Related News