ਮੁੱਕੇਬਾਜ਼ੀ ’ਚ ਕੁਮੈਂਟਰੀ ਕਰਨਗੇ ਅਮਰੀਕਾ ਦੇ ਸਾਬਕਾ ਰਾਸ਼ਟਰੀ ਡੋਨਾਲਡ ਟਰੰਪ
Friday, Sep 10, 2021 - 12:22 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਮੁੱਕੇਬਾਜ਼ੀ ਦੇ ਇਕ ਪ੍ਰਦਰਸ਼ਨੀ ਮੁਕਾਬਲੇ ਵਿਚ ਕੁਮੈਂਟਰੀ ਕਰਨਗੇ, ਜਿਸ ਵਿਚ ਸਾਬਕਾ ਹੈਵੀਵੇਟ ਚੈਂਪੀਅਨ ਈਵਾਂਡਰ ਹੋਲੀਫੀਲਡ ਵੀ ਸ਼ਾਮਲ ਹੋਣਗੇ। ਟਰੰਪ ਨਾਲ ਉਨ੍ਹਾਂ ਦੇ ਪੁੱਤਰ ਡੋਨਾਲਡ ਜੂਨੀਅਰ ਵੀ ਹੋਣਗੇ। ਹਾਲੀਵੁੱਡ ਵਿਚ ਹੋਣ ਵਾਲੇ ਇਸ ਮੁਕਾਬਲੇ ਦੀ ਫੀਡ ਐਫ.ਆਈ.ਟੀ.ਈ. ਡਾਟ ਟੀ.ਵੀ. ’ਤੇ ਉਪਬਲੱਧ ਹੋਵੇਗੀ।
ਇਹ ਵੀ ਪੜ੍ਹੋ: IPL ਦੇ ਦੂਜੇ ਪੜਾਅ ’ਚ 30,000 RTPCR ਟੈਸਟ ਕਰਾਏਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ
ਸਾਬਕਾ ਰਾਸ਼ਟਰਪਤੀ ਨੇ ਇਕ ਬਿਆਨ ਵਿਚ ਕਿਹਾ, ‘ਮੈਨੂੰ ਮਹਾਨ ਲੜਾਕੇ ਅਤੇ ਮੁਕਾਬਲੇ ਪਸੰਦ ਹਨ। ਇਸ ਵਾਰ ਮੈਂ ਸ਼ਨੀਵਾਰ ਦੀ ਰਾਤ ਅਜਿਹੇ ਹੀ ਇਕ ਮੁਕਾਬਲੇ ਦਾ ਹਿੱਸਾ ਹੋਵਾਂਗਾ ਅਤੇ ਆਪਣੇ ਵਿਚਾਰ ਵੀ ਰੱਖਾਂਗਾ। ਤੁਸੀਂ ਇਸ ਤੋਂ ਖੁੰਝਣਾ ਨਹੀਂ ਚਾਹੋਗੇ।’ ਪਹਿਲਾਂ ਇਹ ਮੁਕਾਬਲਾ ਲਾਸ ਏਂਜਲਸ ਵਿਚ ਹੋਣਾ ਸੀ, ਜਿਸ ਵਿਚ ਆਸਕਰ ਡਿ ਲਾ ਹੋਯਾ ਨੂੰ ਵਿਟੋਰ ਬੇਲਫੋਰਟ ਦਾ ਸਾਹਮਣਾ ਕਰਨਾ ਸੀ।
ਇਹ ਵੀ ਪੜ੍ਹੋ: ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ‘ਮਹਿਲਾ ਕ੍ਰਿਕਟ’ ’ਤੇ ਲਾਈ ਪਾਬੰਦੀ, ਕਿਹਾ- ਇਸਲਾਮ ਨਹੀਂ ਦਿੰਦਾ ਇਜਾਜ਼ਤ
ਡਿ ਲਾ ਹੋਯਾ ਦੇ ਕੋਰੋਨਾ ਪੀੜਤ ਹੋਣ ਕਾਰਨ ਐਨ ਮੌਕੇ ’ਤੇ ਹੋਲੀਫੀਲਡ ਨੂੰ ਸ਼ਾਮਲ ਕੀਤਾ ਗਿਆ। ਹੋਲੀਫੀਲਡ ਦੀ ਉਮਰ ਨੂੰ ਦੇਖਦੇ ਹੋਏ ਕੈਲੀਫੋਰਨੀਆ ਸਟੇਟ ਐਥਲੈਟਿਕ ਕਮਿਸ਼ਨ ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਦੀ ਵਜ੍ਹਾ ਨਾਲ ਹੁਣ ਮੁਕਾਬਲਾ ਫਲੋਰਿਡਾ ਵਿਚ ਹੋ ਰਿਹਾ ਹੈ। ਹੋਲੀਫੀਲਡ ਅਗਲੇ ਮਹੀਨੇ 59 ਸਾਲ ਦੇ ਹੋ ਜਾਣਗੇ ਅਤੇ 2011 ਤੋਂ ਰਿੰਗ ਵਿਚ ਨਹੀਂ ਉਤਰੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।